18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅੱਖਾਂ ਦਾ ਮੁਫ਼ਤ ਸਕਰੀਨਿੰਗ ਕੈਂਪ ਲਗਾਇਆ

ਦੋਦਾ, 18 ਅਗਸਤ (ਰਵੀਪਾਲ)-ਬਲਾਕ ਦੋਦਾ ਅਧੀਨ ਆਉਂਦੇ ਪਿੰਡ ਮਧੀਰ ਵਿਖੇ ਬਜ਼ੁਰਗਾਂ ਦੀਆਂ ਅੱਖਾਂ ਦੇ ਸੰਭਾਲ ਸਬੰਧੀ ਸਕਰੀਨਿੰਗ ਅਤੇ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਐਸ.

Ad Position 21
No active advertisement
ਸਕਰੀਨਿੰਗ ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਦੇ ਡਾਕਟਰ। ਤਸਵੀਰ : ਰਵੀਪਾਲ 19-08-2026
ਦੋਦਾ, 18 ਅਗਸਤ (ਰਵੀਪਾਲ)-ਬਲਾਕ ਦੋਦਾ ਅਧੀਨ ਆਉਂਦੇ ਪਿੰਡ ਮਧੀਰ ਵਿਖੇ ਬਜ਼ੁਰਗਾਂ ਦੀਆਂ ਅੱਖਾਂ ਦੇ ਸੰਭਾਲ ਸਬੰਧੀ ਸਕਰੀਨਿੰਗ ਅਤੇ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਐਸ.ਐਮ.ਓ ਡਾ. ਮਿਰਨਾਲ ਬਾਂਸਲ ਨੇ ਦੱਸਿਆ ਕਿ ਉਮਰ ਦੇ ਵਧਣ ਨਾਲ ਅੱਖਾਂ ਦੀ ਰੌਸ਼ਨੀ ਘਟਣਾ ਇਕ ਆਮ ਗੱਲ ਹੈ, ਪਰ ਸਹੀ ਸਮੇਂ ’ਤੇ ਦੇਖਭਾਲ ਅਤੇ ਜਾਂਚ ਨਾਲ ਬਜ਼ੁਰਗਾਂ ਨੂੰ ਅੰਨ੍ਹੇਪਣ ਤੋਂ ਬਚਾਇਆ ਜਾ ਸਕਦਾ ਹੈ। ਇਸ ਕੈਂਪ ਦੌਰਾਨ ਪਿੰਡ ਅਤੇ ਆਸ ਪਾਸ ਦੇ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਏਕਤਾ ਅਤੇ ਡਾ. ਪ੍ਰਵੇਸ਼ ਕਾਂਸਲ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਕੰਟਰੋਲ ਆਫ ਬਲਾਇੰਡਨੇਸ ਹੇਠ ਸ਼ੁਰੂ ਹੋਈ ਮੁਹਿੰਮ ਤਹਿਤ ਅੱਜ ਪਿੰਡ ਮਧੀਰ ਵਿਖੇ ਲੱਗੇ ਕੈਂਪ ਵਿਚ ਕਰੀਬ 225 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ 212 ਬਜ਼ੁਰਗਾਂ ਨੂੰ ਨਜ਼ਰ ਦੀਆਂ ਐਨਕਾਂ ਮੌਕੇ ’ਤੇ ਵੰਡੀਆਂ ਗਈਆਂ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ, ਜਿਨ੍ਹਾਂ ਮਰੀਜ਼ਾਂ ਨੂੰ ਮੋਤੀਆਬਿੰਦ (ਚਿੱਟਾ ਮੋਤੀਆ) ਜਾਂ ਹੋਰ ਗੰਭੀਰ ਸਮੱਸਿਆਵਾਂ ਸਨ, ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਜ਼ਰੂਰੀ ਸਲਾਹ ਦਿੱਤੀ ਗਈ। ਇਸ ਮੌਕੇ ਤੇ ਐਸ.ਐਮ.ਓ ਡਾ. ਮਿਰਨਾਲ ਬਾਂਸਲ, ਡਾ. ਏਕਤਾ ਅਤੇ ਡਾ. ਪ੍ਰਵੇਸ਼ ਕਾਂਸਲ ਤੋਂ ਇਲਾਵਾ ਲਖਵੀਰ ਸਿੰਘ ਸਟੈਨੋ, ਰਵਿੰਦਰ ਕੌਰ ਅਪਥਲਮਿਕ ਅਫ਼ਸਰ, ਰਮਨਦੀਪ ਕੌਰ, ਸਤਵੀਰ ਕੌਰ, ਨਿਰਮਲ ਸਿੰਘ, ਸੋਨੀਆ ਰਾਣੀ ਅਤੇ ਸੁਖਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਬੀਮਾਂ ਰਾਸ਼ੀ ਦਿੱਤੀ ਅਗਲੀ ਖ਼ਬਰ ਸਾਬਕਾ ਸਰਪੰਚ ਸੁਖਪਾਲ ਸਿੰਘ ਭੁੱਟੀਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24