ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਸਦਭਾਵਨਾ ਦਿਵਸ ਮਨਾਇਆ
ਬਰਗਾੜੀ, 20 ਅਗਸਤ (ਲਖਵਿੰਦਰ ਸ਼ਰਮਾ)-ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਪੰਜਾਬ ਦੇ 356 ਪੀ.
ਬਰਗਾੜੀ, 20 ਅਗਸਤ (ਲਖਵਿੰਦਰ ਸ਼ਰਮਾ)-ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਪੰਜਾਬ ਦੇ 356 ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਦਭਾਵਨਾ ਦਿਵਸ ਮਨਾਉਣ ਦੀ ਲੜੀ ਤਹਿਤ ਸਕੂਲ ਇੰਚਾਰਜ ਅਜੀਜਪ੍ਰੀਤ ਕੌਰ ਦੀ ਅਗਵਾਈ ਹੇਠ ਸਦਭਾਵਨਾ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਨੇ ਸਦਭਾਵਨਾ ਵਿਸ਼ੇ ਨਾਲ ਸਬੰਧਿਤ ਭਾਸ਼ਣ, ਗੀਤ, ਕਵਿਤਾਵਾਂ, ਭੰਗੜਾ ਆਦਿ ਪੇਸ਼ ਕੀਤੇ ਅਤੇ ਹਰ ਸਮੇਂ ਸਦਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਾਨੂੰ ਹਰ ਥਾਂ ’ਤੇ ਆਪਣੇ ਘਰਾਂ, ਸਕੂਲਾਂ ਜਾਂ ਹੋਰਨਾਂ ਸਰਕਾਰੀ ਥਾਵਾਂ, ਸੱਥਾਂ, ਪੰਚਾਇਤਾਂ, ਧਾਰਮਿਕ ਥਾਵਾਂ, ਸਮਾਜ ਸੇਵੀ ਸੰਸਥਾਵਾਂ ਆਦਿ ਵਿਚ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਬੇਲੋੜੀ ਸਿਰਦਰਦੀ ਤੋਂ ਬਚ ਸਕੀਏ ਅਤੇ ਸਾਡਾ ਆਪਸੀ ਪਿਆਰ, ਆਦਰ ਸਤਿਕਾਰ, ਵਿਸ਼ਵਾਸ ਬਣਿਆ ਰਹੇ। ਕੰਮ ਕਾਰ ਕਰਨ ਦੇ ਨਾਲ ਸਾਨੂੰ ਆਪਸੀ ਪਿਆਰ, ਆਦਰ ਸਤਿਕਾਰ ਬਣਾਈ ਰੱਖਣਾ ਵੀ ਬਹੁਤ ਜ਼ਰੂਰੀ ਹੈ। ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਦੀ ਸਕੂਲ ਇੰਚਾਰਜ ਅਜੀਜਪ੍ਰੀਤ ਕੌਰ ਅਤੇ ਸਟਾਫ਼ ਵਲੋਂ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਮੰਜੂ ਲੈਕਚਰਾਰ ਰਾਜਨੀਤੀ ਸ਼ਾਸਤਰ, ਸਤਵਿੰਦਰਪਾਲ ਸਿੰਘ ਲੈਕਚਰਾਰ ਅੰਗਰੇਜ਼ੀ, ਜਸਵੰਤ ਸਿੰਘ ਲੈਕਚਰਾਰ ਵੋਕੇਸ਼ਨਲ, ਸੁਰਿੰਦਰ ਸਿੰਘ ਲੈਕਚ ਰਾਰ ਵੋਕੇਸ਼ਨਲ, ਸ਼ਿਵਾਨੀ ਅਰੋੜਾ ਐਸ.ਐਸ ਮਿਸਟ੍ਰੈਸ, ਸੁਨੀਤਾ ਅਰੋੜਾ ਲੈਕਚਰਾਰ ਵੋਕੇਸ਼ਨਲ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਐਸ ਐਸ ਮਾਸਟਰ, ਸਮੂਹ ਸਟਾਫ਼ ਆਦਿ ਹਾਜ਼ਰ ਸਨ।