ਟਿੱਪਰ ਡਰਾਵਿਰ ਵਿਰੁੱਧ ਮੁਕੱਦਮਾ ਦਰਜ-ਪੁਲਿਸ ਉਪ-ਕਪਤਾਨ ਬਰਾੜ
ਸਮਾਣਾਂ, 4 ਨਵੰਬਰ (ਸਾਹਿਬ ਸਿੰਘ)-ਸਮਾਣਾ-ਪਟਿਆਲਾ ਸੜਕ ’ਤੇ ਸਕੂਲੀ ਬੱਸ ਤੇ ਟਿੱਪਰ ਦਰਮਿਆਨ ਹੋਏ ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਸਮਾਣਾ ਪੁਲਿਸ ਨੇ ਟਿੱਪਰ ਦੇ ਡਰਾਇਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਣਾ ਦੇ ਪੁਲਿਸ ਉਪ-ਕਪਤਾਨ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਗਿ੍ਰਫ਼ਤਾਰ ਕਰਨ ਉਪਰੰਤ ਟਿੱਪਰ ਨੂੰ ਪੁਲਿਸ ਕਬਜ਼ੇ ਵਿਚ ਲੈ ਲਿਆ ਹੈ।
ਸਮਾਣਾਂ, 4 ਨਵੰਬਰ (ਸਾਹਿਬ ਸਿੰਘ)-ਸਮਾਣਾ-ਪਟਿਆਲਾ ਸੜਕ ’ਤੇ ਸਕੂਲੀ ਬੱਸ ਤੇ ਟਿੱਪਰ ਦਰਮਿਆਨ ਹੋਏ ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਸਮਾਣਾ ਪੁਲਿਸ ਨੇ ਟਿੱਪਰ ਦੇ ਡਰਾਇਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਣਾ ਦੇ ਪੁਲਿਸ ਉਪ-ਕਪਤਾਨ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਗਿ੍ਰਫ਼ਤਾਰ ਕਰਨ ਉਪਰੰਤ ਟਿੱਪਰ ਨੂੰ ਪੁਲਿਸ ਕਬਜ਼ੇ ਵਿਚ ਲੈ ਲਿਆ ਹੈ। ਉਨਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਤੇ ਸ਼ਹਿਰੀ ਸਮਾਣਾ ਦੀ ਪੁਲਿਸ ਮੌਕੇ ’ਤੇ ਭੇਜੀ ਗਈ ਅਤੇ ਬਣਦੀ ਕਾਰਵਾਈ ਤੁਰੰਤ ਅਮਲ ਵਿਚ ਲਿਆਂਦੀ ਹੈ। ਉਨਾਂ ਦੱਸਿਆ ਕਿ ਬੱਚਿਆਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਚੁੱਕੀ ਹੈ ਅਤੇ ਜੀਪ ਤੇ ਸਕੂਲੀ ਬੱਸ ਦੇ ਡਰਾਇਵਰ ਦੀ ਹਾਲਤ ਵੀ ਖ਼ਤਰੇ ਤੋਂ ਬਾਹਰ ਹੈ। ਉਨਾਂ ਚਿਤਾਵਨੀ ਦਿੱਤੀ ਕਿ ਵਧੀਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ।