ਬਰਸੀ ’ਤੇ ਵਿਸ਼ੇਸ਼- ਪੁਲਿਸ ਅਧਿਕਾਰੀ ਬਖ਼ਸ਼ੀਸ਼ ਸਿੰਘ ਮੌੜ
ਫ਼ਰੀਦਕੋਟ : ਪੁਲਿਸ ਅਧਿਕਾਰੀ ਬਖ਼ਸ਼ੀਸ਼ ਸਿੰਘ ਮੌੜ ਦਾ ਜਨਮ ਸੰਨ 1930 ’ਚ ਗੁਰਦਿਆਲ ਸਿੰਘ ਦੇ ਗ੍ਰਹਿ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਆਪਣੀ ਪੜ੍ਹਾਈ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਤੋਂ ਪ੍ਰਾਪਤ ਕੀਤੀ।
ਫ਼ਰੀਦਕੋਟ : ਪੁਲਿਸ ਅਧਿਕਾਰੀ ਬਖ਼ਸ਼ੀਸ਼ ਸਿੰਘ ਮੌੜ ਦਾ ਜਨਮ ਸੰਨ 1930 ’ਚ ਗੁਰਦਿਆਲ ਸਿੰਘ ਦੇ ਗ੍ਰਹਿ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਆਪਣੀ ਪੜ੍ਹਾਈ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਤੋਂ ਪ੍ਰਾਪਤ ਕੀਤੀ। ਉਹ ਹਾਕੀ, ਹੈਮਰਥ੍ਰੋ ਅਤੇ ਸਾਈਕਲਿੰਗ ਦੇ ਵਧੀਆ ਖਿਡਾਰੀ ਸਨ। 1952 ਵਿਚ ਮੁੰਬਈ ਵਿਖੇ ਹੋਈਆਂ ਮਿਨੀ ਓਲੰਪਿਕਸ ’ਚ ਹਾਕੀ ਦੀ ਨੁਮਾਇੰਦਗੀ ਕੀਤੀ। ਚੰਗੇ ਖਿਡਾਰੀ ਹੋਣ ਦੇ ਨਾਤੇ ਪੁਲਿਸ ਵਿਭਾਗ ਵਿਚ ਸਿੱਧੇ ਸਹਾਇਕ ਸਬ ਇੰਸਪੈਕਟਰ ਨਿਯੁਕਤ ਹੋਏ। 1958 ’ਚ ਸਦਰ ਮਲੋਟ ਵਿਖੇ ਐਸ.ਐਚ.ਓ. ਬਣੇ। ਇਸੇ ਦੌਰਾਨ ਹੀ ਉਨ੍ਹਾਂ ਦੀ ਸ਼ਾਦੀ ਲੰਬੀ ਬਲਾਕ ਦੇ ਪਿੰਡ ਸਿੱਖਾਂਵਾਲਾ ਦੇ ਧਨਾਢ ਪਰਿਵਾਰ ਦੀ ਬੇਟੀ ਗੁਰਚਰਨ ਕੌਰ ਨਾਲ ਹੋਈ। ਉਨ੍ਹਾਂ ਦੇ ਘਰ ਦੋ ਬੇਟੀਆਂ ਅਤੇ ਇਕ ਬੇਟੇ ਨੇ ਜਨਮ ਲਿਆ। ਇਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਮੌੜ ਆਈ.ਪੀ.ਐਸ. ਪੁਲਿਸ ਵਿਭਾਗ ਵਿਚੋਂ ਬਤੌਰ ਡੀ.ਆਈ.ਜੀ. ਸੇਵਾ ਮੁਕਤ ਹੋਏ ਹਨ। ਸ: ਬਖ਼ਸ਼ੀਸ਼ ਸਿੰਘ ਮੌੜ ਦੀ ਜ਼ਿਆਦਾਤਰ ਨੌਕਰੀ ਮਾਝਾ ਖੇਤਰ ਨਾਲ ਸਬੰਧਿਤ ਹੈ। ਉਨ੍ਹਾਂ ਦੇ ਮਿੱਤਰਾਂ ਦਾ ਘੇਰਾ ਵੀ ਕਾਫ਼ੀ ਵਿਸ਼ਾਲ ਸੀ। ਅੱਜ ਦੇ ਦਿਨ 23 ਸਤੰਬਰ 1972 ਨੂੰ ਉਹ ਇਕ ਸੜਕ ਹਾਦਸੇ ਵਿਚ ਚਲ ਵਸੇ ਸਨ। ਅੱਜ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਹੈ। - ਜਸਵੰਤ ਸਿੰਘ