16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਆਮ ਆਦਮੀ ਪਾਰਟੀ ਨੇ ਰੰਗਲਾ ਪੰਜਾਬ ਨੂੰ ਚਿੱਟਾ ਪੰਜਾਬ ਕਰ ਦਿੱਤਾ- ਚੰਨੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਰੈਲੀ ਫ਼ਰੀਦਕੋਟ ਪੁੱਜੀ

ਫ਼ਰੀਦਕੋਟ, 16 ਨਵੰਬਰ (ਜਸਵੰਤ ਸਿੰਘ ਪੁਰਬਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਕਿਸ ਤਰ੍ਹਾਂ ਦਾ ਬਦਲਾਅ ਕੀਤਾ ਹੈ। ਇਸ ਦੀ ਸਰਕਾਰ ਨੇ ਰੰਗਲੇ ਪੰਜਾਬ ਨੂੰ ਚਿੱਟਾ ਪੰਜਾਬ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 17-11-2026
ਫ਼ਰੀਦਕੋਟ, 16 ਨਵੰਬਰ (ਜਸਵੰਤ ਸਿੰਘ ਪੁਰਬਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਕਿਸ ਤਰ੍ਹਾਂ ਦਾ ਬਦਲਾਅ ਕੀਤਾ ਹੈ। ਇਸ ਦੀ ਸਰਕਾਰ ਨੇ ਰੰਗਲੇ ਪੰਜਾਬ ਨੂੰ ਚਿੱਟਾ ਪੰਜਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੇਵਲ ਚਿੱਟਾ ਹੀ ਰਹਿ ਗਿਆ ਹੈ ਜਿਹੜਾ ਘਰ ਘਰ ਪੁੱਜ ਰਿਹਾ ਹੈ। ਇਸ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਕੁਝ ਨਹੀਂ ਕੀਤਾ। ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਭਰ ਵਿਚ ਜਵਾਨੀ ਸੰਭਾਲ ਮਿਸ਼ਨ ਤਹਿਤ ਸਾਈਕਲ ਰੈਲੀ ਕੱਢੀ ਜਾ ਰਹੀ ਹੈ, ਜਿਸ ਦੇ ਚੱਲਦੇ ਅੱਜ ਇਹ ਸਾਈਕਲ ਰੈਲੀ ਫ਼ਰੀਦਕੋਟ ਵਿਖੇ ਪੁੱਜੀ। ਇਸ ਸਬੰਧ ਵਿਚ ਅੱਜ ਉਨ੍ਹਾਂ ਵਲੋਂ ਫ਼ਰੀਦਕੋਟ ਦੇ ਵੱਖ-ਵੱਖ ਪਿੰਡਾਂ ਵਿਚੋਂ ਦੀ ਰੈਲੀ ਨੂੰ ਗੁਜ਼ਾਰਦੇ ਹੋਏ ਸ਼ਹਿਰੀ ਅੰਦਰ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਅਗਵਾਈ ’ਚ ਜੁੜੇ ਇਕ ਭਾਰੀ ਇੱਕਠ ਨੂੰ ਸੰਬੋਧਨ ਨੇ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਦੀ ਪਾਵਨ ਧਰਤੀ ’ਤੇ ਅੱਜ ਉਨ੍ਹਾਂ ਦੀ ਰੈਲੀ ਪੁੱਜੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਉਨ੍ਹਾਂ ਲੋਕਾਂ ਨੂੰ ਮਿਲੇ, ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਭੇਟ ਚੜ੍ਹ ਗਏ ਅਤੇ ਪੰਜਾਬ ਵਿਚ ਜੋ ਨਸ਼ੇ ਦੀ ਮਾਰ ਨੌਜਵਾਨੀ ਨੂੰ ਖਾ ਰਹੀ ਹੈ। ਉਸ ਦੀ ਜ਼ਿੰਮੇਵਾਰ ਸੂਬੇ ਦੀ ਸਰਕਾਰ ਹੈ, ਜਿਨ੍ਹਾਂ ਵਲੋਂ ਨਸ਼ਾ ਰੋਕਣ ਲਈ ਕੋਈ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੇਕਰ ਨਸ਼ਾ ਮੁਕਤ ਕਰਨਾ ਹੈ ਤਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨਾ ਪਵੇਗਾ। ਅੱਜ ਕੁਝ ਅਜਿਹੇ ਪਰਿਵਾਰ ਮਿਲੇ ਜਿਨ੍ਹਾਂ ਦੇ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਗਏ, ਕਈ ਪਰਿਵਾਰ ਤਾਂ ਅਜਿਹੇ ਸਨ ਜਿਨ੍ਹਾਂ ਦੇ ਚਾਰ ਚਾਰ ਮੈਂਬਰ ਨਸ਼ਿਆਂ ਕਾਰਨ ਇਸ ਦੁਨੀਆਂ ਤੋਂ ਚਲੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਸ਼ਰ੍ਹੇਆਮ ਫਿਰੌਤੀਆਂ ਲੈ ਰਹੇ ਹਨ ਜਿਸ ਨੂੰ ਲੈ ਕੇ ਵਪਾਰੀ ਵਰਗ ਖਾਸ ਕਰਕੇ ਪ੍ਰੇਸ਼ਾਨ ਹੈ । ਉਨ੍ਹਾਂ ਕਿਹਾ ਕਿ ਅੱਜ ਅਸੀਂ ਲੋਕਾਂ ਨਾਲ ਗੱਲਬਾਤ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ’ਚ ਨਸ਼ਾ ਕਿਸ ਤਰੀਕੇ ਦੇ ਨਾਲ ਵਧਿਆ ਅਤੇ ਉਸ ਨੂੰ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਉਹ ਇਕ ਵਧੀਆ ਰੋਡ ਮੈਪ ਲੈ ਕੇ ਆਉਣਗੇ, ਜਿਸ ਨਾਲ ਪੰਜਾਬ ਵਿਚ ਨਸ਼ੇ ਨੂੰ ਖਤਮ ਕੀਤਾ ਜਾ ਸਕੇਗਾ। ਉਨ੍ਹਾਂ ਬਹਿਬਲ ਗੋਲੀ ਕਾਂਡ ਦੇ ਪੀੜਤ ਪਰਿਵਾਰ ਨੂੰ ਵੀ ਮਿਲਣ ਦੀ ਗੱਲ ਕਹੀ। ਗੌਰਤਲਬ ਹੈ ਕਿ ਰੈਲੀ ਦੌਰਾਨ ਚੰਨੀ ਵਿਰੋਧੀ ਕਾਂਗਰਸੀ ਧੜਾ ਦੂਰੀ ਬਣਾਏ ਹੋਏ ਸੀ ਪਰ ਚੰਨੀ ਵਲੋਂ ਕਿਸੇ ਧੜੇਬੰਦੀ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਕੁਸ਼ਲਦੀਪ ਸਿੰਘ ਢਿੱਲੋਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਇਲਾਕੇ ਦਾ ਇਹ ਵਧੀਆ ਆਗੂ ਹੈ ਤੇ ਕਈ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਵਾਰ ਕਾਂਗਰਸ ਦੀ ਸਰਕਾਰ ਆਉਣ ’ਤੇ ਕਿੱਕੀ ਢਿੱਲੋਂ ਦੀ ਸਰਕਾਰ ’ਚ ਵਿਸ਼ੇਸ਼ ਅਹਿਮੀਅਤ ਹੋਵੇਗੀ ਤੇ ਮੰਤਰੀ ਦਾ ਪਦ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦਾ ਜ਼ੋਰ ਹੈ, ਇੱਥੇ ਜਵਾਨੀ ਦਾ ਘਾਣ ਹੋ ਰਿਹਾ ਹੈ। ਇਸ ਦੇ ਨਾਲ ਕਿਸਾਨੀ ਦਾ ਵੀ ਸਰਕਾਰ ਨੇ ਘਾਣ ਕਰ ਦਿੱਤਾ ਹੈ। ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਤਿੰਨ ਚਾਰ ਸੌ ਰੁਪਏ ਘੱਟ ਨਾ ਹੋ ਰਹੀ ਹੈ। ਜਿਹੜਾ ਕਿ ਕਿਸਾਨਾਂ ਨਾਲ ਸਿੱਧਾ ਧੋਖਾ ਹੈ। ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ 2027 ਵਿਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪਾਰਟੀ ਚੋਣਾਂ ਲੜ ਕੇ ਪੰਜਾਬ ’ਚ ਆਪਣੀ ਧਰਮ ਨਿਰਪੱਖ ਸਰਕਾਰ ਨਿਯੁਕਤ ਕਰੇਗੀ। ਇਸ ਮੌਕੇ ਮਹਿਲਾ ਆਗੂ ਅੰਮ੍ਰਿਤ ਕੌਰ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਦਵਿੰਦਰਪਾਲ ਸਿੰਘ ਘੁਬਾਇਆ, ਰਣਜੀਤ ਸਿੰਘ ਭੋਲੂਵਾਲਾ, ਗਿੰਦਰ ਸਿੰਘ ਸੇਖੋਂ, ਡਾ. ਜੰਗੀਰ ਸਿੰਘ, ਜਸਵਿੰਦਰ ਸਿੰਘ ਸਿੱਖਾਂਵਾਲਾ, ਅਮਰਜੀਤ ਸਿੰਘ ਸੰਧੂ, ਇੰਦਰਜੀਤ ਸਿੰਘ ਖੀਵਾ, ਮਨੋਹਰ ਸਿੰਘ ਧੁੰਨਾ, ਸੁਖਦੇਵ ਸਿੰਘ ਸਾਬਕਾ ਬੀ.ਪੀ.ਈ.ਓ., ਗੁਰਤੇਜ ਸਿੰਘ ਢੁੱਡੀ, ਸਿਲਾਚੀ ਗੁਪਤਾ, ਐਮ.ਸੀ. ਤਾਰਾ ਸਿੰਘ ਭੱਟੀ, ਜਗਸੀਰ ਸਿੰਘ ਬਰਾੜ, ਜਗਵਿੰਦਰ ਸਿੰਘ ਜੁਗਨੂੰ, ਗੁਰਪ੍ਰੀਤ ਸਿੰਘ ਭੰਡਾਰੀ, ਗੁਰਤੇਜ ਸਿੰਘ ਤੇਜਾ ਐਮ.ਸੀ., ਹਰਬੰਸ ਸਿੰਘ ਬਰਾੜ, ਪ੍ਰਿਤਪਾਲ ਸਿੰਘ ਭੰਡਾਰੀ, ਹਰਪ੍ਰੀਤ ਸਿੰਘ ਡੋਡ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਲੀਆਂ ’ਚ ਸੀਵਰੇਜ ਤੇ ਜਲ ਸਪਲਾਈ ਪਾਈਪਾਂ ਪਾ ਕੇ ਭੁੱਲਿਆ ਪ੍ਰਸ਼ਾਸਨ ਅਗਲੀ ਖ਼ਬਰ ਸਾਹਿਤ ਸਭਾ ਦੀ ਬੈਠਕ ’ਚ ਕਲਮਾਂ ਵਾਲਿਆਂ ਨੇ ਬੰਨ੍ਹਿਆ ਰੰਗ ਸਾਹਿਤਕ ਰਚਨਾਵਾਂ ’ਤੇ ਹੋਈ ਉਸਾਰੂ ਚਰਚਾ
Ad Position 24