ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਵਲੋਂ ਕੌਮੀ ਮੀਤ ਪ੍ਰਧਾਨ ਬਣਾਉਣ ਦਾ ਸਵਾਗਤ
ਦੋਦਾ, 20 ਅਗਸਤ (ਰਵੀਪਾਲ)-ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਨੂੰ ਭਾਜਪਾ ਹਾਈਕਮਾਂਡ ਵਲੋਂ ਕੌਮੀ ਮੀਤ ਪ੍ਰਧਾਨ ਬਣਾਏ ਜਾਣ ਦਾ ਸਮਰੱਥਕਾਂ ਨੇ ਸਵਾਗਤ ਕਰਦੇ ਹੋਏ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਹਲਕਾ ਗਿੱਦੜਬਾਹਾ ਦੀ ਜ਼ੈਲ ਦੋਦਾ ਤੋਂ ਸਮਰੱਥਕਾਂ ਨੇ ਸ.
ਦੋਦਾ, 20 ਅਗਸਤ (ਰਵੀਪਾਲ)-ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਨੂੰ ਭਾਜਪਾ ਹਾਈਕਮਾਂਡ ਵਲੋਂ ਕੌਮੀ ਮੀਤ ਪ੍ਰਧਾਨ ਬਣਾਏ ਜਾਣ ਦਾ ਸਮਰੱਥਕਾਂ ਨੇ ਸਵਾਗਤ ਕਰਦੇ ਹੋਏ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਹਲਕਾ ਗਿੱਦੜਬਾਹਾ ਦੀ ਜ਼ੈਲ ਦੋਦਾ ਤੋਂ ਸਮਰੱਥਕਾਂ ਨੇ ਸ. ਬਾਦਲ ਨੂੰ ਵਧਾਈ ਦਿੰਦੇੇ ਹੋਏ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਰੱਥਕਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਇਕ ਉਚੀ ਸੁੱਚੀ ਸੋਚ ਅਤੇ ਉਚ ਵਿਦਿਆ ਪ੍ਰਾਪਤ ਆਗੂ ਹਨ, ਜਿਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਮਰੱਥਕਾਂ ਨੇ ਹਾਈਕਮਾਂਡ ਅਤੇ ਪੰਜਾਬ ਆਗੂਆਂ ਦਾ ਧੰਨਵਾਦ ਕਰਦੇ ਹੋਏ ਸ. ਬਾਦਲ ਨੂੰ ਵਧਾਈ ਦਿੱਤੀ। ਇਸ ਮੌਕੇ ਹਰਜੀਤ ਸਿੰਘ ਨੀਲਾ ਮਾਨ, ਐਡਵੋਕੇਟ ਗੁਰਚਰਨ ਸਿੰਘ ਬਰਾੜ ਦੋਦਾ, ਐਡਵੋਕੇਟ ਸੁਖਚਰਨ ਸਿੰਘ ਬਰਾੜ, ਗੁਰਮੀਤ ਸਿੰਘ ਖ਼ਾਲਸਾ ਦੋਦਾ, ਐਡਵੋਕੇਟ ਪਿ੍ਰਤਪਾਲ ਸ਼ਰਮਾ, ਹਰਬੰਸ ਸਿੰਘ ਸੱਗੂ ਦਫ਼ਤਰ ਇੰਚਾਰਜ, ਪੱਪਾ ਚੀਮਾ ਧੂਲਕੋਟ, ਵਿਜੇਪਾਲ ਕੋਟਲੀ, ਦਾਰਾ ਸਿੰਘ ਕੋਟਲੀ, ਰਾਜਭਿੰਦਰ ਸਿੰਘ ਰੁਖਾਲਾ, ਬੇਅੰਤ ਸਿੰਘ ਗੁਰੂਸਰ, ਜ਼ੈਲਦਾਰ ਜਸਪ੍ਰੀਤ ਸਿੰਘ ਸੂਰੇਵਾਲਾ, ਸਿਮਰਜੀਤ ਸਿੰਘ ਭੁੱਟੀਵਾਲਾ, ਰਜਿੰਦਰ ਸ਼ਰਮਾ, ਕਾਉਣੀ ਤੋਂ ਗੁਲਵੰਤ ਸਿੰਘ, ਚੰਦ ਸਿੰਘ ਮੈਂਬਰ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਰੂਪ ਸਿੰਘ, ਛਿੰਦਰ ਸਿੰਘ ਭੱਟੀ ਸਾਬਕਾ ਸਰਪੰਚ ਦੋਦਾ, ਜਸਪਾਲ ਕੌਰ, ਰਮਨ ਕੌਰ ਭੱਟੀ, ਨਛੱਤਰ ਸਿੰਘ ਛੱਤਿਆਣਾ, ਪੱਪੂ ਲੁਹਾਰਾ, ਗੁਰਤੇਜ ਸਿੰਘ ਕੋਠੇ ਕੇਸਰ ਵਾਲੇ, ਚੰਨਾ ਭਾਊ, ਨੈਬ ਸਿੰਘ ਗੂੜ੍ਹੀਸੰਘਰ, ਬਾਊ ਸਿੰਘ ਕੋਟਭਾਈ, ਰਾਜਦੀਪ ਸਿੰਘ ਦੋਦਾ, ਹਰਮਨ ਰੋਮਾਣਾ, ਖੀਰਾ ਭਾਊ , ਗੁਰਤੇਜ ਸਿੰਘ ਪੱਪੀ ਚਹਿਲ ਆਦਿ ਸਮਰੱਥਕਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਵਧਾਈ ਦਿੱਤੀ।