13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬੀ.ਐਸ.ਐਨ.ਐਲ ਵਲੋਂ ਪੰਜਗਰਾਈਂ ਕਲਾਂ ’ਚ ਵਿਸ਼ੇਸ਼ ਮੇਲਾ ਲਗਾਇਆ

ਪੰਜਗਰਾਈਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਪੇਂਡੂ ਖੇਤਰਾਂ ਵਿਚ ਆਪਣੀਆਂ ਦੂਰ ਸੰਚਾਰ ਸੇਵਾਵਾਂ ਨੂੰ ਹੋਰ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਬੀ. ਐਸ.

Ad Position 21
No active advertisement
ਪੰਜਗਰਾਈਂ ਕਲਾਂ ਵਿਖੇ ਬੀ.ਐਸ.ਐਨ.ਐਲ.ਵਲੋਂ ਲਗਾਏ ਗਏ ਮੇਲੇ ਦੌਰਾਨ ਜਾਣਕਾਰੀ ਦਿੰਦੇ ਹੋਏ ਮਹਾਂਪ੍ਰਬੰਧਕ. ਕੇ.ਡੀ. ਸਿੰਘ। ਅਜੀਤ ਤਸਵੀਰ 14-08-2026
ਪੰਜਗਰਾਈਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਪੇਂਡੂ ਖੇਤਰਾਂ ਵਿਚ ਆਪਣੀਆਂ ਦੂਰ ਸੰਚਾਰ ਸੇਵਾਵਾਂ ਨੂੰ ਹੋਰ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਬੀ.ਐਸ.ਐਨ.ਐਲ. ਵਲੋਂ ਜਾਰੀ ਕੀਤੀਆਂ ਨਵੀਂਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਇਕ ਵਿਸ਼ੇਸ਼ ਮੇਲਾ ਲਗਾਇਆ ਗਿਆ। ਜਿਸ ਵਿਚ ਮਹਾਂਪ੍ਰੰਬਧਕ ਕੇ.ਡੀ. ਸਿੰਘ, ਏ.ਜੀ.ਐਮ. ਫ਼ਰੀਦਕੋਟ ਸੁਰੇਸ਼ ਗਰੋਵਰ, ਐਫ.ਟੀ.ਟੀ.ਐਚ. ਅਤੇ ਸਿਮ ਟੀਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੇਲੇ ਦੌਰਾਨ ਪਿੰਡ ਵਾਸੀਆਂ ਨੂੰ ਬੀ.ਐਸ.ਐਨ.ਐਲ. ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਉਂਦਿਆਂ ਮਹਾਂਪ੍ਰਬੰਧਕ ਕੇ.ਡੀ. ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਇਹ ਸਕੀਮਾਂ ਬੇਹੱਦ ਕਫ਼ਾਇਤੀ ਹਨ ਅਤੇ ਇਨ੍ਹਾਂ ਸਪੀਡ ਲਿਮਟ ਵੀ ਨਿੱਜੀ ਕੰਪਨੀ ਤੋਂ ਵਧੇਰੇ ਹੈ। ਉਨ੍ਹਾਂ ਲੋਕਾਂ ਨੂੰ ਬੀ.ਐਸ.ਐਨ.ਐਲ. ਦੇ ਬਰਾਡਬੈਂਡ ਅਤੇ ਮੋਬਾਇਲ ਕੁਨੈਕਸ਼ਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ। ਏ.ਜੀ.ਐਮ. ਸੁਰੇਸ਼ ਗੋਰਵਰ ਨੇ ਮੇਲੇ ਵਿਚ ਪੁੱਜੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਜਾਰੀ ਕੀਤੀਆਂ ਸਕੀਮਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸ ਮੇਲੇ ਪ੍ਰਤੀ ਲੋਕਾਂ ਭਾਰੀ ਉਤਸ਼ਾਹ ਦਿਖਾਇਆ ਗਿਆ ਅਤੇ ਵੱਖ-ਵੱਖ ਪਲਾਨਾਂ ਤਹਿਤ ਕੁਨੈਕਸ਼ਨ ਬੁੱਕ ਕਰਵਾਏ ਗਏ। ਮੇਲੇ ਦੌਰਾਨ ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ 12 ਅਗਸਤ ਤੋਂ ਜਾਰੀ ਕੀਤੀਆਂ ਜਾਣ ਵਾਲੀਆਂ ਬੇਹੱਦ ਕਫ਼ਾਇਤੀ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਕੇਵਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਦੂਰ ਸੰਚਾਰ ਦੀਆਂ ਯੋਜਨਾਵਾਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣਗੇ ਅਤੇ ਵੱਧ ਤੋਂ ਵੱਧ ਇਨ੍ਹਾਂ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਦੇਸ਼ ਭਗਤ ਸੰਧੂਰਾ ਸਿੰਘ ਦੇ ਬੁੱਤ ਨੂੰ ਇਸ਼ਨਾਨ ਕਰਵਾ ਕੇ ਹਾਰ ਪਾਏ ਅਗਲੀ ਖ਼ਬਰ ਸੜਕਾਂ ਤੇ ਮੁਹੱਲਿਆਂ ’ਚ ਬੇਸਹਾਰਾ ਪਸ਼ੂਆਂ ਦੇ ਵਧਣ ਕਾਰਨ ਲੋਕ ਪੇ੍ਸ਼ਾਨ
Ad Position 24