ਸਰਕਾਰ ਵਪਾਰੀਆਂ ਨੂੰ ਡਰਾ-ਧਮਕਾਉਣ ਦੀ ਬਜਾਏ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਵੇ : ਸੂਬਾ ਸਿੰਘ ਬਾਦਲ
ਜੈਤੋ, 31 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਜੈਤੋ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗੁਰਚੇਤ ਸਿੰਘ ਢਿੱਲੋਂ, ਹਲਕਾ ਜੈਤੋ ਦੇ ਕੋਆਰਡੀਨੇਟਰ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਬਲਾਕ ਬਾਜਾਖਾਨਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਵੜਿੰਗ ਤੇ ਬਲਾਕ ਜੈਤੋ-2 ਪ੍ਰਧਾਨ ਜਸਪਾਲ ਸਿੰਘ ਕਾਂਟਾ ਦੀ ਹਾਜ਼ਰੀ ਵਿਚ ਪੰਚਾਇਤੀ ਗਊਸ਼ਾਲਾ ਜੈਤੋ ਵਿਖੇ ਵਰਕਰ ਮੀਟਿੰਗ ਕੀਤੀ ਗਈ, ਜਿਸ ਸਬੰਧੀ ਹਲਕਾ ਜੈਤੋ ਦੇ ਸ਼ਹਿਰੀ ਪ੍ਰਧਾਨ ਓਮ ਪ੍ਰਕਾਸ਼ ਉਰਫ਼ ਓਮੀ ਪਟਵਾਰੀ ਵਲੋਂ ਵੱਡੀ ਗਿਣਤੀ ’ਚ ਵਰਕਰਾਂ ਦਾ ਇੱਕਠ ਕੀਤਾ ਗਿਆ। ਇਸ ਇੱਕਤਰ ਦੌਰਾਨ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਵਪਾਰੀਆਂ ਨੂੰ ਡਰਾ-ਧਮਕਾਉਣ ਦੀ ਬਜਾਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਜੈਤੋ, 31 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਜੈਤੋ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗੁਰਚੇਤ ਸਿੰਘ ਢਿੱਲੋਂ, ਹਲਕਾ ਜੈਤੋ ਦੇ ਕੋਆਰਡੀਨੇਟਰ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਬਲਾਕ ਬਾਜਾਖਾਨਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਵੜਿੰਗ ਤੇ ਬਲਾਕ ਜੈਤੋ-2 ਪ੍ਰਧਾਨ ਜਸਪਾਲ ਸਿੰਘ ਕਾਂਟਾ ਦੀ ਹਾਜ਼ਰੀ ਵਿਚ ਪੰਚਾਇਤੀ ਗਊਸ਼ਾਲਾ ਜੈਤੋ ਵਿਖੇ ਵਰਕਰ ਮੀਟਿੰਗ ਕੀਤੀ ਗਈ, ਜਿਸ ਸਬੰਧੀ ਹਲਕਾ ਜੈਤੋ ਦੇ ਸ਼ਹਿਰੀ ਪ੍ਰਧਾਨ ਓਮ ਪ੍ਰਕਾਸ਼ ਉਰਫ਼ ਓਮੀ ਪਟਵਾਰੀ ਵਲੋਂ ਵੱਡੀ ਗਿਣਤੀ ’ਚ ਵਰਕਰਾਂ ਦਾ ਇੱਕਠ ਕੀਤਾ ਗਿਆ। ਇਸ ਇੱਕਤਰ ਦੌਰਾਨ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਵਪਾਰੀਆਂ ਨੂੰ ਡਰਾ-ਧਮਕਾਉਣ ਦੀ ਬਜਾਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਪੰਜਾਬ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਵਪਾਰੀਆਂ ਲਈ ਸੁਖਾਵਾਂ ਤੇ ਸੁਰੱਖਿਅਤ ਮਾਹੌਲ ਪੈਦਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਪਾਰੀ ਵਰਗ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ। ਸਰਕਾਰ ਨੂੰ ਵਪਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੀਦਾ ਹੈ, ਕਿਉਂਕਿ ਵਪਾਰੀ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਵਪਾਰੀਆਂ ਨੂੰ ਡਰਾਉਣ ਜਾਂ ਦਬਾਅ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਕਾਰੋਬਾਰ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਦੀ ਲੋੜ ਹੈ। ਇਸ ਮੌਕੇ ਕੋਰ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਅਤੇ ਹਲਕਾ ਜੈਤੋ ਦੇ ਕੋਆਰਡੀਨੇਟਰ ਬਲਕਾਰ ਸਿੰਘ ਬਰਾੜ ਗੋਨੇਆਣਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸਰਕਾਰ ਗੰਭੀਰ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਵਪਾਰੀ ਵਰਗ ਵਿਚ ਸਹਿਮ ਅਤੇ ਬੇਚੈਨੀ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਓਮੀ ਪਟਵਾਰੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਾਈਕਮਾਂਡ ਅਤੇ ਸੂਬਾ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਆਗੂ ਰਾਜ ਕੁਮਾਰ ਗਰਗ, ਸੱਤਪਾਲ ਬਾਂਸਲ ਫੂਲਵਾਲੇ, ਗੁਰਮੀਤ ਸਿੰਘ ਬਰਾੜ ਸਾਬਕਾ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ, ਤਰਲੋਚਨ ਸਿੰਘ ਦੁਲੱਟ ਭਗਤੂਆਣਾ, ਹਰਮਨਪ੍ਰੀਤ ਸਿੰਘ ਬਾਸੀ ਭਗਤੂਆਣਾ, ਸ਼ਹਿਰੀ ਪ੍ਰਧਾਨ ਸੋਨੀ ਬਾਂਸਲ, ਰੁਲੀਆ ਰਾਮ, ਪੂਜ਼ਨ ਸੱਚਦੇਵਾ, ਰਾਕੇਸ਼ ਕੁਮਾਰ, ਸ਼ਿਵਮ ਕੁਮਾਰ ਪਿੰਨਾ, ਮਨਪ੍ਰੀਤ ਸਿੰਘ ਠੇਕੇਦਾਰ, ਕਾਲਾ ਰਾਮ ਡੋਡ, ਅਮਰਜੀਤ ਸਿੰਘ ਮੱਕੜ, ਸਤੀਸ਼ ਕੁਮਾਰ ਲੰਭਵਾਲੀ ਵਾਲੇ, ਰਾਜ ਕੁਮਾਰ ਗਰਗ, ਅਸ਼ੋਕ ਕੁਮਾਰ ਪੱਪੀ, ਹਰਜਿੰਦਰ ਮੱਕੜ, ਸ਼ੇਖਰ ਜੈਨ, ਘਣਸ਼ਾਮ ਬਾਂਸਲ, ਕਾਲੂ ਅਬਰੋਲ, ਸੁਰਿੰਦਰ ਬਾਂਸਲ, ਪਵਨ ਗੰਗਾ, ਚੀਨੂੰ, ਹਰਮੀਤ ਮੱਕੜ, ਸੰਧੀਰ ਬਰਗਾੜੀ, ਪੰਕਜ ਗੋਇਲ, ਹੈਪੀ ਕੋਛੜ, ਗੋਰਾ ਔਲਖ, ਪਵਨ ਗਰਗ, ਬਿੰਦਾ ਕੁਮਾਰ, ਰਿੱਕਾ ਚੈਨਾ, ਜਤਿੰਦਰ ਸਿੰਘ ਵਿੱਕੀ ਜਟਾਣਾ, ਜਵਾਹਰ ਸਿੰਘ ਬੰਟੀ ਭਾਊ, ਬਲਦੇਵ ਸਿੰਘ ਬੱਲੀ, ਜੱਗਾ ਸਿੰਘ ਸੰਧੂ ਚੈਨਾ, ਵਿੱਕੀ ਸਿੰਘ, ਰਮਨ ਭੂਰਾ, ਸਵਰਨ ਸਿੰਘ, ਕੇਵਲ ਕਿ੍ਰਸ਼ਨ, ਅਭੈ ਸਿੰਗਲਾ, ਹਰੀ ਕਿ੍ਰਸ਼ਨ ਸਿੰਗਲਾ, ਡਾ. ਪੱਪੀ ਜੈਤੋ, ਬੋਖਲ ਕੁਮਾਰ, ਗੁਰਚਰਨ ਸਿੰਘ ਐਮ.ਸੀ., ਰਾਜ ਕੁਮਾਰ ਐਮ.ਸੀ. ਜਸਮੇਲ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਬਲਤ ੇਜ ਸਿੰਘ ਚੈਨਾ ਚਹਿਲ, ਜਗਮੀਤ ਸਿੰਘ ਬਰਾੜ ਚੈਨਾ, ਜੋਨੀ ਸ਼ਰਮਾ, ਗਨੇਸ਼ ਜੈਨ, ਪ੍ਰਭਦੀਪ ਸਿੰਘ ਤੇ ਵਰਕਰਾਂ ਨੇ ਓਮੀ ਪਟਵਾਰੀ ਤੇ ਕਰਨ ਪਟਵਾਰੀ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ।