26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

‘ ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਾਦਿਕ ਪੁੱਜਣ ’ਤੇ ਭਰਵਾਂ ਸਵਾਗਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ ਚ ਫ਼ਰੀਦਕੋਟ ਦਾ ਵਿਧਾਇਕ ਭਾਜਪਾ ਦਾ ਹੋਵੇਗਾ : ਸੰਨੀ ਬਰਾੜ

ਸਾਦਿਕ, 25 ਸਤੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 26-09-2026
ਸਾਦਿਕ, 25 ਸਤੰਬਰ (ਆਰ.ਐਸ.ਧੁੰਨਾ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਵਿੱਰੁਧ ਪੰਜਾਬ ’ਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਾਦਿਕ ਵਿਖੇ ਪੁੱਜਣ ’ਤੇ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਵੱਡੇ ਇਕੱਠ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਹੁਣ ਕੇਂਦਰੀ ਚੋਣ ਕਮੇਟੀ ਮੈਂਬਰ, ਹੌਬੀ ਧਾਲੀਵਾਲ ਫ਼ਿਲਮੀ ਅਦਾਕਾਰ, ਫ਼ਤਿਹਜੰਗ ਸਿੰਘ ਬਾਜਵਾ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ, ਵਿਧਾਇਕ ਗੁਰਵੀਰ ਸਿੰਘ ਬਰਾੜ ਸ਼ਾਦੁਲ ਸ਼ਹਿਰ (ਰਾਜਸਥਾਨ), ਸ਼ਿਵਰਾਜ ਚੌਧਰੀ ਭਾਜਪਾ ਨੇਤਾ, ਰਜਿੰਦਰ ਦੇਸੂ ਯੋਧਾ ਹਰਿਆਣਾ ਭਾਜਪਾ ਨੇਤਾ, ਸੰਦੀਪ ਸਿੰਘ ਸੰਨੀ ਬਰਾੜ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਆਦਿ ਇਸ ਯਾਤਰਾ ’ਚ ਸ਼ਾਮਿਲ ਸਨ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਅਤੇ ਫ਼ਤਿਹਜੰਗ ਸਿੰਘ ਬਾਜਵਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਅੰਦਰ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਲੜਾਈ ਕੋਈ ਆਮ ਨਹੀਂ ਹੈ ਕਿਉਂਕਿ ਨਸ਼ਿਆਂ ਦੀ ਦਲਦਲ ਵਿਚ ਸਿਰਫ਼ ਨੌਜਵਾਨ ਮੁੰਡੇ ਹੀ ਨਹੀਂ ਬਲਕਿ ਕੁੜੀਆਂ ਵੀ ਬੁਰੀ ਤਰ੍ਹਾਂ ਧੱਸ ਕੇ ਆਪਣੇ ਮਕਸਦ ਤੋਂ ਭਟਕ ਚੁੱਕੀਆਂ ਹਨ ਪਰ ਫ਼ਿਰ ਵੀ ਪੰਜਾਬ ’ਚ ਬਣੀਆਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਅਤੇ ਹੁਣ ਦੀ ਮੌਜੂਦਾ ਆਪ ਸਰਕਾਰ ਜੋ ਚੋਣਾਂ ’ਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕਰਕੇ ਸੱਤਾ ’ਚ ਆਈ ਸੀ ਉਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਵੀ ਮੰਨ ਲਿਆ ਹੈ ਕਿ ਆਪ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ’ਚ ਨਾਕਾਮ ਰਹੀ ਹੈ। ਇਸ ਮੌਕੇ ਫ਼ਿਲਮੀ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਜੇਕਰ ਪੰਜਾਬ ਇਕ ਖੁਸ਼ਹਾਲ ਸੂਬਾ ਹੁੰਦਾ ਤਾਂ ਅੱਜ ਕੱਢੀ ਜਾ ਰਹੀ ਯਾਤਰਾ ਨਸ਼ਿਆਂ ਵਿਰੁੱਧ ਨਾ ਹੋ ਕੇ ਪੰਜਾਬ ਦੀ ਖੁਸ਼ਹਾਲੀ ਦੀ ਖੁਸ਼ੀ ’ਚ ਢੋਲ ਢਮੱਕੇ ਨਾਲ ਸ਼ੁਰੂ ਹੋਣੀ ਸੀ ਪਰ ਅਫ਼ਸੋਸ ਕਿ ਸਾਨੂੰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਰੈਲੀ ਕੱਢਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬੀ ਖੁਦ ਹੀ ਪੰਜਾਬ ਨੂੰ ਡੋਬਣ ਤੇ ਤੁਲਿਆ ਹੋਇਆ ਹੈ ਕਿਉਂਕਿ ਨਸ਼ਾ ਵੇਚਣ ਵਾਲਾ ਵੀ ਪੰਜਾਬੀ ਹੈ ਅਤੇ ਨਸ਼ਾ ਕਰਨ ਵਾਲਾ ਵੀ ਪੰਜਾਬੀ ਹੈ। ਇਸ ਮੌਕੇ ਵਿਧਾਇਕ ਗੁਰਵੀਰ ਸਿੰਘ ਬਰਾੜ ਅਤੇ ਰਜਿੰਦਰ ਦੇਸੂ ਯੋਧਾ ਨੇ ਕਿਹਾ ਕਿ ਨਸ਼ਾ ਇਕ ਅਜਿਹਾ ਜ਼ਹਿਰ ਹੈ ਜੋ ਪੰਜਾਬ ਦੀ ਨੌਜਵਾਨੀ ਦੀਆਂ ਨਸਾਂ ਵਿਚ ਵੱਗ ਰਿਹਾ ਹੈ ਅਤੇ ਇਸ ਜ਼ਹਿਰ ਨੂੰ ਜੇਕਰ ਕੋਈ ਖਤਮ ਕਰ ਸਕਦਾ ਹੈ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ। ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਾਜਪਾ ਦਾ ਸਾਥ ਦੇ ਕੇ ਭਾਜਪਾ ਨੂੰ ਪੰਜਾਬ ’ਚ ਸਰਕਾਰ ਬਣਾਉਣ ਦਾ ਮੌਕਾ ਦਿਉ। ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਯਾਤਰਾ ਦੇ ਸਵਾਗਤ ਲਈ ਸਾਦਿਕ ਵਿਖੇ ਵੱਡੇ ਇਕੱਠ ਦੇ ਰੂਪ ’ਚ ਇਕੱਠੇ ਹੋਣ ਲਈ ਹਿਠਾੜ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ’ਚ ਆਉਣ ਵਾਲੀ ਸਰਕਾਰ ਵੀ ਭਾਜਪਾ ਦੀ ਹੈ ਅਤੇ ਫ਼ਰੀਦਕੋਟ ਦਾ ਵਿਧਾਇਕ ਵੀ ਭਾਜਪਾ ਦਾ ਹੀ ਹੋਵੇਗਾ ਅਤੇ ਫ਼ਿਰ ਹਿਠਾੜ ਦੇ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਇਸ ਮੌਕੇ ਜਸਪਾਲ ਸਿੰਘ ਪੰਜਗਰਾਈਂ, ਤਰਸੇਮ ਸਿੰਘ ਕਾਨਿਆਂਵਾਲੀ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਸੁੱਖਣਵਾਲਾ ਸਰਕਲ ਪ੍ਰਧਾਨ, ਸਰਦੂਲ ਸਿੰਘ ਸਰਪੰਚ ਕਿੰਗਰਾ, ਗੁਰਜਿੰਦਰ ਸਿੰਘ ਕਿੰਗਰਾ, ਸੋਨੀ ਢਿੱਲਵਾਂ, ਗੋਰਾ ਮੁਮਾਰਾ, ਮਨਪ੍ਰੀਤ ਸਿੰਘ, ਲਛਮਣ ਸ਼ਰਮਾ ਮਾਨੀ ਸਿੰਘ ਵਾਲਾ, ਲੱਖਾ ਖਹਿਰਾ, ਮੱਖਣ ਸਿੰਘ, ਗੁਰਜੰਟ ਸਿੰਘ ਘੁੱਦੂਵਾਲਾ, ਸ਼ਿੰਦਾ ਸੰਧੂ ਝੋਕ ਸਰਕਾਰੀ, ਸੁਖਜਿੰਦਰ ਸਿੰਘ ਰੁਪੱਈਆਂਵਾਲਾ, ਗਗਨ ਸੇਠੀ ਫ਼ਰੀਦਕੋਟ, ਰਣਜੀਤ ਸਿੰਘ ਪਿੰਡੀ ਬਲੋਚਾਂ, ਜਗਮੀਤ ਸਿੰਘ ਬਰਾੜ, ਸੰਤੋਖ ਸਿੰਘ ਸੈਦੇਕੇ, ਮਿਹਰ ਸਿੰਘ, ਪ੍ਰਕਾਸ਼ ਸਿੰਘ, ਸੁਖਦੇਵ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਚਾਰ ਸਥਾਨ ਕੀਤੇ ਹਾਸਿਲ ਅਗਲੀ ਖ਼ਬਰ ਕੋਟਕਪੂਰਾ ਨਗਰ ਕੌਂਸਲ ਦੀ ਪਹਿਲੀ ਮੀਟਿੰਗ ’ਚ 24.5 ਕਰੋੜ ਦਾ ਸਾਲਾਨਾ ਬਜਟ ਪਾਸ
Ad Position 24