03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਯੁਕਤ ਕਿਸਾਨ ਮੋਰਚਾ ਵਲੋਂ ਡਿਪਟੀ ਰਜਿਸਟਰਾਰ ਦੇ ਦਫ਼ਤਰ ਅੱਗੇ ਧਰਨਾ

ਪਟਿਆਲਾ, 2 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਡਿਪਟੀ ਰਜਿਸਟਰਾਰ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਚੱਲਦੇ ਧਰਨੇ ਦੌਰਾਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਸਰਕਾਰ ਦੇ ਨਾਮ ਮੰਗ ਪੱਤਰ ਲੈਣ ਉਪਰੰਤ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ ਪਰ ਕਿਸਾਨ ਆਗੂਆਂ ਵਲੋਂ ਕਿਸੇ ਲਿਖਤੀ ਪੱਤਰ ਜਾਰੀ ਹੋਣ ਤੱਕ ਭਰੋਸਾ ਨਾ ਕਰਨ ਦਾ ਰੋਸ ਜਤਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-11-2026

ਪਟਿਆਲਾ, 2 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਡਿਪਟੀ ਰਜਿਸਟਰਾਰ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਚੱਲਦੇ ਧਰਨੇ ਦੌਰਾਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਸਰਕਾਰ ਦੇ ਨਾਮ ਮੰਗ ਪੱਤਰ ਲੈਣ ਉਪਰੰਤ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ ਪਰ ਕਿਸਾਨ ਆਗੂਆਂ ਵਲੋਂ ਕਿਸੇ ਲਿਖਤੀ ਪੱਤਰ ਜਾਰੀ ਹੋਣ ਤੱਕ ਭਰੋਸਾ ਨਾ ਕਰਨ ਦਾ ਰੋਸ ਜਤਾਇਆ ਗਿਆ। ਹਰਦੀਪ ਸਿੰਘ ਘਨੁੜਕੀ, ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਇਨ੍ਹਾਂ ਮੰਗਾਂ ਵਿਚ ਮੁੱਖ ਤੌਰ ’ਤੇ ਦੋ ਲੱਖ ਰੁਪਏ ਦੇ ਹੱਦ ਕਰਜ਼ੇ ਤੋਂ ਵਾਧੇ ’ਤੇ ਬੈਂਕ ਕੋਲ ਜ਼ਮੀਨ ਗਹਿਣੇ ਕਰਨ, ਸਹਿਕਾਰੀ ਬੈਂਕ ਤੋਂ ਇਲਾਵਾ ਹੋਰ ਬੈਂਕਾਂ ਤੋਂ ਕਰਜ਼ਾ ਲੈਣ ਲਈ ਕਿਸਾਨਾਂ ਨੂੰ 4 ਫ਼ੀਸਦੀ ਦੀ ਬਜਾਏ 11 ਫ਼ੀਸਦੀ ਵਿਆਜ ਦਰ, ਕਿਸਾਨ ਦੀ ਹਿੱਸੇਦਾਰੀ ਤਿੰਨ ਗੁਣਾ ਵਧਾਉਣ ਤੇ ਸਧਾਰਨ ਵਿਆਜ਼ ਦੀ ਥਾਂ ’ਤੇ ਮਿਸ਼ਰਤ ਵਿਆਜ਼ ਦਰ ਵਾਪਸ ਕਰਾਉਣਾ ਸ਼ਾਮਲ ਸਨ। ਇਸ ਤੋਂ ਇਲਾਵਾ ਕਿਸਾਨ ਆਗੂਆਂ ਵਲੋਂ ਖਾਦ ਨਾਲ ਟੈਗਿਗ ਸਮਾਨ ਬੰਦ ਕਰਨ ਲਈ ਤੇ ਕਿਸਾਨਾਂ ਦੇ ਸਥਾਨਕ ਮਸਲਿਆਂ ਦੇ ਨਿਪਟਾਰੇ ਲਈ ਮੀਟਿੰਗ ਕਰਨ ਦੀ ਮੰਗ ਵੀ ਕੀਤੀ ਗਈ। ਡਿਪਟੀ ਰਜਿਸਟਰਾਰ ਵਲੋਂ ਸਾਰੇ ਮਾਮਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੰਦਿਆਂ ਜਲਦੀ ਮੀਟਿੰਗ ਕਰਨ ਬਾਰੇ ਦਸਿਆ ਗਿਆ। ਅੱਜ ਦੇ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਪੂਨੀਆ, ਜਗਮੇਲ ਸਿੰਘ ਸੁਧੇਵਾਲ, ਦਰਸ਼ਨ ਸਿੰਘ ਬੇਲੂਮਾਜਰਾ, ਸੁਖਵਿੰਦਰ ਸਿੰਘ ਤੁਲੇਵਾਲ, ਜਗਪਾਲ ਸਿੰਘ ਊਧਾ, ਗੁਰਮੀਤ ਸਿੰਘ ਛੱਜੂਭੱਟ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਧੰਨਾ ਸਿੰਘ ਦੌਣ ਕਲਾਂ, ਗੁਰਜਿੰਦਰ ਸਿੰਘ ਕਾਲਾ ਗੱਜੂਮਾਜਰਾ, ਲੱਖਾ ਸੰਧੂ, ਭੁਪਿੰਦਰ ਸਿੰਘ ਸ਼ੰਕਰਪੁਰ, ਸੁਖਵਿੰਦਰ ਸਿੰਘ ਲਾਲੀ, ਸੁਰਿੰਦਰ ਸਿੰਘ ਖ਼ਾਲਸਾ, ਗੁਰਬਚਨ ਸਿੰਘ, ਹਰਵਿੰਦਰ ਸਿੰਘ ਗਿੱਲ, ਨਰਿੰਦਰ ਸਿੰਘ ਲੇਹਲਾਂ, ਸ਼ੇਰ ਸਿੰਘ ਕਾਕੜਾ, ਸਤਪਾਲ ਨੂਰਖੇੜੀਆਂ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਾਹਿਬ ਸਿੰਘ ਵਲੋਂ ਨਿਭਾਈ ਗਈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਬਿੰਜਲ ’ ਚ ‘ ਆਪ ’ ਆਗੂ ਇੰਦਰਜੀਤ ਸਿੰਘ ਸੰਧੂ ਦੀ ਬੈਠਕ ਨੇ ਧਾਰਿਆ ਰੈਲੀ ਦਾ ਰੂਪ ਹਲਕਾ ਸਨੌਰ ਲਈ ਵਿਕਾਸ ਦਾ ਰੋਡਮ... ਅਗਲੀ ਖ਼ਬਰ ਡਾ . ਗੁਰਵਿੰਦਰ ਕਾਂਸਲ ਬਣੇ ਪੰਜਾਬ ਭਾਜਪਾ ਦੇ ਪ੍ਰੈੱਸ ਸਕੱਤਰ
Ad Position 24