30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲੋਕਾਂ ਨੂੰ ਸੱਚ ਜਾਨਣ ਦਾ ਹੱਕ : ਅਰਸ਼ ਸੱਚਰ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫ਼ਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਪੱਤਰ ਭੇਜ ਕੇ ਫ਼ਰੀਦਕੋਟ ਵਿਚ ਸਾਹਮਣੇ ਆ ਰਹੇ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ, ਨਿਰਪੱਖ, ਸੁਤੰਤਰ ਅਤੇ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਨਿਊਜ਼ ਚੈਨਲਾਂ ’ਤੇ ਪ੍ਰਕਾਸ਼ਿਤ ਖ਼ਬਰ ਵਿਚ ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਸਬੰਧੀ ਕਥਿਤ ਭ੍ਰਿਸ਼ਟਾਚਾਰ, ਵਿਚੋਲਿਆਂ ਜਾਂ ਦਲਾਲਾਂ ਦੀ ਕਥਿਤ ਭੂਮਿਕਾ ਅਤੇ ਹੋਰ ਕਈ ਗੰਭੀਰ ਦੋਸ਼ ਸਾਹਮਣੇ ਲਿਆਂਦੇ ਗਏ ਹਨ।

Ad Position 21
No active advertisement
ਭਾਈ ਕਿਸ਼ਨ ਸਿੰਘ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸੁਸਾਇਟੀ ਦੇ ਅਹੁਦੇਦਾਰ। ਅਜੀਤ ਤਸਵੀਰ 30-09-2026
ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫ਼ਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਪੱਤਰ ਭੇਜ ਕੇ ਫ਼ਰੀਦਕੋਟ ਵਿਚ ਸਾਹਮਣੇ ਆ ਰਹੇ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ, ਨਿਰਪੱਖ, ਸੁਤੰਤਰ ਅਤੇ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਨਿਊਜ਼ ਚੈਨਲਾਂ ’ਤੇ ਪ੍ਰਕਾਸ਼ਿਤ ਖ਼ਬਰ ਵਿਚ ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਸਬੰਧੀ ਕਥਿਤ ਭ੍ਰਿਸ਼ਟਾਚਾਰ, ਵਿਚੋਲਿਆਂ ਜਾਂ ਦਲਾਲਾਂ ਦੀ ਕਥਿਤ ਭੂਮਿਕਾ ਅਤੇ ਹੋਰ ਕਈ ਗੰਭੀਰ ਦੋਸ਼ ਸਾਹਮਣੇ ਲਿਆਂਦੇ ਗਏ ਹਨ। ਇਸ ਤੋਂ ਅਗਲੇ ਦਿਨ ਪ੍ਰਕਾਸ਼ਿਤ ਖ਼ਬਰ ਵਿਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਫ਼ਾਰਮੇਸੀ ਅਫ਼ਸਰ ਭਰਤੀ ਪੇਪਰ ਲੀਕ ਮਾਮਲੇ ਦੀ ਜਾਂਚ ਸਬੰਧੀ ਕਥਿਤ ਤੌਰ ’ਤੇ ਲਗਪਗ 5 ਕਰੋੜ ਰੁਪਏ ਦੇ ਲੈਣ-ਦੇਣ, ਕੁਝ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਬਚਾਉਣ ਅਤੇ ਜਾਂਚ ਦੀ ਕਾਰਵਾਈ ਸਬੰਧੀ ਗੰਭੀਰ ਸਵਾਲ ਉਠਾਏ ਗਏ ਹਨ। ਅਰਸ਼ ਸੱਚਰ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਖਬਰਾਂ ਵਿਚ ਲਗਾਏ ਗਏ ਦੋਸ਼ਾਂ ਨੂੰ ਉਹ ਆਪਣੇ ਪੱਧਰ ’ ਤੇ ਸਹੀ ਜਾਂ ਗ਼ਲਤ ਨਹੀਂ ਠਹਿਰਾ ਰਹੇ ਪਰ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਨ੍ਹਾਂ ਦੀ ਸੱਚਾਈ ਨਿਰਪੱਖ ਜਾਂਚ ਰਾਹੀਂ ਲੋਕਾਂ ਸਾਹਮਣੇ ਆਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਿਸ ਦੇ ਮੁਖੀ ਦੀ ਨਿਗਰਾਨੀ ਹੇਠ ਫ਼ਰੀਦਕੋਟ ਜ਼ਿਲ੍ਹੇ ਤੋਂ ਬਾਹਰ ਦੇ ਸੀਨੀਅਰ ਅਤੇ ਨਿਰਪੱਖ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸਥਾਨਕ ਪ੍ਰਭਾਵ ਜਾਂ ਦਬਾਅ ਤੋਂ ਬਿਨਾਂ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਅਰਸ਼ ਸੱਚਰ ਨੇ ਕਿਹਾ ਕਿ ਖਬਰਾਂ ਪ੍ਰਕਾਸ਼ਿਤ ਕਰਨ ਵਾਲੇ ਪੱਤਰਕਾਰਾਂ ਜਾਂ ਹੋਰ ਵਿਅਕਤੀਆਂ ਕੋਲ ਜੇ ਕੋਈ ਦਸਤਾਵੇਜ਼ੀ ਜਾਂ ਇਲੈਕਟ੍ਰਾਨਿਕ ਸਬੂਤ ਮੌਜੂਦ ਹਨ ਤਾਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਟੀਮ ਵਲੋਂ ਪ੍ਰਾਪਤ ਕਰਕੇ ਉਨ੍ਹਾਂ ਦੀ ਤਸਦੀਕ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ 48 ਘੰਟਿਆਂ ਦੇ ਅੰਦਰ ਮੁੱਢਲੀ ਤੱਥ ਜਾਂਚ ਸ਼ੁਰੂ ਕਰਕੇ ਕੀਤੀ ਗਈ ਕਾਰਵਾਈ ਦੀ ਲਿਖਤੀ ਰਿਪੋਰਟ ਜਾਰੀ ਕਰਨ ਅਤੇ ਅੰਤਿਮ ਜਾਂਚ ਲਈ ਵੀ ਸਪਸ਼ਟ ਸਮਾਂ-ਸੀਮਾ ਤੈਅ ਕਰਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਸੈਂਟਰਾਂ ਦੇ ਬੱਚੇ ਮਹੀਨਾਵਾਰ ਖੁਰਾਕ ਤੋਂ ਵਾਂਝੇ ਅਗਲੀ ਖ਼ਬਰ ਅਕਾਲ ਅਕੈਡਮੀ ਜੰਡ ਸਾਹਿਬ ਦੇ 10 ਵਿਦਿਆਰਥੀਆਂ ਨੇ ਅੰਮ੍ਰਿਤਪਾਨ ਕੀਤਾ
Ad Position 24