04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮਾਨ ਸਰਕਾਰ ਵੱਲੋਂ 432 ਕਰੋੜ ਦੇ 2 ਵਾਟਰ ਟ੍ਰੀਟਮੈਂਟ ਪਲਾਂਟ ਹਲਕਾ ਘਨੌਰ ਵਾਸੀਆਂ ਲਈ ਵੱਡੀ ਸੌਗਾਤ - ਦਲਬੀਰ ਗਿੱਲ ਯੂ . ਕੇ .

ਘਨੌਰ, 3 ਨਵੰਬਰ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਪਿੰਡ ਮੰਡੋਲੀ ਵਿਖੇ ਅੱਜ ਉਸ ਵੇਲੇ ਸਿਆਸੀ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ, ਜਦੋਂ 2 ਨਵੇਂ ਅਤਿ-ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟਾਂ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਪੈਡ ‘ਤੇ ਹੈਲੀਕਾਪਟਰ ਤੋਂ ਉਤਰਦਿਆਂ ਹੀ ਸਿੱਧਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਬੀਰ ਗਿੱਲ ਯੂ. ਕੇ.

Ad Position 21
No active advertisement
ਅਜੀਤ ਡੈਸਕ 04-11-2026
ਘਨੌਰ, 3 ਨਵੰਬਰ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਪਿੰਡ ਮੰਡੋਲੀ ਵਿਖੇ ਅੱਜ ਉਸ ਵੇਲੇ ਸਿਆਸੀ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ, ਜਦੋਂ 2 ਨਵੇਂ ਅਤਿ-ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟਾਂ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਪੈਡ ‘ਤੇ ਹੈਲੀਕਾਪਟਰ ਤੋਂ ਉਤਰਦਿਆਂ ਹੀ ਸਿੱਧਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਬੀਰ ਗਿੱਲ ਯੂ.ਕੇ. ਵੱਲ ਵਧੇ ਅਤੇ ਉਨ੍ਹਾਂ ਦੀ ਪਿੱਠ ‘ਤੇ ਥਾਪੀ ਦਿੰਦੇ ਨਜ਼ਰ ਆਏ। ਸੂਤਰਾਂ ਅਨੁਸਾਰ ਇਸ ਦੌਰਾਨ ਮੁੱਖ ਮੰਤਰੀ ਦਲਬੀਰ ਗਿੱਲ ਯੂ.ਕੇ. ਨਾਲ ਕੁਝ ਸਮਾਂ ਇਕਾਂਤ ‘ਚ ਖੜ੍ਹੇ ਹੋ ਕੇ ਵਿਚਾਰ-ਵਟਾਂਦਰਾ ਕਰਦੇ ਰਹੇ। ਮੁੱਖ ਮੰਤਰੀ ਅਤੇ ਦਲਬੀਰ ਗਿੱਲ ਦੀ ਇਸ ਨਜ਼ਦੀਕੀ ਮੁਲਾਕਾਤ ਦੀ ਹੁਣ ਪੂਰੇ ਹਲਕਾ ਘਨੌਰ ‘ਚ ਚਰਚਾ ਹੋ ਰਹੀ ਹੈ ਅਤੇ ਸਿਆਸੀ ਗਲਿਆਰਿਆਂ ‘ਚ ਇਸ ਨੂੰ ਵੱਡੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ‘ਤੇ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਬੀਰ ਗਿੱਲ ਯੂ.ਕੇ. ਆਪਣੀ ਸਮੁੱਚੀ ਟੀਮ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ 432 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 2 ਨਵੇਂ ਅਤਿ-ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਸਮਾਰੋਹ ‘ਚ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸੰਬੰਧੀ ਗੱਲਬਾਤ ਕਰਦਿਆਂ ਦਲਬੀਰ ਗਿੱਲ ਯੂ.ਕੇ. ਨੇ ਕਿਹਾ ਕਿ ਇਹ ਦਿਨ ਹਲਕਾ ਘਨੌਰ ਦੇ ਇਤਿਹਾਸ ‘ਚ ਯਾਦ ਰੱਖਿਆ ਜਾਵੇਗਾ। ਇਹ ਦੋਵੇਂ ਪਲਾਂਟ ਹਲਕਾ ਵਾਸੀਆਂ ਲਈ ਕਿਸੇ ਵੱਡੀ ਸੌਗਾਤ ਤੋਂ ਘੱਟ ਨਹੀਂ ਹਨ।
Ad Position 22
No active advertisement
ਪਿਛਲੀ ਖ਼ਬਰ ਜੈਮਸ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ‘ ਇਨਕਰੈਡੀਬਲ ਇੰਡੀਆ - ਦ ਰਾਈਜ਼ਿੰਗ ’ ਕਰਵਾਇਆ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਰੈਲੀ ਸੰਬੰਧੀ ਨਛੱਤਰ ਸਿੰਘ ਅਰਾਈਂਮਾਜਰਾ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ
Ad Position 24