22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2026 ਅਲਾਪ ਸਿਕੰਦਰ ਅਤੇ ਸਿਕੰਦਰ ਸਲੀਮ ਦੀ ਗਾਇਕੀ ਨੇ ਸੂਫੀ ਰੰਗ ਬੰਨਿਆ

ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬੀਤੀ ਸ਼ਾਮ ਇਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਦੇ ਸਬੰਧ ਵਿਚ ਸੂਫੀਆਨਾ ਸ਼ਾਮ ਕਰਵਾਈ ਗਈ। ਜਿਸ ਵਿਚ ਪ੍ਰਸਿੱਧ ਲੋਕ ਗਾਇਕ ਅਲਾਪ ਸਿਕੰਦਰ, ਸਿਕੰਦਰ ਸਲੀਮ ਨੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

Ad Position 21
No active advertisement
ਅਜੀਤ ਡੈਸਕ 23-09-2026
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬੀਤੀ ਸ਼ਾਮ ਇਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਦੇ ਸਬੰਧ ਵਿਚ ਸੂਫੀਆਨਾ ਸ਼ਾਮ ਕਰਵਾਈ ਗਈ। ਜਿਸ ਵਿਚ ਪ੍ਰਸਿੱਧ ਲੋਕ ਗਾਇਕ ਅਲਾਪ ਸਿਕੰਦਰ, ਸਿਕੰਦਰ ਸਲੀਮ ਨੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਸਵਰਗੀ ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਨੇ ਬਾਬਾ ਫ਼ਰੀਦ ਜੀ ਦੇ ਕਲਾਮ ਤੋਂ ਸ਼ੁਰੂਆਤ ਕੀਤੀ ਅਤੇ ਆਪਣੇ ਪਿਤਾ ਦੇ ਦੇਸ਼ ਅਤੇ ਦੁਨੀਆ ਵਿਚ ਮਕਬੂਲ ਹੋਏ ਗੀਤਾਂ ਨੂੰ ਉਨ੍ਹਾਂ ਦੀ ਤਰ੍ਹਾਂ ਗਾ ਕੇ ਫ਼ਰੀਦਕੋਟ ਵਾਸੀਆਂ ਨੂੰ ਝੂੰਮਣ ਲਗਾ ਦਿੱਤਾ। ਇਸ ਉਪਰੰਤ ਗਾਇਕ ਕਰਮ ਕੋਟਕਪੂਰਾ ਨੇ ਬਾਬਾ ਫ਼ਰੀਦ ਜੀ ਦੇ ਸਲੋਕ ਗਾਏ ਅਤੇ ਬਾਲ ਕਲਾਕਾਰ ਗਗਨ ਸਾਦਿਕ ਅਤੇ ਵਾਈਸ ਆਫ ਪੰਜਾਬ ਦੇ ਮੰਚ ਤੋਂ ਨਾਮਵਰ ਗਾਇਕ ਦਰਸ਼ਨਜੀਤ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ। ਇਸ ਮੌਕੇ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੀਆਂ ਸਮੂਹ ਟੀਮਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਦੇ ਨੈਤਿਕ ਸਿੱਖਿਆ ’ਚ ਅਵੱਲ ਰਹੇ ਬੱਚੇ ਸਨਮਾਨਿਤ ਅਗਲੀ ਖ਼ਬਰ ਵੱਖ-ਵੱਖ ਆਗੂਆਂ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24