30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪੰਕਜ ਸ਼ਾਰਦਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪੰਕਜ ਸ਼ਾਰਦਾ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਵਲੋਂ ਨਗਰ ਕੌਂਸਲ ਕੰਪਲੈਕਸ ਵਿਖੇ ਬ੍ਰਾਹਮਣ ਸਮਾਜ ਦੇ ਆਗੂਆਂ ਤੇ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ।

Ad Position 21
No active advertisement
ਸ੍ਰੀ ਮੁਕਤਸਰ ਸਾਹਿਬ ਪਹੁੰਚਣ ’ਤੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪੰਕਜ ਸ਼ਾਰਦਾ ਦਾ ਸਵਾਗਤ ਕਰਦੇ ਹੋਏ ਬ੍ਰਾਹਮਣ ਭਾਈਚਾਰੇ ਦੇ ਆਗੂ। ਅਜੀਤ ਤਸਵੀਰ 30-09-2026
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪੰਕਜ ਸ਼ਾਰਦਾ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਵਲੋਂ ਨਗਰ ਕੌਂਸਲ ਕੰਪਲੈਕਸ ਵਿਖੇ ਬ੍ਰਾਹਮਣ ਸਮਾਜ ਦੇ ਆਗੂਆਂ ਤੇ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਚੇਅਰਮੈਨ ਪੰਕਜ ਸ਼ਾਰਦਾ ਨੇ ਬ੍ਰਾਹਮਣ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਕਜੁੱਟਤਾ ਨਾਲ ਹੀ ਸਮਾਜ ਵਿਚ ਬ੍ਰਾਹਮਣ ਭਾਈਚਾਰੇ ਦਾ ਮਾਣ- ਸਨਮਾਨ ਹੋਰ ਵਧ ਸਕਦਾ ਹੈ ਅਤੇ ਆਪਣੇ ਹੱਕਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਆਵਾਜ਼ ਉਠਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਨਾਲ ਸੰਬੰਧਿਤ ਵੱਖ-ਵੱਖ ਸੰਸਥਾਵਾਂ ਨੂੰ ਇਕ ਮੰਚ ’ਤੇ ਇਕੱਠਾ ਹੋ ਕੇ ਸਾਂਝੀ ਸੰਸਥਾ ਬਣਾਉਣ ਵੱਲ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬ੍ਰਾਹਮਣ ਸਮਾਜ ਇਕਜੁੱਟ ਨਹੀਂ ਹੋਵੇਗਾ, ਉਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਤੇ ਹੱਕਾਂ ਨੂੰ ਸਰਕਾਰ ਤੇ ਸੰਬੰਧਿਤ ਪੱਧਰਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਮੁਸ਼ਕਿਲ ਰਹੇਗਾ। ਇਸ ਮੌਕੇ ਬ੍ਰਾਹਮਣ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਸੰਦੀਪ ਸ਼ਰਮਾ ਅਤੇ ਬ੍ਰਾਹਮਣ ਸਭਾ 5995 ਦੇ ਪ੍ਰਧਾਨ ਦੀਪਕਪਾਲ ਸ਼ਰਮਾ ਸਮੇਤ ਬ੍ਰਾਹਮਣ ਭਾਈਚਾਰੇ ਦੇ ਆਗੂਆਂ ਵਲੋਂ ਚੇਅਰਮੈਨ ਪੰਕਜ ਸ਼ਾਰਦਾ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਭਗਵਾਨ ਪਰਸ਼ੂਰਾਮ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉਠਿਆ। ਇਸ ਮੌਕੇ ਪ੍ਰਧਾਨ ਦੀਪਕਪਾਲ ਸ਼ਰਮਾ ਨੇ ਚੇਅਰਮੈਨ ਪੰਕਜ ਸ਼ਾਰਦਾ ਦੇ ਸਾਹਮਣੇ ਬ੍ਰਾਹਮਣ ਸਮਾਜ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਰੱਖੇ। ਚੇਅਰਮੈਨ ਪੰਕਜ ਸ਼ਾਰਦਾ ਨੇ ਭਰੋਸਾ ਦਿਵਾਇਆ ਕਿ ਉਹ ਬ੍ਰਾਹਮਣ ਸਮਾਜ ਦੀ ਭਲਾਈ ਲਈ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਯਤਨ ਕਰਨਗੇ ਅਤੇ ਭਾਈਚਾਰੇ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਵੀ ਯਤਨਸ਼ੀਲ ਰਹਿਣਗੇ। ਚੇਅਰਮੈਨ ਪੰਕਜ ਸ਼ਾਰਦਾ ਨੇ ਨੌਜਵਾਨਾਂ ਨੂੰ ਸਮਾਜਿਕ ਕਾਰਜਾਂ ਵਿਚ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼ਹਿਰੀ ਪੱਧਰ ’ਤੇ ਨੌਜਵਾਨ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਰਕਾਰ ਕੋਲ ਛੇਵੀਂ ਜਮਾਤ ਤੋਂ ਸੰਸਕ੍ਰਿਤ ਵਿਸ਼ੇ ਨੂੰ ਲਾਜ਼ਮੀ ਕਰਨ ਦੀ ਮੰਗ ਰੱਖਣਗੇ, ਕਿਉਂਕਿ ਉਨ੍ਹਾਂ ਅਨੁਸਾਰ ਸੰਸਕ੍ਰਿ ਤ ਦਾ ਗਿਆਨ ਮਹੱਤਵਪੂਰਨ ਹੈ। ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੁੱਤਰ ਬਿਕਰਮਬਾਜ ਸਿੰਘ ਬਰਾੜ, ਕੌਂਸਲਰ ਵਿੱਕੀ ਡਮੋਲੀਆ, ਲੱਕੀ ਸ਼ਰਮਾ, ਭਾਰਤ ਭੂਸ਼ਣ, ਅਸ਼ੋਕ ਕੁਮਾਰ, ਸੁਰਿੰਦਰ ਸ਼ਰਮਾ, ਐਡਵੋਕੇਟ ਅਨੁਰਾਗ ਸ਼ਰਮਾ, ਸ਼ੁਭਮ ਸ਼ਰਮਾ, ਪੰ. ਆਦੇਸ਼ ਸ਼ਰਮਾ ਮੰਨੂ, ਮਧੂਸੂਦਨ, ਚਰਨਜੀਤ ਜੋਸ਼ੀ ਝਬੇਲਵਾਲੀ, ਰਾਜੂ ਸ਼ਰਮਾ, ਪੰ. ਬੁੱਧ ਪ੍ਰਕਾਸ਼, ਸੂਰਜ ਸ਼ਰਮਾ, ਜਗਦੀਸ਼ ਚੰਦਰ ਜੋਸ਼ੀ ਸਮੇਤ ਬ੍ਰਾਹਮਣ ਭਾਈਚਾਰੇ ਦੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪੰਕਜ ਸ਼ਾਰਦਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪ...
Ad Position 24