ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਬੀਮਾਂ ਰਾਸ਼ੀ ਦਿੱਤੀ
ਦੋਦਾ, 18 ਅਗਸਤ (ਰਵੀਪਾਲ)-ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਮੌਤ ਹੋ ਜਾਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਪੀੜ੍ਹਤ ਪਰਿਵਾਰ ਨੂੰ ਦਿੱਤਾ ਗਿਆ। ਬਰਾਂਚ ਮੈਨੇਜਰ ਚੀਨਮੇ ਚੈਟਰਜੀ ਨੇ ਦੱਸਿਆ ਕਿ ਜਗਦੇਵ ਸਿੰਘ ਪਿੰਡ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਬਚਤ ਖਾਤਾ ਭਲਾਈਆਣਾ ਬਰਾਂਚ ’ਚ ਚੱਲ ਰਿਹਾ ਸੀ, ਜਿਸ ਦਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਸੀ।
ਭ
ਭਾਰਤੀਆ ਸਟੇਟ ਬੈਂਕ ਭਲਾਈਆਣਾ ਵਿਖੇ ਪੀੜ੍ਹਤ ਪਰਿਵਾਰ ਨੂੰ ਬੀਮਾਂ ਰਾਸ਼ੀ ਦਾ ਚੈੱਕ ਦਿੰਦੇ ਬੈਂਕ ਦੇ ਅਧਿਕਾਰੀ। ਤਸਵੀਰ : ਰਵੀਪਾਲ
19-08-2026
ਦੋਦਾ, 18 ਅਗਸਤ (ਰਵੀਪਾਲ)-ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਮੌਤ ਹੋ ਜਾਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਪੀੜ੍ਹਤ ਪਰਿਵਾਰ ਨੂੰ ਦਿੱਤਾ ਗਿਆ। ਬਰਾਂਚ ਮੈਨੇਜਰ ਚੀਨਮੇ ਚੈਟਰਜੀ ਨੇ ਦੱਸਿਆ ਕਿ ਜਗਦੇਵ ਸਿੰਘ ਪਿੰਡ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਬਚਤ ਖਾਤਾ ਭਲਾਈਆਣਾ ਬਰਾਂਚ ’ਚ ਚੱਲ ਰਿਹਾ ਸੀ, ਜਿਸ ਦਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆਂ ਕਿ ਜਗਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਸ ਕਰਕੇ ਬੈਂਕ ਰਾਹੀ ਕਰਵਾਏ ਬੀਮੇ ਦਾ ਲਾਭ ਰਾਸ਼ੀ ਦੋ ਲੱਖ ਰੁਪਏ ਵਾਰਿਸ ਮਿ੍ਰਤਕ ਦੀ ਪਤਨੀ ਹਰਜਿੰਦਰ ਕੌਰ ਭਲਾਈਆਣਾ ਨੂੰ ਭੇਟ ਕੀਤੀ ਗਈ। ਇਸ ਸਕੀਮ ਦੇਣ ਲਈ ਬੈਂਕ ਦੇ ਆਰ.ਐਮ ਮਨੌਜ ਮਿੱਤਲ, ਮੈਨੇਜਰ ਪਰਮਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਮੌਕੇ ਬਰਾਂਚ ਭਲਾਈਆਣਾ ਮੈਨੇਜਰ ਚੀਨਮੇ ਚੈਟਰਜੀ ਤੇ ਬੈਂਕ ਕਰਮੀ ਤੋਂ ਇਲਾਵਾ ਪੀੜ੍ਹਤ ਪਰਿਵਾਰਕ ਮੈਂਬਰ ਹਾਜ਼ਰ ਸਨ।