19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

1 ਸਤੰਬਰ ਨੂੰ ਦਿੱਤੇ ਜਾ ਰਹੇ ਧਰਨੇ ਸੰਬੰਧੀ ਬੀ.ਕੇ.ਯੂ. ਸਿੱਧੂਪੁਰ ਵਲੋਂ ਤਿਆਰੀਆਂ ਸ਼ੁਰੂ

ਸਾਦਿਕ, 18 ਅਗਸਤ (ਆਰ. ਐਸ.

Ad Position 21
No active advertisement
ਕੋਟਕਪੂਰਾ ’ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼, 35 ਨੌਜਵਾਨ ਰੈਸਕਿਊ 19-08-2026
ਸਾਦਿਕ, 18 ਅਗਸਤ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਫ਼ਰੀਦਕੋਟ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਸੰਗਰਾਹੂਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਸਾਦਿਕ ਵਿਖੇ ਹੋਈ। ਜਿਸ ਵਿਚ ਕਿਸਾਨੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ 2026 ਨੂੰ ਇਕ ਹਫ਼ਤੇ ਲਈ ਸ਼ੁਰੂ ਕੀਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਹੋਣ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਗਮਦੂਰ ਸਿੰਘ ਨੇ ਕਿਸਾਨਾਂ ਨੂੰ ਸਬੰਧੋਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨੀ ਮੰਗਾਂ ਪਾਣੀ ਦੇ ਮਸਲੇ ਨੂੰ ਲੈ ਕੇ ਧਾਰਾ 78, 79, 80 ਰੱਦ ਕਰਨ ਸਬੰਧੀ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਵਾਉਣ, ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਲੈਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਇਸ ਧਰਨੇ ’ਚ ਲੈਂਡ ਪੁਲਿੰਗ ਨੀਤੀ ਤਹਿਤ ਪੰਜਾਬ ਦੀ ਜ਼ਮੀਨ ਇਕਵਾਇਰ ਕਰਨ ਦਾ ਵਿਰੋਧ ਵੀ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਮੇਟੀ ਦੇ ਆਗੂ ਨਿਰਭੈ ਸਿੰਘ ਗੁੱਜਰ ਸਕੱਤਰ ਜਨਰਲ, ਨਾਇਬ ਸਿੰਘ ਘਣੀਆਂ ਸਕੱਤਰ ਜਨਰਲ, ਰਣਜੀਤ ਸਿੰਘ ਡੋਡ ਮੀਤ ਪ੍ਰਧਾਨ, ਪ੍ਰੈਸ ਸਕੱਤਰ ਕੁਲਦੀਪ ਸਿੰਘ ਸ਼ੇਰ ਸਿੰਘ ਵਾਲਾ, ਮਲਕੀਤ ਸਿੰਘ ਗੋਲੇਵਾਲਾ ਮੀਤ ਪ੍ਰਧਾਨ, ਗੁਰਲਾਲ ਸਿੰਘ ਮੱਲਾ, ਸਰਬਜੀਤ ਸਿੰਘ ਝੋਕ ਸਰਕਾਰੀ ਬਲਾਕ ਪ੍ਰਧਾਨ ਸਾਦਿਕ, ਸ਼ਮਸ਼ੇਰ ਸਿੰਘ ਮੱਲਾ ਬਲਾਕ ਪ੍ਰਧਾਨ ਬਾਜਾਖਾਨਾ, ਸੁਖਦੇਵ ਸਿੰਘ ਸ਼ੇਰ ਸਿੰਘ ਵਾਲਾ, ਗੁਰਨਾਮ ਸਿੰਘ ਸੈਦੇਕੇ, ਗੁਰਜੰਟ ਸਿੰਘ ਸਾਦਿਕ, ਰਾਜਾ ਸਿੰਘ ਢਿੱਲੋਂ ਇਕਾਈ ਪ੍ਰਧਾਨ ਢਿੱਲਵਾਂ ਖੁਰਦ, ਗੁਰਸੇਵਕ ਸਿੰਘ ਸਿਬੀਆ, ਜ਼ੋਰਾ ਸਿੰਘ, ਸਵਰਨਜੀਤ ਸਿੰਘ ਸੰਗਰਾਹੂਰ, ਜੀਤ ਸਿੰਘ ਗੋਲੇਵਾਲਾ, ਬਲਤੇਜ ਸਿੰਘ ਝੋਕ ਸਰਕਾਰੀ, ਜੰਗ ਸਿੰਘ, ਭੋਲਾ ਸਿੰਘ, ਸੰਦੀਪ ਸਿੰਘ, ਮੁਨਸ਼ੀ ਸਿੰਘ, ਡਾ. ਬਿੰਦਰ ਕਾਉਣੀ, ਗੁਰਜੀਤ ਸਿੰਘ ਸੋਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਕਰਨਾ ਵੀ ਵਿਰੋਧੀਆਂ ਦੀ ਗਿਣੀ-ਮਿਥੀ ਸਾਜਿਸ-ਢਿੱਲੋਂ ਅਗਲੀ ਖ਼ਬਰ ਝਾਕੀਆਂ ਦਾ ਮਕਸਦ ਜਾਗਰੂਕਤਾ ਨਾ ਕਿ ਕਿਸੇ ਮਰੀਜ਼ ਦੀ ਪਹਿਚਾਣ ਜਨਤਕ ਕਰਨਾ-ਕੈਂਥ
Ad Position 24