ਸੰਜੀਵ ਕੁਮਾਰ ਧੀਂਗੜਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ
ਕੋਟਕਪੂਰਾ, 20 ਅਗਸਤ (ਮੋਹਰ ਸਿੰਘ ਗਿੱਲ)-ਹੀਰੇ ਵੈਲਫ਼ੇਅਰ ਕਲੱਬ ਕੋਟਕਪੂਰਾ ਦੇ ਪ੍ਰੈਸ ਸਕੱਤਰ ਅਤੇ ਐਲ. ਆਈ.
ਕੋਟਕਪੂਰਾ, 20 ਅਗਸਤ (ਮੋਹਰ ਸਿੰਘ ਗਿੱਲ)-ਹੀਰੇ ਵੈਲਫ਼ੇਅਰ ਕਲੱਬ ਕੋਟਕਪੂਰਾ ਦੇ ਪ੍ਰੈਸ ਸਕੱਤਰ ਅਤੇ ਐਲ.ਆਈ.ਸੀ ਦੇ ਸਲਾਹਕਾਰ ਸੰਜੀਵ ਕੁਮਾਰ ਧੀਂਗੜਾ (58) ਦਾ ਸਥਾਨਕ ਹਰੀਨੌਂ ਸੜਕ ’ਤੇ ਸਥਿਤ ਰਾਮਬਾਗ਼ ਵਿਚ ਬਣੇ ਸਮਸ਼ਾਨਘਾਟ ’ਚ ਬੇਹੱਦ ਸੋਗਮਈ ਮਾਹੌਲ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ, ਸ਼ਹਿਰ ਨਿਵਾਸੀਆਂ, ਐਲ.ਆਈ.ਸੀ ਦੇ ਸਲਾਹਕਾਰਾਂ ਅਤੇ ਪਤਵੰਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ ਅਤੇ ਕੁਲਤਾਰ ਸਿੰਘ ਬਰਾੜ, ਸਪੀਕਰ ਸੰਧਵਾਂ ਦੀ ਪਤਨੀ ਗੁਰਪ੍ਰੀਤ ਕੌਰ ਸੰਧਵਾਂ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਬਲਜੀਤ ਸਿੰਘ ਖੀਵਾ, ਹੀਰੇ ਵੈਲਫ਼ੇਅਰ ਕਲੱਬ ਦੇ ਰਾਜਿੰਦਰ ਸਿੰਘ ਸਰਾਂ, ਦਰਸ਼ਨ ਸਿੰਘ ਸੰਧੂ, ਦਲਜਿੰਦਰ ਸਿੰਘ ਸੰਧੂ, ਪ੍ਰਧਾਨ ਸੰਦੀਪ ਕਟਾਰੀਆ, ਗੋਪਾਲ ਕਿ੍ਸ਼ਨ ਵੋਹਰਾ, ਗੁਰਦੀਪ ਸਿੰਘ ਮੈਨੇਜਰ, ਚੇਅਰਮੈਨ ਪ੍ਰਵਾਸੀ ਵਿੰਗ ਨਛੱਤਰ ਸਿੰਘ ਇੰਸਪੈਕਟਰ, ਬਿੱਟਾ ਨਰੂਲਾ, ਮਨਤਾਰ ਸਿੰਘ ਮੱਕੜ, ਬਲਵੀਰ ਸਿੰਘ ਤੱਗੜ, ਸਤਪਾਲ ਸ਼ਰਮਾ, ਬਿੰਦੂ ਸ਼ਰਮਾ, ਪ੍ਰਦੀਪ ਚੋਪੜਾ, ਐਡਵੋਕੇਟ ਸੁਰਿੰਦਰ ਸਿੰਘ, ਮਿੱਕੀ ਬਰਗਾੜੀ, ਅਮਨਦੀਪ ਸਿੰਘ ਮਾਨ, ਜਗਜੀਤ ਸਿੰਘ ਸੁਪਰਡੈਂਟ, ਕੋਸ਼ ਕਾਲੜਾ, ਜਤਿੰਦਰ ਚਾਵਲਾ, ਭੀਮ ਸੈਨ, ਕਮਲ ਰਾਜਪੂਤ, ਕੈਪਟਨ ਜਰਨੈਲ ਸਿੰਘ ਮਾਨ, ਕੌਸ਼ਲ ਪ੍ਰਕਾਸ਼ ਬਾਂਸਲ, ਸਚਿਨ ਪਸਰੀਚਾ, ਤੇਜ ਸਿੰਘ ਸਰਪੰਚ, ਜਗਸੀਰ ਸਿੰਘ ਸਰਪੰਚ, ਸ਼ਸ਼ੀ ਕੁਮਾਰ, ਨਵਾਬ ਸਿੰਘ ਠੇਕੇਦਾਰ, ਸਤਪਾਲ ਅਰੋੜਾ, ਜਸਵੀਰ ਸਿੰਘ ਢਿੱਲੋਂ, ਸੰਦੀਪ ਕਟਾਰੀਆ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਗੁਰਚਰਨ ਸਿੰਘ ਸਰਪੰਚ, ਪੱਪੂ ਨੰਬਰਦਾਰ, ਕੌਂਸਲਰ ਸੁਤੰਤਰ ਜੋਸ਼ੀ, ਕੁੱਕੀ ਚੋਪੜਾ, ਅਰਨੀ ਚਾਵਲਾ, ਮੇਘਰਾਜ, ਕੁਲਦੀਪ ਸਿੰਘ ਮਾਣੂਕੇ, ਪ੍ਰੇੋਮ ਚਾਵਲਾ, ਸੋਮ ਨਾਥ ਸੁਨਾਮੀ, ਗੁਲਸ਼ਨ ਕੁਮਾਰ ਛਾਬੜਾ, ਸੁਰਿੰਦਰ ਸਿੰਘ, ਵਿਕਰਾਂਤ ਧੀਂਗੜਾ ਅਤੇ ਹੋਰ ਹਾਜ਼ਰ ਸਨ।