25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ, ਕਾਪੀਆਂ ਅਤੇ ਖਾਣ ਪੀਣ ਦਾ ਸਮਾਨ ਵੰਡਿਆ

ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਮੇਨ ਡੋਡ ਵਿਖੇ ਐਨ. ਆਰ.

Ad Position 21
No active advertisement
ਅਜੀਤ ਡੈਸਕ 14-09-2026
ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਮੇਨ ਡੋਡ ਵਿਖੇ ਐਨ.ਆਰ.ਆਈ. ਪਰਿਵਾਰ ਮਨਜਿੰਦਰ ਸਿੰਘ, ਹਰਜਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਕਲਕੱਤੇ ਵਾਲੇ ਸਕੂਲ ਵਿਖੇ ਪਹੁੰਚ ਕੇ ਸਕੂਲ ਦੇ ਬੱਚਿਆਂ ਲਈ ਬੂਟ, ਸਟੇਸ਼ਨਰੀ, ਕਾਪੀਆਂ ਅਤੇ ਖਾਣ-ਪੀਣ ਦਾ ਸਮਾਨ ਦਿੱਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅਕਸਰ ਹੀ ਪਿੰਡ ਡੋਡ ਦੇ ਪਤਵੰਤੇ ਸੱਜਣ, ਐਨ. ਆਰ. ਆਈ ਸਕੂਲ ਦੇ ਵਧੀਆ ਪ੍ਰਬੰਧ ਨੂੰ ਦੇਖਦਿਆਂ ਦਾਨ ਲਈ ਆਉਂਦੇ ਰਹਿੰਦੇ ਹਨ ਅਤੇ ਸਮੂਹ ਸਕੂਲ ਸਟਾਫ਼ ਸਭਨਾਂ ਪਤਵੰਤੇ ਦਾਨੀ ਸੱਜਣਾਂ ਦੇ ਤਹਿ ਦਿਲੋਂ ਧੰਨਵਾਦੀ ਹਨ ਜੋ ਸਮੇਂ-ਸਮੇਂ ਸਿਰ ਸਕੂਲ ਦੀ ਬਿਹਤਰੀ ਲਈ ਸਹਿਯੋਗ ਕਰਦੇ ਰਹਿੰਦੇ ਹਨ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼, ਮੁੱਖ ਅਧਿਆਪਕ ਰਣਜੀਤ ਸਿੰਘ ਮੱਲ੍ਹਾਂ, ਮਾਸਟਰ ਸੁਖਵੰਤ ਸਿੰਘ ਖਾਲਸਾ, ਮਨਪ੍ਰੀਤ ਕੌਰ, ਰਜਨੀ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਪ੍ਰੇਮਿਕਾ ਰਾਣੀ ਅਤੇ ਕਾਮਰੇਡ ਗੁਰਜਿੰਦਰ ਸਿੰਘ ਟਰੱਸਟ ਖਜ਼ਾਨਚੀ ਅਤੇ ਯੂਥ ਕਾਂਗਰਸੀ ਆਗੂ ਜਸਵਿੰਦਰ ਸਿੰਘ ਨਿੱਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ਾਲ ਰੈਲੀ ਅੱਜ ਅਗਲੀ ਖ਼ਬਰ ਹਲਕਾ ਜੈਤੋ ਦੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸਰਗਰਮ ਨੌਜਵਾਨ ਵਰਕਰਾਂ ਨੂੰ ਦਿੱਤੀਆਂ ਅਹੁਦੇਦਾਰੀਆਂ
Ad Position 24