14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮੱਲ੍ਹਾਂ ਮਾਰੀਆਂ

ਫ਼ਰੀਦਕੋਟ, 14 ਅਗਸਤ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖ਼ੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪਹਿਲੇ ਸਥਾਨ ’ਤੇ ਅੰਡਰ-17 ਸ਼ਤਰੰਜ ਵਿਚ 3 ਖਿਡਾਰੀਆਂ, ਅੰਡਰ-14 ਖੋ-ਖੋ ਲੜਕੇ, ਅੰਡਰ-17 ਖੋ-ਖੋ ਲੜਕੀਆਂ, ਅੰਡਰ-17 ਖੋ-ਖੋ ਲੜਕੇ, ਅੰਡਰ-19 ਖੋ-ਖੋ ਲੜਕੀਆਂ, ਅੰਡਰ-17 ਫੁੱਟਬਾਲ ਲੜਕੇ, ਅੰਡਰ-17 ਫੁੱਟਬਾਲ ਲੜਕੀਆਂ, ਅੰਡਰ-17 ਨੈੱਟਬਾਲ ਲੜਕੀਆਂ, ਅੰਡਰ-14 ਸਕੇਟਿੰਗ ਲੜਕੀਆਂ ਅਤੇ ਅੰਡਰ-17 ਸਕੇਟਿੰਗ ਲੜਕਿਆਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 15-08-2026
ਫ਼ਰੀਦਕੋਟ, 14 ਅਗਸਤ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖ਼ੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪਹਿਲੇ ਸਥਾਨ ’ਤੇ ਅੰਡਰ-17 ਸ਼ਤਰੰਜ ਵਿਚ 3 ਖਿਡਾਰੀਆਂ, ਅੰਡਰ-14 ਖੋ-ਖੋ ਲੜਕੇ, ਅੰਡਰ-17 ਖੋ-ਖੋ ਲੜਕੀਆਂ, ਅੰਡਰ-17 ਖੋ-ਖੋ ਲੜਕੇ, ਅੰਡਰ-19 ਖੋ-ਖੋ ਲੜਕੀਆਂ, ਅੰਡਰ-17 ਫੁੱਟਬਾਲ ਲੜਕੇ, ਅੰਡਰ-17 ਫੁੱਟਬਾਲ ਲੜਕੀਆਂ, ਅੰਡਰ-17 ਨੈੱਟਬਾਲ ਲੜਕੀਆਂ, ਅੰਡਰ-14 ਸਕੇਟਿੰਗ ਲੜਕੀਆਂ ਅਤੇ ਅੰਡਰ-17 ਸਕੇਟਿੰਗ ਲੜਕਿਆਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਦੂਜੇ ਸਥਾਨ ’ਤੇ ਅੰਡਰ-14 ਖੋ-ਖੋ ਲੜਕੀਆਂ ਅਤੇ ਅੰਡਰ-14 ਫੁੱਟਬਾਲ ਲੜਕਿਆਂ ਨੇ ਸਥਾਨ ਹਾਸਿਲ ਕੀਤਾ। ਤੀਜੇ ਸਥਾਨ ’ਤੇ ਅੰਡਰ-17 ਟੈਨਿਸ ਲੜਕਿਆਂ ਅਤੇ ਅੰਡਰ-17 ਬੈਡਮਿੰਟਨ ਲੜਕੀਆਂ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਚੇਅਰਪਰਸਨ ਕੁਸ਼ਵੰਤ ਕੌਰ, ਡਾਇਰੈਕਟਰ ਕਿਰਨਜੋਤ ਕੌਰ, ਮੈਨੇਜਰ ਗੁਰਮੀਤ ਸਿੰਘ ਅਤੇ ਵਾਈਸ ਪ੍ਰਿੰਸੀਪਲ ਪੂਨਮ ਗੋਇਲ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਵਲੋਂ ਸਪੋਰਟਸ ਕੋਚ ਮਨਜੀਤ ਸਿੰਘ ਨੂੰ ਵੀ ਵਿਦਿਆਰਥੀਆਂ ਦੀ ਸ਼ਾਨਦਾਰ ਤਿਆਰੀ, ਮਿਹਨਤ ਅਤੇ ਯੋਗ ਅਗਵਾਈ ਲਈ ਵਿਸ਼ੇਸ਼ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਬਲੱਡ ਡੋਨਰ ਦਿਵਸ ’ਤੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਸਨਮਾਨਿਤ ਜੀ.ਐੱਨ.ਡੀ.ਪੀ. ਸਕੂਲ ਫਤਿਹਪ... ਅਗਲੀ ਖ਼ਬਰ ਕੋਠੇ ਹਵਾਨਾ ਨਿਵਾਸੀ ਬਲਵੀਰ ਸਿੰਘ ਧਾਲੀਵਾਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24