14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮਲੋਟ ਸਿਟੀਜ਼ਨ ਕਲੱਬ ’ਚ ਪੁਲਿਸ ਛਾਪੇਮਾਰੀ ਮਗਰੋਂ ਤਲਖ਼ੀ ਕਲੱਬ ਪ੍ਰਧਾਨ ਵਲੋਂ ਪੁਲਿਸ ’ ਤੇ ਲਗਾਏ ਗਏ ਗੰਭੀਰ ਦੋਸ਼ , 5 ਖ਼ਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ

ਮਲੋਟ, 13 ਅਗਸਤ (ਪਾਟਿਲ)-ਬੀਤੀ ਰਾਤ ਮਲੋਟ ਦੇ ਸਿਟੀਜਨ ਕਲੱਬ ਵਿਚ ਸਥਾਨਕ ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਕਲੱਬ ਵਿਚ ਤਲਖ਼ੀ ਵਾਲਾ ਮਾਹੌਲ ਬਣ ਗਿਆ। ਪੁਲਿਸ ਕਾਰਵਾਈ ਦੌਰਾਨ ਕਲੱਬ ਪ੍ਰਧਾਨ ਲਵ ਬੱਤਰਾ ਵਲੋਂ ਪੁਲਿਸ ਦੇ ਰਵੱਈਏ ’ਤੇ ਸਵਾਲ ਉਠਾਉਂਦਿਆਂ ਸਥਾਨਕ ਪੁਲਿਸ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਅਧਿਕਾਰੀਆਂ ’ਤੇ ਵੀ ਕਥਿਤ ਤੌਰ ’ਤੇ ਗੰਭੀਰ ਦੋਸ਼ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 14-08-2026
ਮਲੋਟ, 13 ਅਗਸਤ (ਪਾਟਿਲ)-ਬੀਤੀ ਰਾਤ ਮਲੋਟ ਦੇ ਸਿਟੀਜਨ ਕਲੱਬ ਵਿਚ ਸਥਾਨਕ ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਕਲੱਬ ਵਿਚ ਤਲਖ਼ੀ ਵਾਲਾ ਮਾਹੌਲ ਬਣ ਗਿਆ। ਪੁਲਿਸ ਕਾਰਵਾਈ ਦੌਰਾਨ ਕਲੱਬ ਪ੍ਰਧਾਨ ਲਵ ਬੱਤਰਾ ਵਲੋਂ ਪੁਲਿਸ ਦੇ ਰਵੱਈਏ ’ਤੇ ਸਵਾਲ ਉਠਾਉਂਦਿਆਂ ਸਥਾਨਕ ਪੁਲਿਸ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਅਧਿਕਾਰੀਆਂ ’ਤੇ ਵੀ ਕਥਿਤ ਤੌਰ ’ਤੇ ਗੰਭੀਰ ਦੋਸ਼ ਲਗਾਏ ਗਏ। ਉਨ੍ਹਾਂ ਗਿੱਦੜਬਾਹਾ ਵਿਖੇ ਕਥਿਤ ਤੌਰ ’ਤੇ ਕਾਨੂੰਨ ਨੂੰ ਛਿੱਕੇ ਟੰਗ ਕੀਤੇ ਜਾ ਰਹੇ ਵਰਤਾਰੇ ’ਤੇ ਵੀ ਸਵਾਲ ਚੁੱਕੇ। ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਪੁਲਿਸ ਵਲੋਂ ਕਲੱਬ ਵਿਚ ਬਿਨਾਂ ਕਿਸੇ ਵੱਡੀ ਬਰਾਮਦਗੀ ਦੇ ਦਬਾਅ ਬਣਾਇਆ ਗਿਆ। ਉਨ੍ਹਾਂ ਮੁਤਾਬਕ ਪੁਲਿਸ ਕਰੀਬ 7 ਵਜੇ ਕਲੱਬ ਵਿਚ ਪਹੁੰਚੀ ਅਤੇ ਕਾਫ਼ੀ ਸਮਾਂ ਕਾਰਵਾਈ ਚੱਲਦੀ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕਰੀਬ 35 ਹਜ਼ਾਰ ਰੁਪਏ ਦੀ ਨਕਦੀ ਲਏ ਜਾਣ ਦੀ ਗੱਲ ਕਹੀ ਗਈ ਹੈ, ਜਦਕਿ ਉਨ੍ਹਾਂ ਦੇ ਅਨੁਸਾਰ ਕੋਈ ਹੋਰ ਵੱਡੀ ਚੀਜ਼ ਬਰਾਮਦ ਨਹੀਂ ਹੋਈ। ਕਲੱਬ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਲੱਬ ਇਕ ਰਜਿਸਟਰਡ ਸੰਸਥਾ ਹੈ ਅਤੇ ਇੱਥੇ ਤਾਸ਼ ਦੀ ਖੇਡ ਖੇਡੇ ਜਾਣ ਦੀ ਗੱਲ ਤੋਂ ਉਨ੍ਹਾਂ ਨੇ ਇਨਕਾਰ ਨਹੀਂ ਕੀਤਾ, ਪਰ ਪੁਲਿਸ ਦੀ ਕਾਰਵਾਈ ਦੇ ਢੰਗ ’ਤੇ ਸਵਾਲ ਜ਼ਰੂਰ ਖੜ੍ਹੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਕਲੱਬ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਅਤੇ ਪੂਰੀ ਕਾਰਵਾਈ ਕੈਮਰਿਆਂ ਵਿਚ ਰਿਕਾਰਡ ਹੋਈ ਹੈ। ਦੂਜੇ ਪਾਸੇ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਕਲੱਬ ਵਿਚ ਜੂਆ ਖੇਡਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਦਰਜ ਮਾਮਲੇ ਵਿਚ ਅਨਮੋਲ, ਮੰਗਤ ਰਾਏ, ਨਰੇਸ਼ ਕੁਮਾਰ, ਸੁਸ਼ੀਲ ਕੁਮਾਰ ਤੇ ਨਿਸ਼ਾਂਤ ਕੁਮਾਰ ਮੈਨੇਜਰ ਦੇ ਨਾਂਅ ਸ਼ਾਮਿਲ ਦੱਸੇ ਗਏ ਹਨ। ਪੁਲਿਸ ਵਲੋਂ ਕੁਝ ਨਕਦੀ ਵੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਪੂਰੇ ਮਾਮਲੇ ਨਾਲ ਜੁੜੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਕਲੱਬ ਅੰਦਰ ਪੁਲਿਸ ਕਾਰਵਾਈ ਦੌਰਾਨ ਹੋਈ ਬਹਿਸਬਾਜ਼ੀ ਦੇ ਦ੍ਰਿਸ਼ ਦਿਖਾਈ ਦੇ ਰਹੇ ਹਨ। ਮਾਮਲੇ ਸੰਬੰਧੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੁਲਿਸ ਨੂੰ ਕਾਨੂੰਨ ਮੁਤਾਬਕ ਆਪਣਾ ਕੰਮ ਕਰਨਾ ਹੁੰਦਾ ਹੈ, ਪਰ ਜੇਕਰ ਕਿਸੇ ਨਾਲ ਧੱਕੇਸ਼ਾਹੀ ਹੋਈ ਹੈ ਤਾਂ ਇਸ ਸੰਬੰਧੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਵ ਬੱਤਰਾ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਪੁਲਿਸ ਨਾਲ ਸੰਪਰਕ ਰੱਖਿਆ ਕਿ ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਗ਼ਲਤ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਉਸ ਸੰਬੰਧੀ ਕਾਰਵਾਈ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਲਵ ਬੱਤਰਾ ਨੂੰ ਆਮ ਆਦਮੀ ਪਾਰਟੀ ਨਾਲ ਜੁੜੇ ਆਗੂ ਵਜੋਂ ਮਲੋਟ ਸਿਟੀਜਨ ਕਲੱਬ ਦਾ ਪ੍ਰਧਨ ਬਣਾਇਆ ਗਿਆ ਸੀ । ਇਸ ਤੋਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਸਿਟੀਜਨ ਕਲੱਬ ਵਿਚ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾ ਨ ਸ਼ਹਿਰ ਦੇ ਕੁਝ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਜੂਆ ਖੇਡਣ ਨਾਲ ਸੰਬੰਧਿਤ ਹੋਣ ਦੀਆਂ ਚਰਚਾਵਾਂ ਸਾਹਮਣੇ ਆਈਆਂ ਸਨ। ਹੁਣ ਇਕ ਵਾਰ ਫ਼ਿਰ ਸਿਟੀਜਨ ਕਲੱਬ ਵਿਚ ਪੁਲਿਸ ਛਾਪੇਮਾਰੀ ਤੇ ਉਸ ਤੋਂ ਬਾਅਦ ਕਲੱਬ ਪ੍ਰਧਾਨ ਵਲੋਂ ਪੁਲਿਸ ’ਤੇ ਲਗਾਏ ਗਏ ਦੋਸ਼ਾਂ ਨੇ ਸ਼ਹਿਰ ਵਿਚ ਚਰਚਾ ਛੇੜ ਦਿੱਤੀ ਹੈ। ਵਾਰ-ਵਾਰ ਕਲੱਬ ਵਿਚ ਹੋ ਰਹੀਆਂ ਪੁਲਿਸ ਕਾਰਵਾਈਆਂ ਅਤੇ ਉਨ੍ਹਾਂ ਨੂੰ ਲੈ ਕੇ ਉਠ ਰਹੇ ਸਵਾਲਾਂ ਨੇ ਮਾਮਲੇ ਨੂੰ ਹੋਰ ਵੀ ਚਰਚਾ ਵਿਚ ਲਿਆ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜੂਡੋ ’ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਜਿੱਤੇ ਗੋਲਡ ਮੈਡਲ ਦੇਸ਼ ਭਗਤ ਗਲੋਬਲ ਸਕੂਲ ਵਿਖੇ ਨ... ਅਗਲੀ ਖ਼ਬਰ ਡਰਾਫਟ ਵੋਟਰ ਸੂਚੀ ਦੀ ਜਾਂਚ ਅਤੇ ਤਸਦੀਕ ਲਈ 16 ਅਗਸਤ ਨੂੰ ਵਿਸ਼ੇਸ਼ ਕੈਂਪ-ਡੀ.ਸੀ.
Ad Position 24