ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਵੱਲੋਂ 4 ਲੋੜਵੰਦ ਲੜਕੀਆਂ ਦਾ ਵਿਆਹ
ਰਾਜਪੁਰਾ, 18 ਨਵੰਬਰ (ਜੀ. ਪੀ.
ਰਾਜਪੁਰਾ, 18 ਨਵੰਬਰ (ਜੀ.ਪੀ. ਸਿੰਘ)-ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੜਵੰਦ ਪਰਿਵਾਰਾਂ ਦੀਆਂ ਚਾਰ ਲੜਕੀਆਂ ਦੇ ਵਿਆਹ ਕਰਵਾਏ ਗਏ। ਜਿਨ੍ਹਾਂ ਵਿਚ ਤਿੰਨ ਲੜਕੀਆਂ ਦੇ ਗੁਰਦੁਆਰਾ ਸ਼੍ਰੀ ਜੋਤਿ ਸਰੂਪ ਸਾਹਿਬ ਵਿਖੇ ਆਨੰਦ ਕਾਰਜ ਕਰਵਾਏ ਗਏ ਅਤੇ ਇਕ ਬੱਚੀ ਦਾ ਇਸਲਾਮਿਕ ਤਰੀਕੇ ਨਾਲ ਨਿਕਾਹ ਕਾਰੀ ਮੁਹੰਮਦ ਰਾਫ਼ੇ ਸਾਹਿਬ ਵੱਲੋਂ ਪੜ੍ਹਾਇਆ ਗਿਆ। ਇਨ੍ਹਾਂ ਲੜਕੀਆਂ ਨੂੰ ਆਸ਼ੀਰਵਾਦ ਦੇਣ ਲਈ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਾਰਿਸ਼ ਪੰਜਾਬ ਦੇ ਪਾਰਟੀ ਦੇ ਹਲਕਾ ਰਾਜਪੁਰਾ ਦੇ ਇੰਚਾਰਜ ਨਿਰਮਲ ਸਿੰਘ ਸੇਖਣ ਮਾਜਰਾ, ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ, ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ, ਲਵਿਸ਼ ਮਿੱਤਲ, ਆਪ ਦੇ ਸੀਨੀਅਰ ਆਗੂ ਪ੍ਰਵੀਨ ਛਾਵੜਾ, ਸਮਾਜ ਸੇਵੀ ਜਸਮੇਰ ਸਿੰਘ ਭੱਲਾ, ਅਸ਼ੋਕ ਭੱਲਾ, ਗੁਰਮੀਤ ਸਿੰਘ ਬਿੱਟੂ, ਮੁਸਲਿਮ ਫਰੰਟ ਪੰਜਾਬ ਦੇ ਤਹਿਸੀਲ ਪ੍ਰਧਾਨ ਸੰਜੀਵ ਉਰਫ ਸੋਨੂ ਖਾਨ ਸਮਾਜ ਸੇਵੀ ਨੀਰਜ ਭਾਂਬਰੀ ਵੀ ਪਹੁੰਚੇ। ਇਸ ਮੌਕੇ ਪ੍ਰਧਾਨ ਜਤਿੰਦਰ ਪਾਲ ਸਿੰਘ ਅਤੇ ਜਨਰਲ ਸਕੱਤਰ ਦਰਸ਼ਨ ਖਾਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅਸੀਂ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਂਦੇ ਹਾਂ। ਇਹ ਸਾਰੇ ਕਾਰਜ ਸੰਸਥਾ ਦੇ ਮੈਂਬਰ ਅਤੇ ਪੂਰੇ ਫੋਕਲ ਪੁਆਇੰਟ ਦੇ ਸਹਿਯੋਗ ਨਾਲ ਰਚਾਏ ਜਾਂਦੇ ਹਨ। ਉਹਨਾਂ ਅੱਗੇ ਦੱਸਿਆ ਕਿ ਲੜਕੀਆਂ ਦੇ ਮਾਤਾ ਪਿਤਾ ਲੜਕੀਆਂ ਦਾ ਰਿਸ਼ਤਾ ਤੈਅ ਕਰਦੇ ਹਨ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਸੰਸਥਾ ਨਾਲ ਤਾਲਮੇਲ ਕਰਕੇ ਇਹ ਵਿਆਹ ਨਵੰਬਰ ਦੇ ਮਹੀਨੇ ਗੁਰਪੁਰਬ ਨੂੰ ਸਮਰਪਿਤ ਪ੍ਰੋਗਰਾਮ ਰੱਖਿਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ, ਵਾਈਸ ਪ੍ਰਧਾਨ ਰਾਜਨ, ਪ੍ਰੋਜੈਕਟ ਇੰਚਾਰਜ ਵਿਸ਼ਾਲ ਮਲਹੋਤਰਾ, ਕੈਸ਼ੀਅਰ ਕੁਲਵੰਤ ਸਿੰਘ, ਸਕੱਤਰ ਗੁਰਧਿਆਨ ਸਿੰਘ ਚੀਮਾ, ਦਿਲਬਾਗ ਸਿੰਘ, ਸੁਖਦੇਵ ਸਿੰਘ, ਸੰਤ ਸਿੰਘ ਸਮੇਤ ਹੋਰ ਹਾਜ਼ਰ ਸਨ।