ਭਾਜਪਾ ਆਗੂ ਜਸਪਾਲ ਪੰਜਗਰਾਈਂ ਨੇ ਅੰਗਹੀਣਾਂ ਅਤੇ ਬਜ਼ੁਰਗਾਂ ਨੂੰ ਸਾਮਾਨ ਵੰਡਿਆ
ਪੰਜਗਰਾਈਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ (ਐਸ. ਸੀ ਮੋਰਚਾ) ਅਤੇ ਸੂਰਵੀਰ ਮਹਾਰਾਣਾ ਪ੍ਰਤਾਪ ਸਿੰਘ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ ਵਲੋਂ ਅੱਜ ਆਪਣੇ ਗ੍ਰਹਿ ਵਿਖੇ ਲੋੜਵੰਦ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਟਰਾਈ ਸਾਈਕਲ, ਬੈਟਰੀ ਵਾਲੇ ਸਾਈਕਲ, ਵੀਲ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਖੂੰਡੀਆਂ, ਗੋਡੇ, ਬੈਲਟਾਂ ਵਾਕਰ ਡੈਸਕ, ਸੈਂਸਰ ਵਾਲੀਆਂ ਛੜੀਆਂ ਅਤੇ ਹੋਰ ਬਹੁਤ ਸਾਰਾ ਸਮਾਨ ਵੰਡਿਆ ਗਿਆ।
ਭ
ਭਾਜਪਾ ਦੇ ਸੂਬਾਈ ਆਗੂ ਜਸਪਾਲ ਸਿੰਘ ਪੰਜਗਰਾਈਂ ਦੇ ਗ੍ਰਹਿ ਵਿਖੇ ਲੋੜਵੰਦ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਸਾਮਾਨ ਵੰਡਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ। ਅਜੀਤ ਤਸਵੀਰ
14-08-2026
ਪੰਜਗਰਾਈਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ (ਐਸ.ਸੀ ਮੋਰਚਾ) ਅਤੇ ਸੂਰਵੀਰ ਮਹਾਰਾਣਾ ਪ੍ਰਤਾਪ ਸਿੰਘ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ ਵਲੋਂ ਅੱਜ ਆਪਣੇ ਗ੍ਰਹਿ ਵਿਖੇ ਲੋੜਵੰਦ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਟਰਾਈ ਸਾਈਕਲ, ਬੈਟਰੀ ਵਾਲੇ ਸਾਈਕਲ, ਵੀਲ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਖੂੰਡੀਆਂ, ਗੋਡੇ, ਬੈਲਟਾਂ ਵਾਕਰ ਡੈਸਕ, ਸੈਂਸਰ ਵਾਲੀਆਂ ਛੜੀਆਂ ਅਤੇ ਹੋਰ ਬਹੁਤ ਸਾਰਾ ਸਮਾਨ ਵੰਡਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਜਸਪਾਲ ਸਿੰਘ ਪੰਜਗਰਾਈਂ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਹਰਦੀਪ ਸ਼ਰਮਾ ਬਾਹਮਣ ਵਾਲਾ, ਗਗਨ ਸੇਠੀ ਫ਼ਰੀਦਕੋਟ, ਨਸੀਬ ਸਿੰਘ ਔਲਖ ਮੰਡਲ ਪ੍ਰਧਾਨ, ਜਤਿੰਦਰ ਰੰਧਾਵਾ ਮੰਡਲ ਪ੍ਰਧਾਨ ਜੈਤੋ ਦਿਹਾਤੀ, ਡਾਕਟਰ ਬਲਵਿੰਦਰ ਸਿੰਘ ਬਰਗਾੜੀ, ਹਰਪ੍ਰੀਤ ਸਿੰਘ ਸਿੱਧੂ, ਵਕੀਲ ਸਿੰਘ ਪੰਜਗਰਾਈ, ਲਖਵੀਰ ਸਿੰਘ ਢਿੱਲਵਾਂ, ਰਮਨ ਮਲਹੋਤਰਾ ਰਾਮੇਆਣਾ, ਮਨਜੀਤ ਸਿੰਘ ਦਲ ਸਿੰਘ ਵਾਲਾ, ਜਗਦੀਸ਼ ਸਿੰਘ ਅਜਿੱਤ ਗਿੱਲ, ਬਾਬਾ ਜਸਵਿੰਦਰ ਦਾਸ ਰੋਮਾਣਾ ਅਲਬੇਲ ਸਿੰਘ ਵਾਲਾ ਆਦਿ ਹਾਜ਼ਰ ਸਨ।