ਮੈਰਾਥਨ ਦੌਰਾਨ ਮੌਜੂਦ ਅਧਿਕਾਰੀ ਤੇ ਵਿਦਿਆਰਥੀ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ ਕਰਵਾਈ
ਸ੍ਰੀ ਮੁਕਤਸਰ ਸਾਹਿਬ , 7 ਅਗਸਤ ( ਹਰਮਹਿੰਦਰ ਪਾਲ )- ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ , ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਰੈੱਡ ਰਨ ਮੈਰਾਥਨ ਕਰਵਾਈ ਗਈ । ਇਸ ਮੈਰਾਥਨ ਵਿਚ ਜ਼ਿਲ੍ਹੇ ਦੀਆਂ ਸਮੂਹ ਰੈੱਡ ਰਿਬਨ ਕਲੱਬਾਂ ਦੇ ਲਗਪਗ 70 ਵਿਦਿਆਰਥੀਆਂ ( ਲੜਕੇ ਤੇ ਲੜਕੀਆਂ ) ਨੇ ਹਿੱਸਾ ਲਿਆ ।
ਸ੍ਰੀ ਮੁਕਤਸਰ ਸਾਹਿਬ , 7 ਅਗਸਤ ( ਹਰਮਹਿੰਦਰ ਪਾਲ )- ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ , ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਰੈੱਡ ਰਨ ਮੈਰਾਥਨ ਕਰਵਾਈ ਗਈ । ਇਸ ਮੈਰਾਥਨ ਵਿਚ ਜ਼ਿਲ੍ਹੇ ਦੀਆਂ ਸਮੂਹ ਰੈੱਡ ਰਿਬਨ ਕਲੱਬਾਂ ਦੇ ਲਗਪਗ 70 ਵਿਦਿਆਰਥੀਆਂ ( ਲੜਕੇ ਤੇ ਲੜਕੀਆਂ ) ਨੇ ਹਿੱਸਾ ਲਿਆ । ਇਹ ਮੈਰਾਥਨ 5000 ਮੀਟਰ ( ਲੜਕੇ ਤੇ ਲੜਕੀਆਂ ) ਦੀ ਕਰਵਾਈ ਗਈ । ਇਸ ਮੈਰਾਥਨ ਵਿਚ ਲੜਕਿਆਂ ’ ਚੋਂ ਪਹਿਲਾ ਸਥਾਨ ਸੁਖਮਣ ਸਿੰਘ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ , ਦੂਜਾ ਸਥਾਨ ਸੋਹਣ ਰਾਮ ਪੀ . ਯੂ . ਸੀ . ਸੀ . ਕਾਲਜ ਸਿੱਖਵਾਲਾ ਤੇ ਤੀਜਾ ਸਥਾਨ ਗੁਰਲਾਲ ਸਿੰਘ ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਹਾਸਿਲ ਕੀਤਾ । ਇਸ ਤਰ੍ਹਾਂ ਲੜਕੀਆਂ ਦੀ ਮੈਰਾਥਾਨ ਵਿਚੋਂ ਪਹਿਲਾ ਸਥਾਨ ਸੋਨੀਆ ਐੱਮ . ਐੱਮ . ਡੀ . ਡੀ . ਏ . ਵੀ . ਕਾਲਜ ਮਲੋਟ , ਦੂਜਾ ਸਥਾਨ ਸਿਮਰਨ ਕੌਰ ਐੱਮ . ਐੱਮ . ਡੀ . ਡੀ . ਏ . ਵੀ . ਕਾਲਜ ਮਲੋਟ ਤੇ ਤੀਜਾ ਸਥਾਨ ਗੁਰਨੂਰ ਕੌਰ ਐੱਮ . ਐੱਮ . ਡੀ . ਡੀ . ਏ . ਵੀ . ਕਾਲਜ ਮਲੋਟ ਨੇ ਹਾਸਿਲ ਕੀਤਾ । ਇਸ ਮੈਰਾਥਨ ਵਿਚ ਜੇਤੂ ਭਾਗੀਦਾਰਾਂ ( ਲੜਕੇ ਤੇ ਲੜਕੀਆਂ ਨੂੰ ਅਲੱਗ - ਅਲੱਗ ) ਕ੍ਰਮਵਾਰ ਪਹਿਲਾ ਇਨਾਮ 4000, ਦੂਜਾ ਇਨਾਮ 3000 ਤੇ ਤੀਜਾ ਇਨਾਮ 2000 ਰੁਪਏ ਤੇ ਸਰਟੀਫ਼ਿਕੇਟ ਦਿੱਤੇ ਗਏ । ਸਮੂਹ ਭਾਗੀਦਾਰਾਂ ਨੂੰ ਟੀ - ਸ਼ਰਟਾਂ ਤੇ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ । ਮੈਰਾਥਨ ਉਪਰੰਤ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਲੋਂ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪ੍ਰੇਰਿਆ ਗਿਆ । ਇਸ ਦੇ ਨਾਲ ਹੀ ਏਡਜ਼ ਅਵੇਅਰਨੈੱਸ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਇਸ ਮੈਰਾਥਨ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ , ਕੁਲਵਿੰਦਰ ਸਿੰਘ ਅਥਲੈਟਿਕਸ ਕੋਚ , ਅਨਮੋਲ ਗੁਪਤਾ ਬਾਕਸਿੰਗ ਕੋਚ , ਅੰਜਲੀ ਸਿਆਲ ਫੁੱਟਬਾਲ ਕੋਚ , ਰਮਨਦੀਪ ਕੌਰ ਵੇਟ ਲਿਫ਼ਟਿੰਗ ਕੋਚ ਅਤੇ ਲਖਵੀਰ ਸਿੰਘ ਸਟੈਨੋ ਨੇ ਵਡਮੁੱਲਾ ਯੋਗਦਾਨ ਪਾਇਆ । ਕੇਂਦਰੀ ਮੰਤਰੀ ਪਾਸਵਾਨ ਦੇ ਦਖ਼ਲ ਤੋਂ ਬਾਅਦ ਪੰਜਾਬ ਸਰਕਾਰ ਨੇ ਮੰਨੀਆਂ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ-ਗਹਿਰੀਵਾਲਾ ਨਵੀਂ ਦਿੱਲੀ ,7 ਅਗਸਤ ( ਜਗਤਾਰ ਸਿੰਘ )- ਲੋਕ ਜਨਸ਼ਕਤੀ ਪਾਰਟੀ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਜਾਣਕਾਰੀ ਦਿੱਤੀ ਕਿ ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ ਦੇ ਦਖ਼ਲ ਤੋਂ ਬਾਅਦ ਪੰਜਾਬ ਸਰਕਾਰ ਨੇ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ , ਜਿਸ ਤੋਂ ਮੁਲਾਜ਼ਮਾਂ ਦੀ ਹੜਤਾਲ ਵੀ ਖ਼ਤਮ ਹੋ ਗਈ ਹੈ । ਗਹਿਰੀਵਾਲਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਬਾਰੇ ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ ਨਾਲ ਮੁਲਾਕਾਤ ਕਰਕੇ ਜਾਣੂ ਕਰਾਇਆ ਸੀ । ਜਿਸ ਤੋਂ ਬਾਅਦ ਕੇਂਦਰ ਮੰਤਰੀ ਨੇ ਬਰਨਾਲਾ ਸ਼ਹਿਰ ਵਿਚ ਵਾਪਰੇ ਖ਼ੂਨੀ ਕਾਂਡ ਦੇ ਵਿਰੋਧ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਤੀ ਪੱਤਰ ਭੇਜ ਕੇ ਪੰਜਾਬ ਪੁਲਿਸ ਦੀਆਂ ਲੋਕ ਮਾਰੂ ਹਰਕਤਾਂ ਖ਼ਿਲਾਫ਼ ਤੁਰੰਤ ਕਾਰਵਾਈ ਅਤੇ ਪੰਜਾਬ ਦੇ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਲਈ ਦਬਾਅ ਪਾਇਆ ਸੀ । ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਣ ਮੰਨਣ ਅਤੇ ਡੀ . ਐੱਸ . ਪੀ . ਦੇ ਖ਼ਿਲਾਫ਼ ਨਿਰਪੱਖ ਜਾਂਚ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਗਿਆ ।