ਪਿੰਡ ਮਹਾਂਬੱਧਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ 500 ਬੂਟੇ ਲਗਾਏ
ਮੰਡੀ ਲੱਖੇਵਾਲੀ, 24 ਅਗਸਤ (ਮਿਲਖ ਰਾਜ)-ਗੁਰਦੁਆਰਾ ਕਲਗੀਧਰ ਕਮੇਟੀ ਪਿੰਡ ਮਹਾਂਬੱਧਰ ਦੇ ਸਮੂਹ ਸੇਵਾਦਾਰਾਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਵਿਖੇ 500 ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ ਗਿਆ। ਇਸ ਨੇਕ ਕਾਰਜ ਕਾਰਜ ਲਈ ਪਿੰਡ ਦੇ ਐੱਨ.
ਮੰਡੀ ਲੱਖੇਵਾਲੀ, 24 ਅਗਸਤ (ਮਿਲਖ ਰਾਜ)-ਗੁਰਦੁਆਰਾ ਕਲਗੀਧਰ ਕਮੇਟੀ ਪਿੰਡ ਮਹਾਂਬੱਧਰ ਦੇ ਸਮੂਹ ਸੇਵਾਦਾਰਾਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਵਿਖੇ 500 ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ ਗਿਆ। ਇਸ ਨੇਕ ਕਾਰਜ ਕਾਰਜ ਲਈ ਪਿੰਡ ਦੇ ਐੱਨ.ਆਰ.ਆਈ. ਵੀਰਾਂ ਨੇ ਵਿਸ਼ੇਸ਼ ਸਹਿਯੋਗ ਦਿੰਦਿਆਂ ਪਿੰਡ ਨੂੰ ਹਰਾ-ਭਰਾ ਬਣਾਉਣ ਦਾ ਸੱਦਾ ਦਿੱਤਾ। ਜਾਣਕਾਰੀ ਸਾਂਝੀ ਕਰਦਿਆਂ ਸਰਦੂਲ ਸਿੰਘ ਮਹਾਂਬੱਧਰ ਪ੍ਰਧਾਨ ਯੂਥ ਦਿਹਾਤੀ ਕਾਂਗਰਸ ਮਲੋਟ ਨੇ ਦੱਸਿਆ ਕਿ ਐੱਨ.ਆਰ.ਆਰ. ਵੀਰਾਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਜਿਹੇ ਨੇਕ ਕਾਰਜਾਂ ਲਈ ਫ਼ੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਬੂਟਿਆਂ ਦੀ ਸਾਂਭ-ਸੰਭਾਲ ਵਿਚ ਪੂਰੀ ਮਦਦ ਕਰਨ, ਤਾਂ ਜੋ ਪਿੰਡ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।