8 ਵੇਂ ਨਾਭਾ ਕਬੱਡੀ ਕੱਪ ਦੀ ਸਮਾਪਤੀ ਮੌਕੇ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਲਾਡੀ ਛਾਜਲਾ ਸਮੇਤ ਹੋਰ ਕਈ ਨਾਮੀ ਗਾਇਕਾਂ ਨੇ ਚੰਗਾ ਰੰਗ ਬੰਨ੍ਹਿਆ
ਨਾਭਾ, 17 ਨਵੰਬਰ (ਵਰਿੰਦਰ ਵਰਮਾ)-ਨਾਭਾ ਦੇ ਕਾਲਜ ਸਟੇਡੀਅਮ ਨਾਭਾ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਐਨ. ਆਰ.
ਨਾਭਾ, 17 ਨਵੰਬਰ (ਵਰਿੰਦਰ ਵਰਮਾ)-ਨਾਭਾ ਦੇ ਕਾਲਜ ਸਟੇਡੀਅਮ ਨਾਭਾ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਐਨ.ਆਰ.ਆਈ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 8ਵੇਂ ਨਾਭਾ ਕਬੱਡੀ ਕੱਪ ਦੀ ਸਮਾਪਤੀ ਪੰਜਾਬ ਸਭਿਆਚਾਰਕ ਵਿਰਸੇ ਨੂੰ ਪ੍ਰਫੁਲਿਤ ਕਰਨ ਲਈ ਕਰਵਾਏ ਗਏ ਸੰਗੀਤਕ ਪ੍ਰੋਗਰਾਮ ਮੌਕੇ “ਇੱਕ ਸ਼ਾਮ ਗੀਤਾਂ ਦੇ ਨਾਮ” ਪ੍ਰੋਗਰਾਮ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ ਤੇ ਹਰਜੀਤ ਹਰਮਨ ਨੇ ਆਪਣੇ ਅਨੇਕਾਂ ਹੀ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਲਗਭਗ ਪੌਣੇ ਦੋ ਘੰਟੇ ਆਪਣੇ ਅਨੇਕਾਂ ਹੀ ਗੀਤਾਂ ਚੰਗਾ ਰੰਗ ਬੰਨ੍ਹਿਆ ਅਤੇ ਆਪਣੇ ਸਰੋਤਿਆਂ ਦੇ ਦਿਲਾਂ ਨੂੰ ਲੁੱਟਣ ਕਾਮਯਾਬ ਰਹੇ। ਗਾਇਕ ਹਰਜੀਤ ਹਰਮਨ ਤੇ ਹਰਭਜਨ ਮਾਨ ਨੇ ਇਕੱਠਿਆਂ ਕਈ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਨੌਜਵਾਨ ਪੀੜ੍ਹੀ ਦੇ ਗਾਇਕ ਲਾਡੀ ਛਾਜਲਾ ਨੇ ਆਪਣੇ ਕਈ ਗੀਤਾਂ ਨਾਲ ਨੌਜਵਾਨਾਂ ਦਾ ਪਿਆਰ ਕਬੂਲਿਆ। ਗਾਇਕਾ ਮਨਰੀਤ ਬੁੱਟਰ ਤੇ ਪ੍ਰੀਤੀ ਵਾਲੀਆ ਨੇ ਵੀ ਆਪੋ ਆਪਣੇ ਗੀਤਾਂ ਨਾਲ ਵਧੀਆ ਰੰਗ ਬਿਖੇਰਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਸਰੋਤਿਆਂ ਨੇ ਚੰਗਾ ਆਨੰਦ ਮਾਣਿਆ। ਇਸ ਮੌਕੇ ਕਲੱਬ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲ, ਮਲਕੀਤ ਐਗਰੋਟੈਕ ਇੰਡਸਟਰੀ ਦੇ ਐਮ.ਡੀ. ਚਰਨ ਸਿੰਘ; ਨਾਭਾ ਰਿਆਸਤ ਦੇ ਧਰਮੀ ਰਾਜਾ ਮਹਾਰਾਜਾ ਹੀਰਾ ਸਿੰਘ ਦੇ ਵੰਸ਼ ਵਿਚੋਂ ਅਭੀ ਉਦੈ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਲਾਡੀ ਛਾਜਲਾ, ਗਾਇਕਾ ਸੁਖਪ੍ਰੀਤ ਬੁੱਟਰ ਤੇ ਪ੍ਰੀਤੀ ਵਾਲੀਆ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਚੇਅਰਮੈਨ ਮਨਜੀਤ ਸਿੰਘ ਜਵੈਲਰ, ਜਨਰਲ ਸਕੱਤਰ ਸੁਖਦੇਵ ਸਿੰਘ ਬਿਰਧਨੋ, ਜਨਰਲ ਸਕੱਤਰ ਪਰਮਿੰਦਰ ਸਿੰਘ ਭੰਗੂ, ਗੁਰਵਿੰਦਰ ਸਿੰਘ ਰਾਏ, ਲਾਡੀ ਖਹਿਰਾ, ਜਸਕਰਨਵੀਰ ਸਿੰਘ ਤੇਜੇ, ਜਤਿੰਦਰ ਸਿੰਘ ਸਰਾਓ, ਸੁਖਚੈਨ ਸਿੰਘ ਕੁਲਾਰਾਂ ਤੇ ਗੁਰਪ੍ਰੀਤ ਸਿੰਘ ਸੋਹੀ ਨੰਬਰਦਾਰ ਆਦਿ ਨੇ ਆਈਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਸਮੇਸ਼ ਕੰਬਾਈਨ ਮਾਲੇਰਕੋਟਲਾ ਤੋਂ ਮਨਜੀਤ ਸਿੰਘ ਮਠਾੜੂ, ਏ.ਐਸ. ਕੰਬਾਇਨ ਤੋਂ ਹਰਪਾਲ ਸਿੰਘ ਲਾਡੀ, ਸੀਨੀਅਰ ਆਪ ਆਗੂ ਸੁੱਖ ਘੁੰਮਣ ਚਾਸਵਾਲ, ਚੇਅਰਮੈਨ ਇਕਬਾਲ ਮੁਹੰਮਦ ਕਾਲਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਥੂਹੀ, ਯੂਥ ਆਗੂ ਲਾਲੀ ਫਤਿਹਪੁਰ, ਟਰੱਸਟੀ ਗੋਪੀ ਫੈਜਗੜ੍ਹ, ਸਾਬਕਾ ਚੇਅਰਮੈਨ ਦੀਪਾ ਰਾਮਗੜ੍ਹ, ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਣਜੀਤਗੜ੍ਹ ਤੇ ਗੁਰਚਰਨ ਸਿੰਘ ਧਨੌਰੀ, ਚੇਅਰਮੈਨ ਧੀਰਜ ਠਾਕੁਰ, ਯੂਥ ਆਗੂ ਹਨੀ ਪਹਾੜਪੁਰ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਦਵਿੰਦਰ ਸਿੰਘ ਬਿਸ਼ਨਗੜ੍ਹ, ਗੁਰਪ੍ਰੀਤ ਸਿੰਘ ਕਮੇਲੀ ਜੈਕਾਂ ਵਾਲੇ, ਕੁਲਦੀਪ ਸਿੰਘ ਰਹਿਲ, ਖੁਸ਼ਵਿੰਦਰ ਸ਼ਰਮਾ ਨਰਮਾਣਾ, ਸਤਵੰਤ ਸਿੰਘ ਸੋਹੀ ਸਰਪੰਚ, ਗੁਰਮੁਖ ਸਿੰਘ ਮੋਹਲਗੁਆਰਾ ਸਰਪੰਚ, ਗੋਬਿੰਦ ਸਿੰਘ ਜੰਡੂ, ਹਰਪ੍ਰੀਤ ਸਿੰਘ ਭੁੱਲਰ ਆਦਿ ਸਮੇਤ ਹਜ਼ਾਰਾਂ ਗਿਣਤੀ ਵਿਚ ਆਏ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ।