ਸਿਕੰਦਰ ਸਿੰਘ ਗਿੱਲ ਤੇ ਮੈਂਗਲ ਸਿੰਘ ਢਿੱਲਵਾਂ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਨਿਯੁਕਤ
ਜੈਤੋ, 13 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ. ਏ.
ਜੈਤੋ, 13 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਹਲਕਾ ਜੈਤੋ ਤੋਂ ਸੀਨੀਅਰ ਅਤੇ ਤਜਰਬੇਕਾਰ ਆਗੂ ਸਿਕੰਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ ਅਤੇ ਮੈਂਗਲ ਸਿੰਘ ਢਿੱਲਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਮਿਹਨਤੀ, ਵਫ਼ਾਦਾਰ ਅਤੇ ਜ਼ਮੀਨ ਨਾਲ ਜੁੜੇ ਆਗੂਆਂ ਤੇ ਵਰਕਰਾਂ ਦਾ ਮਾਣ-ਸਨਮਾਨ ਕਰਦਾ ਆਇਆ ਹੈ। ਸਿਕੰਦਰ ਸਿੰਘ ਗਿੱਲ ਤੇ ਮੈਂਗਲ ਸਿੰਘ ਢਿੱਲਵਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਕਾਮਯਾਬੀ ਲਈ ਸਖ਼ਤ ਮਿਹਨਤ ਕਰਨਗੇ। ਇਸ ਮੌਕੇ ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋ, ਬਲਕਾਰ ਸਿੰਘ ਬਰਾੜ, ਯਾਦਵਿੰਦਰ ਸਿੰਘ ਯਾਦੀ, ਸਰਕਲ ਪ੍ਰਧਾਨ ਬਲਵੰਤ ਸਿੰਘ ਬਰਾੜ ਕਰੀਰਵਾਲੀ, ਮਨਦੀਪ ਸਿੰਘ ਰੂਬੀ ਬਰਾੜ ਪੰਜਗਰਾਈਂ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ ਸਾਬਕਾ ਚੇਅਰਮੈਨ ਬਰਗਾੜੀ, ਨਿਰਮਲ ਸਿੰਘ ਨਿੰਮਾ ਡੋਡ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਸਪਾਲ ਸਿੰਘ ਕਾਟਾ ਸਾਬਕਾ ਕੌਂਸਲਰ, ਗੁਰਮੀਤ ਸਿੰਘ ਬਰਾੜ ਜੈਤੋ, ਸੁਖਜਿੰਦਰ ਸਿੰਘ ਧਾਲੀਵਾਲ, ਜਤਿੰਦਰ ਸਿੰਘ ਵਿੱਕੀ ਜਟਾਣਾ, ਹਰਮਨਪ੍ਰੀਤ ਸਿੰਘ ਬਾਸੀ, ਸਤਵਿੰਦਰ ਸਿੰਘ ਬਰਾੜ ਰੋੜੀਕਪੂਰਾ, ਪ੍ਰੇਮਜੀਤ ਸਿੰਘ ਔਖਲ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਇਕਬਾਲ ਸਿੰਘ ਗੁਰੂ ਕੀ ਢਾਬ, ਜਸਵਿੰਦਰ ਸਿੰਘ ਸਾਬਕਾ ਪੰਚ ਰੋੜੀਕਪੂਰਾ, ਬਲਵਿੰਦਰ ਸਿੰਘ ਮਲਹੋਤਰਾ, ਜੱਗਾ ਸੰਧੂ ਚੈਨਾ, ਗੁਰਚਰਨ ਸਿੰਘ ਐਮ.ਸੀ. ਜੈਤੋ, ਗੁਰਪ੍ਰੀਤ ਸਿੰਘ ਬਰਾੜ ਰਾਮੂੰਵਾਲਾ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਬੰਟੀ ਨੰਬਰਦਾਰ ਰਾਮੂਵਾਲਾ, ਗੁਰਮੇਲ ਸਿੰਘ ਮਿਰਾਬ ਪੰਚ ਰਾਮੂੰ ਵਾਲਾ, ਗਗਨ ਮਾਨ ਰਾਮੂੰਵਾਲਾ, ਜਸਵਿੰਦਰ ਸਿੰਘ ਰੋਮਾਣਾ ਅਲਬੇਲ ਸਿੰਘ, ਹਰਗੋਬਿੰਦ ਸਿੰਘ ਢੈਪਈ, ਪਵਿੱਤਰ ਸਿੰਘ ਬਰਾੜ ਢੈਪਈ, ਬੇਅੰਤ ਸਿੰਘ ਬੋਘਾ ਸਾਬਕਾ ਸਰਪੰਚ, ਬੰਟੀ ਨੰਬਰਦਾਰ ਰਾਮੂਵਾਲਾ ਆਦਿ ਵਲੋਂ ਸਿੰਕਦਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਭਰਾ ਲਖਵਿੰਦਰ ਸਿੰਘ ਗਿੱਲ ਨੂੰ ਖ਼ੁਸ਼ੀ ਸਾਂਝੀ ਕਰਦਿਆਂ ਮੁਰਾਬਕਬਾਦ ਦਿੱਤੀ।