10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬ ਡਿਗਰੀ ਕਾਲਜ ’ਚ ਤੀਆਂ ਤੀਜ ਦੀਆਂ ਮਨਾਈ

ਸਾਦਿਕ, 9 ਅਗਸਤ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ’ਚ ਤੀਆਂ ਤੀਜ ਦੀਆਂ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਕਾਲਜ ਦੀਆਂ ਵਿਦਿਆਰਥਣਾ ਤੋਂ ਇਲਾਵਾ ਐਸ.

Ad Position 21
No active advertisement
ਸ੍ਰੀ ਖਾਟੂ ਸ਼ਿਆਮ ਸੇਵਾ ਸੰਮਤੀ ਦੇ ਨਵੇਂ ਚੁਣੇ ਗਏ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 10-08-2026
ਸਾਦਿਕ, 9 ਅਗਸਤ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ’ਚ ਤੀਆਂ ਤੀਜ ਦੀਆਂ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਕਾਲਜ ਦੀਆਂ ਵਿਦਿਆਰਥਣਾ ਤੋਂ ਇਲਾਵਾ ਐਸ.ਐਮ.ਐਸ.ਐਮ ਪਬਲਿਕ ਸਕੂਲ ਝੋਟੀਵਾਲਾ, ਬੋਸਟਨ ਪਬਲਿਕ ਸਕੂਲ, ਮਾਲਵਾ ਬਹੁਤਕਨੀਕੀ ਕਾਲਜ ਅਤੇ ਆਦੇਸ਼ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀ ਵੀ ਸ਼ਾਮਿਲ ਹੋਏ । ਕਾਲਜ ਦੀ ਮੈਨੇਜਮੈਂਟ ਅਤੇ ਸਮਾਗਮ ਵਿਚ ਆਏ ਮਹਿਮਾਨਾਂ ਵਲੋਂ ਰਸਮੀ ਤੌਰ ’ਤੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਤਿਨਾਸ਼ਾ ਵਲੋਂ ਗੀਤ, ਝਾਂਜਰਾ ਦਾ ਸ਼ੋਰ ਸੁਣਕੇ ’ਤੇ ਕੀਤੇ ਡਾਂਸ ਤੋਂ ਹੋਈ। ਇਸਤੋਂ ਬਾਅਦ ਮਨਪ੍ਰੀਤ ਕੌਰ ਨੇ ਸੋਨੇ ਦਾ ਗੜਵਾ, ਹਰਮਨ ਕੌਰ ਨੇ ਸ਼ਾਵਾ ਘੁੰਡ ਚੁੱਕਕੇ, ਪ੍ਰਭਜੋਤ ਕੌਰ ਨੇ ਹਟਜੋ ਨੀ ਪਿੱਛੇ ਅੱਲੜ੍ਹੋ, ਕਿਰਨਦੀਪ ਕੌਰ ਨੇ ਨਾਗ ਦਮੂੰਹਾਂ ’ਤੇ ਡਾਂਸ ਕਰਕੇ ਤਾੜੀਆਂ ਦੀ ਦਾਦ ਲਈ। ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਗੁਰਮਹਿਕਦੀਪ ਅਤੇ ਜਸ਼ਨ ਕੌਰ ਨੇ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਗੀਤ ’ਤੇ ਅਤੇ ਜਸਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਨਹਿਰੋਂ ਪਾਰ ਬੰਗਲਾ ਪਵਾਦੇ ਹਾਣੀਆਂ ਗੀਤ ’ਤੇ ਡਾਂਸ ਕੀਤਾ। ਜਸਵਿੰਦਰ ਕੌਰ ਨੇ ਲੋਕ ਗੀਤ ਬਾਜਰੇ ਦਾ ਸਿੱਟਾ ਸੁਰੀਲੀ ਆਵਾਜ਼ ’ਚ ਗਾ ਕੇ ਵਾਹ ਵਾਹ ਖੱਟੀ। ਜਸਵੀਰ ਰਾਣੀ ਤੇ ਕੋਮਲਦੀਪ ਕੌਰ ਨੇ ਰੱਤੀ ਤੇਰੀ ਵੀ ਢੋਲ ਮੇਰਿਆ ਲੁੰਗੀ, ਕਾਜਲ ਤੇ ਨਵਨੀਤ ਕੌਰ ਨੇ ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ ਗੀਤ ’ਤੇ ਡਾਂਸ ਕਰਕੇ ਸਭ ਦਾ ਧਿਆਨ ਖਿੱਚਿਆ। ਵਿਦਿਆਰਥਣਾ ਵਲੋਂ ਪੰਜਾਬੀ ਸੱਭਿਆਚਾਰ ਦੀ ਵੰਨਗੀ ਸੁਹਾਗ ਘੋੜੀਆਂ ਅਤੇ ਸਾਂਦਲਬਾਰ ਦੀ ਸ਼ੰਮ੍ਹੀਂ ਦੀ ਵਧੀਆ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਐਸ.ਐਮ.ਐਸ.ਐਮ ਪਬਲਿਕ ਸਕੂਲ ਝੋਟੀਵਾਲਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕਰਕੇ ਧਮਾਲਾਂ ਪਾਈਆਂ। ਵਿਦਿਆਰਥਣਾਂ ਵਲੋਂ ਭੰਗੜੇ ਦੀ ਵੰਨਗੀ ਵੀ ਪੇਸ਼ ਕੀਤੀ ਗਈ। ਸਮਾਗਮ ਦੀ ਸਮਾਪਤੀ ’ਤੇ ਆਏ ਮਹਿਮਾਨਾਂ ਅਤੇ ਸਟਾਫ਼ ਨੇ ਸਮਾਗਮ ਵਿਚ ਸ਼ਿਰਕਤ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਾਈਸ ਪਿ੍ਰੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪਿ੍ਰੰਸੀਪਲ ਗੁਰਜੀਤ ਸਿੰਘ ਗਾਂਧੀ ਮਾਲਵਾ ਕਾਲਜ, ਪਰਗਟ ਸਿੰਘ ਬੁੱਟਰ ਐਸ ਐਮ ਐਸ ਐਮ ਸਕੂਲ ਝੋਟੀਵਾਲਾ, ਜਸਵੀਰ ਕੌਰ ਬੁੱਟਰ ਝੋਟੀਵਾਲਾ, ਸਤਨਾਮ ਸਿੰਘ ਸੁਪਰਡੈਂਟ, ਪ੍ਰੋ: ਜੁਗਰਾਜ ਸਿੰਘ, ਲੱਖਣਪ੍ਰੀਤ ਕੌਰ ਪਿ੍ਰੰਸੀਪਲ ਬੋਸਟਨ ਪਬਲਿਕ ਸਕੂਲ, ਰਜਿੰਦਰ ਸਿੰਘ ਢਿਲਵਾਂ, ਗੁਰਵਿੰਦਰ ਸਿੰਘ ਗੋਰਾ ਸੂਬਾ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ਲਈ ਨਾਮਜ਼ਦਗੀ ਪੱਤਰ ਦਾਖ਼ਲ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ
Ad Position 24