20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਕਿਯੂ (ਕਾਦੀਆਂ) ਦੀ ਮੀਟਿੰਗ ਹੋਈ

ਮਲੋਟ, 19 ਸਤੰਬਰ (ਪਾਟਿਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ.) ਬਲਾਕ ਮਲੋਟ ਤੇ ਲੰਬੀ ਦੀ ਮੀਟਿੰਗ ਅੱਜ ਮਾਰਕਿਟ ਕਮੇਟੀ ਦਫ਼ਤਰ ਮਲੋਟ ਦੇ ਮੀਟਿੰਗ ਹਾਲ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 20-09-2026
ਮਲੋਟ, 19 ਸਤੰਬਰ (ਪਾਟਿਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ.) ਬਲਾਕ ਮਲੋਟ ਤੇ ਲੰਬੀ ਦੀ ਮੀਟਿੰਗ ਅੱਜ ਮਾਰਕਿਟ ਕਮੇਟੀ ਦਫ਼ਤਰ ਮਲੋਟ ਦੇ ਮੀਟਿੰਗ ਹਾਲ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਮਹਿਲ ਸਿੰਘ ਸ਼ਾਮਖੇੜਾ ਨੇ ਕੀਤੀ। ਇਸ ਮੌਕੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਰਦੀਪ ਸਿੰਘ ਭੁੱਲਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਪਿੰਡ ਸਰਾਵਾਂ ਬੋਦਲਾ ਦੇ ਜਰਨੈਲ ਸਿੰਘ (ਮੱਲ) ਨੂੰ ਸਰਬਸੰਮਤੀ ਨਾਲ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਮਲੋਟ (ਲੰਬੀ) ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜਰਨੈਲ ਸਿੰਘ ਸਰਾਵਾਂ ਬੋਦਲਾ ਨੇ ਆਉਣ ਵਾਲੇ ਫ਼ਸਲੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਮੁੱਦਾ ਉਠਾਉਂਦਿਆਂ ਸਰਕਾਰ ਤੋਂ ਇਨ੍ਹਾਂ ਦੇ ਤੁਰੰਤ ਹੱਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਹਾਈਬ੍ਰਿਡ ਝੋਨੇ ’ਤੇ ਕਿਸੇ ਕਿਸਮ ਦੀ ਕਾਟ ਨਾ ਲਗਾਈ ਜਾਵੇ। ਉਨ੍ਹਾਂ ਨਰਮੇ ਦੀ ਫ਼ਸਲ ਸੰਬੰਧੀ ਕਿਹਾ ਕਿ ਮੰਡੀਆਂ ਵਿਚ ਆ ਰਹੇ ਨਰਮੇ ਨੂੰ ਸਾਰਾ ਦਿਨ ਧੁੱਪ ਵਿਚ ਗਰਮ ਫ਼ਰਸ਼ ’ਤੇ ਖਿਲਾਰ ਕੇ ਰੱਖਣ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਤੋਂ ਨਰਮੇ ਨੂੰ ਇਸ ਤਰ੍ਹਾਂ ਖਿਲਾਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ, ਤਾਂ ਜੋ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਜੰਗੀਰ ਸਿੰਘ, ਕੁਲਵਿੰਦਰ ਸਿੰਘ ਸ਼ਾਮਖੇੜਾ, ਭਜਨ ਸਿੰਘ ਢਾਣੀ ਕੁੰਦਨ ਸਿੰਘ ਵਾਲੀ, ਅਮਰਪ੍ਰੀਤ ਸਿੰਘ, ਜਸਵੀਰ ਸਿੰਘ ਫ਼ਰੀਦ ਕੇਰਾ, ਭਿੰਦਰ ਸਿੰਘ, ਪੂਰਨ ਸਿੰਘ, ਗੁਰਦੇਵ ਸਿੰਘ ਡੱਬਵਾਲੀ ਡਾਬ, ਬਲਦੇਵ ਸਿੰਘ, ਹਰਪਾਲ ਸਿੰਘ ਅਬੁੱਲਖੁਰਾਣਾ, ਸਤਨਾਮ ਸਿੰਘ ਸਰਪੰਚ, ਰੇਸ਼ਮ ਸਿੰਘ, ਸਾਹਿਬ ਸਿੰਘ ਮੁੰਦਰਾਂ ਵਾਲਾ, ਬਚਿੱਤਰ ਸਿੰਘ, ਸਾਂਝਾ ਰਾਮ, ਬਲਦੇਵ ਸਿੰਘ, ਸਰਬਜੀਤ ਸਿੰਘ ਭਗਵਾਨਪੁਰਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਇਬਰ ਸੈੱਲ ਪੁਲਿਸ ਬਣ ਕੇ ਹਥਿਆਰ ਸਮੇਤ ਲੁੱਟਣ ਆਏ ਦੋ ਕਾਬੂ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ
Ad Position 24