18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਨਰੇਗਾ/ਵੀ.ਬੀ. ਗਰਾਮ ਜੀ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵਲੋਂ ਸਰਕਾਰਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਨਾਭਾ, 18 ਨਵੰਬਰ (ਵਰਿੰਦਰ ਵਰਮਾ)-ਕੇਂਦਰ ਦੀ ਮੋਦੀ ਹਕੂਮਤ ਜਦੋਂ ਤੋਂ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਨਰੇਗਾ ਐਕਟ 2005 ਉਸਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ਇਸ ਲਈ ਉਸ ਨੇ ਇਸ ਨੂੰ ਬਦਲ ਕੇ ਨਵਾਂ ਕਾਨੂੰਨ ਵੀ.

Ad Position 21
No active advertisement
ਨਾਭਾ ਵਿਖੇ ਕਾਮਰੇਡ ਕਸਮੀਰ ਸਿੰਘ ਗਦਾਈਆ, ਕਿਰਤੀਆਂ ਸਮੇਤ ਕਿਰਤ ਵਿਰੋਧੀ 4 ਕੋਡਾਂ ਦੀਆਂ ਕਾਪੀਆਂ ਸਾੜਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਵਰਿੰਦਰ ਵਰਮਾ 19-11-2026
ਨਾਭਾ, 18 ਨਵੰਬਰ (ਵਰਿੰਦਰ ਵਰਮਾ)-ਕੇਂਦਰ ਦੀ ਮੋਦੀ ਹਕੂਮਤ ਜਦੋਂ ਤੋਂ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਨਰੇਗਾ ਐਕਟ 2005 ਉਸਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ਇਸ ਲਈ ਉਸ ਨੇ ਇਸ ਨੂੰ ਬਦਲ ਕੇ ਨਵਾਂ ਕਾਨੂੰਨ ਵੀ.ਬੀ. ਗਰਾਮ ਜੀ ਬਣਾ ਦਿੱਤਾ ਹੈ, ਜਿਸ ਵਿੱਚ ਬਹੁਤ ਸਾਰੇ ਕੰਮ ਕੱਟ ਦਿੱਤੇ ਗਏ ਹਨ। ਜਿਸ ਨਾਲ ਕਾਮਿਆਂ ਨੂੰ ਕੰਮ ਪ੍ਰਾਪਤੀਆਂ ਦੀਆਂ ਸੰਭਾਵਨਾਵਾਂ ਬਹੁਤ ਘਟ ਗਈਆਂ ਹਨ। 1 ਜੁਲਾਈ 2026 ਤੋਂ ਪੰਜਾਬ ਵਿਚ ਵੀ.ਬੀ. ਗਰਾਮ ਜੀ ਲਾਗੂ ਕਰ ਦਿੱਤਾ ਹੈ, ਉਦੋਂ ਤੋਂ ਹੀ ਪੇਂਡੂ ਕਿਰਤੀ ਕੰਮ ਲਈ ਮਾਰੇ-ਮਾਰੇ ਫਿਰ ਰਹੇ ਹਨ, ਉਨ੍ਹਾਂ ਨੂੰ ਮੰਗਿਆਂ ਵੀ ਕੰਮ ਨਹੀਂ ਮਿਲ ਰਿਹਾ ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਨੇ ਕੰਮ ਕੀਤਾ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਕੀਤੇ ਕੰਮ ਦੀਆਂ ਉਜਰਤਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਲਈ ਵਿਧਾਨ ਸਭਾ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਨਰੇਗਾ ਕਾਮੇ ਅਤੇ ਹੋਰਨਾਂ ਖੇਤਰਾਂ ਵਿਚ ਕੰਮ ਕਰਨ ਵਾਲੇ ਕਿਰਤੀ ਇਨ੍ਹਾਂ ਨੂੰ ਸਬਕ ਸਿਖਾਉਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ/ਵੀ.ਬੀ. ਗਰਾਮ ਜੀ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਸਮੀਰ ਸਿੰਘ ਗਦਾਈਆ ਨੇ ਨਾਭਾ ਕਚਹਿਰੀ ਸਾਹਮਣੇ ਰੋਸ ਧਰਨਾ ਲਗਾਉਣਾ ਉਪਰੰਤ ਪ੍ਰਗਟਾਏ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਬਦਲ ਕੇ ਬਣਾਏ 4 ਕੋਡ ਜੋ ਕਿਰਤੀਆਂ ਦੇ ਵਿਰੋਧੀ ਹਨ ਪੰਜਾਬ ਸਰਕਾਰ ਨੇ ਇਹਨਾਂ ਕੋਡਾਂ ਨੂੰ ਪੰਜਾਬ ਵਿੱਚ ਲਾਗੂ ਕਰ ਦਿੱਤਾ ਹੈ ਅਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਵੇਲੇ ਹੋਏ ਕਾਮਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਬੀ.ਜੇ.ਪੀ. ਸਰਕਾਰ ਇੱਕੋ ਹੀ ਖਸਲਤ ਵਾਲੀਆਂ ਪਾਰਟੀਆਂ ਹਨ, ਦੋਵੇਂ ਹੀ ਪਰਟੀਆਂ ਕਹਿੰਦੀਆ ਕੁੱਝ ਹੋਰ ਹਨ, ਤੇ ਕਰਦੀਆਂ ਕੁਝ ਹੋਰ ਹਨ। ਕਿਰਤ ਕੋਡ ਲਾਗੂ ਕਰਨ ਵਾਲਾ ਨੋਟੀਫਿਕੇਸ਼ਨ ਕਿਰਤੀਆਂ ਦੀ ਜ਼ਿੰਦਗੀ ਨੂੰ ਹਾਸ਼ੀਏ ਤੇ ਲੈ ਜਾਵੇਗਾ, 12-12 ਘੰਟੇ ਕੰਮ ਤੇ ਘੱਟ ਉਜਰਤਾਂ ਤੇ ਕੰਮ ਲੈਣ ਲਈ ਪੂੰਜੀਪਤੀਆਂ ਨੂੰ ਖੁੱਲਾਂ ਦੇ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਦਾ ਕਿਰਤੀ ਵਰਗ ਇਨ੍ਹਾਂ ਨੋਟੀਫਿਕੇਸ਼ਨਾਂ ਦਾ ਮੁਕੰਮਲ ਤੌਰ ਤੇ ਵਿਰੋਧ ਕਰੇਗਾ ਅਤੇ ਪੰਜਾਬ ਦੇ ਕਿਰਤੀ ਵਰਗ ਨੂੰ ਲਾਮਬੰਦ ਕਰੇਗਾ। ਇਸ ਸਮੇਂ ਬੋਲਦਿਆਂ ਕਾਮਰੇਡ ਗਦਾਈਆ ਨੇ ਕਿਹਾ ਕਿ 6 ਦਸੰਬਰ ਨੂੰ ਪੰਜਾਬ ਦੀਆਂ 4 ਨਰੇਗਾ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਕਿਰਤੀ ਮਹਾਂ ਪੰਚਾਇਤ ਕੀਤੀ ਜਾਵੇਗੀ, ਜਿਸ ਵਿੱਚ ਉਪਰੋਕਤ ਮਸਲਿਆਂ ਨੂੰ ਲਾਗੂ ਕਰਵਾਉਣ ਲਈ ਅਗਲੇ ਸੰਘਰਸ਼ ਦਾ ਵੀ ਐਲਾਨ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਇਸਤਰੀ ਸਭਾ ਦੀ ਜਿਲ੍ਹਾ ਪ੍ਰਧਾਨ ਬਲਜੀਤ ਕੌਰ ਗਦਾਈਆ, ਬੱਗਾ ਸਿੰਘ ਗਲਵੱਟੀ, ਦਲਜੀਤ ਕੌਰ ਕੱਲੋਮਾਜਰਾ, ਅਮਨਦੀਪ ਕੌਰ ਧਾਰੋਂਕੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਵੀ ਬੀ ਗਰਾਮ ਜੀ ਦੇ ਤਹਿਤ ਜੇ ਪੰਜਾਬ ਸਰਕਾਰ ਨੇ ਕੰਮ ਦੇਣ ਵਿੱਚ ਆਨਾ ਕਾਨੀ ਕੀਤੀ ਤਾਂ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਮਜਦੂਰਾਂ ਨੂੰ ਚੇਤੰਨ ਕਰਕੇ ਵੱਡਾ ਤੇ ਲੰਮਾਂ ਸੰਘਰਸ਼ ਵਿੱਢ ਦਿੱਤਾ ਜਾਵੇਗਾ ਅਤੇ 6 ਦਸੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਪੰਚਾਇਤ ਵਿੱਚ ਨਾਭਾ ਤਹਿਸੀਲ ਦੇ ਦਰਜਨਾਂ ਪਿੰਡਾਂ ਵਿੱਚੋਂ ਕਿਰਤੀ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ-ਸੁਖਵੀਰ ਸਿੰਘ ਅਬਲੋਵਾਲ
Ad Position 24