22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

24ਵਾਂ ਆਲ ਇੰਡੀਆ ਬਾਬਾ ਫ਼ਰੀਦ ਕਿ੍ਕਟ ਗੋਲਡ ਕੱਪ- ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਦੀ ਟੀਮ ਫ਼ਾਈਨਲ ’ਚ ਪੁੱਜੀ

ਫ਼ਰੀਦਕੋਟ, 22 ਸਤੰਬਰ (ਸਰਬਜੀਤ ਸਿੰਘ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸੰਬੰਧੀ ਫ਼ਰੀਦਕੋਟ ਵਿਖੇ ਚੱਲ ਰਹੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਫ਼ਰੀਦਕੋਟ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਗਰਾਊਂਡ ਵਿਚ 24ਵੇਂ ਆਲ ਇੰਡੀਆ ਬਾਬਾ ਫ਼ਰੀਦ ਕਿ੍ਕਟ ਗੋਲਡ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕੁੱਲ 8 ਟੀਮਾਂ ਵਲੋਂ ਭਾਗ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਫ਼ਰੀਦਕੋਟ, 22 ਸਤੰਬਰ (ਸਰਬਜੀਤ ਸਿੰਘ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸੰਬੰਧੀ ਫ਼ਰੀਦਕੋਟ ਵਿਖੇ ਚੱਲ ਰਹੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਫ਼ਰੀਦਕੋਟ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਗਰਾਊਂਡ ਵਿਚ 24ਵੇਂ ਆਲ ਇੰਡੀਆ ਬਾਬਾ ਫ਼ਰੀਦ ਕਿ੍ਕਟ ਗੋਲਡ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕੁੱਲ 8 ਟੀਮਾਂ ਵਲੋਂ ਭਾਗ ਲਿਆ ਗਿਆ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਵਲੋਂ ਇਨ੍ਹਾਂ ਮੈਚਾਂ ਦਾ ਅਨੰਦ ਮਾਣਿਆ ਗਿਆ। ਅੱਜ ਦੇ ਮੁੱਖ ਮਹਿਮਾਨ ਵਜੋਂ ਸੰਦੀਪ ਸਿੰਘ ਧਾਲੀਵਾਲ ਰਾਜ ਸੂਚਨਾ ਕਮਿਸ਼ਨਰ ਪੰਜਾਬ ਵਲੋਂ ਸ਼ਿਰਕਤ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਗਰਗ ਤੇ ਡਾ. ਏ.ਜੀ.ਐਸ. ਬਾਵਾ ਜਨਰਲ ਸਕੱਤਰ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਅੱਜ ਹੋਏ ਕਿ੍ਕਟ ਮੁਕਾਬਲਿਆਂ ਵਿਚ ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਤੇ ਵਰਮਾ ਕਲੱਬ ਲੁਧਿਆਣਾ ਦੀਆਂ ਟੀਮਾਂ ਦਰਮਿਆਨ ਦੂਜਾ ਸੈਮੀਫ਼ਾਈਨ ਮੈਚ ਖੇਡਿਆ ਗਿਆ। ਮੈਚ ਤੋਂ ਪਹਿਲਾਂ ਰਸਮੀ ਤੌਰ ’ਤੇ ਮੁੱਖ ਮਹਿਮਾਨ ਦੀ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਵਾਈ ਗਈ। ਕਿ੍ਕਟ ਕੋਚ ਗੁਰਕਰਨ ਸਿੰਘ ਰਨੀਆ ਨੇ ਦੱਸਿਆ ਕਿ ਅੱਜ ਦੇ ਮੈਚ ਦੀ ਟਾਸ ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਵਲੋਂ ਜਿੱਤੀ ਗਈ ਅਤੇ ਪਹਿਲਾਂ ਬੱਲੇਬਾਜੀ ਦਾ ਫ਼ੈਸਲਾ ਲਿਆ ਗਿਆ ਤੇ ਉਨ੍ਹਾਂ ਵਲੋਂ ਬੱਲੇਬਾਜੀ ਕਰਦੇ ਹੋਏ ਸ਼ਾਨਦਾਰ 243 ਦੌੜਾਂ ਬਣਾਈਆਂ ਗਈਆਂ। ਬਾਅਦ ਵਿਚ ਬੱਲੇਬਾਜੀ ਕਰਨ ਆਈ ਵਰਮਾ ਕਲੱਬ ਲੁਧਿਆਣਾ ਦੀ ਟੀਮ ਕੇਵਲ 128 ਦੌੜਾਂ ਹੀ ਬਣਾ ਸਕੀ ਅਤੇ ਸ਼ਾਹ ਸਤਨਾਮ ਕਿ੍ਰਕਟ ਅਕੈਡਮੀ ਵਲੋਂ ਇਹ ਸੈਮੀਫਾਈਨ ’ਤੇ 115 ਦੌੜਾਂ ਨਾਲ ਜਿੱਤ ਹਾਸਿਲ ਕੀਤੀ ਅਤੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਉਨ੍ਹਾਂ ਦੱਸਿਆ ਕਿ ਹੁਣ ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਦਾ ਫ਼ਾਈਨਲ ਮੁਕਾਬਲਾ ਫ਼ਰੈਂਡਜ਼ ਅਕੈਡਮੀ ਜਲੰਧਰ ਨਾਲ ਹੋਵੇਗਾ ਅਤੇ ਜੇਤੂ ਟੀਮ ਨੂੰ ਗੋਲਡ ਕੱਪ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਜਿੰਦ ਪ੍ਰਧਾਨ ਟੂਰਨਾਮੈਂਟ ਕਮੇਟੀ, ਸਤੀਸ਼ ਸ਼ਰਮਾ ਖਜ਼ਾਨਚੀ, ਪਰਮਿੰਦਰ ਸਿੰਘ ਗਿੱਲ ਕਾਰਜਕਾਰੀ ਮੈਂਬਰ, ਯੋਗੇਸ਼ ਚਾਵਲਾ, ਬਲਜਿੰਦਰ ਗਰਗ, ਰਜਿੰਦਰ ਪਾਂਡੇ, ਨਰੇਸ਼ ਕੁਮਾਰ ਨਿੰਕਾ, ਆਜਾਦ ਸਿੰਘ, ਭਲਵਾਨ ਸਿੰਘ, ਵਰੁਨ ਸ਼ਰਮਾ, ਭਾਊ ਮਹਿਮੁਆਣਾ (ਕੁਮੈਂਟੇਟਰ) ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਤ ’ਚ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਦੇ ਨੈਤਿਕ ਸਿੱਖਿਆ ’ਚ ਅਵੱਲ ਰਹੇ ਬੱਚੇ ਸਨਮਾਨਿਤ
Ad Position 24