ਮਲਕੀਤ ਇੰਡਸਟਰੀ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
ਬੰਦੀ ਸਿੰਘਾਂ ਦੀ ਰਿਹਾਈ ਅਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਨਾਭਾ, 1 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਵਿਸ਼ਵ ਪੱਧਰੀ ਕੰਬਾਈਨ ਨਿਰਮਾਤਾ ਕੰਪਨੀ ਮਲਕੀਤ ਐਗਰੋਟੈੱਕ ਪ੍ਰਾਈਵੇਟ ਲਿਮ. ਵਿਖੇ ਮਲਕੀਤ ਸਿੰਘ ਅਤੇ ਚਰਨ ਸਿੰਘ ਰਲਹਨ ਦੇ ਪਰਿਵਾਰ ਵਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਅਤੇ ਸਤਿਕਾਰ ਸਹਿਤ ਪਾਏ ਗਏ।
ਨਾਭਾ, 1 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਵਿਸ਼ਵ ਪੱਧਰੀ ਕੰਬਾਈਨ ਨਿਰਮਾਤਾ ਕੰਪਨੀ ਮਲਕੀਤ ਐਗਰੋਟੈੱਕ ਪ੍ਰਾਈਵੇਟ ਲਿਮ. ਵਿਖੇ ਮਲਕੀਤ ਸਿੰਘ ਅਤੇ ਚਰਨ ਸਿੰਘ ਰਲਹਨ ਦੇ ਪਰਿਵਾਰ ਵਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਅਤੇ ਸਤਿਕਾਰ ਸਹਿਤ ਪਾਏ ਗਏ। ਇਸ ਦੌਰਾਨ ਬਾਬਾ ਰਾਜਾ ਸਿੰਘ ਕਾਲਝਰਾਣੀ ਵਾਲਿਆਂ ਵਲੋਂ ਇਕੋ ਚੌਂਕੜੇ ਵਿਚ ਬੈਠ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੀ ਸੇਵਾ ਨਿਭਾਈ ਗਈ। ਇਸ ਮੌਕੇ ਧਾਰਮਿਕ ਸ਼ਖ਼ਸੀਅਤਾਂ, ਰਾਜਨੀਤਿਕ ਆਗੂਆਂ, ਉਦਯੋਗਪਤੀਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਦਵਿੰਦਰ ਸਿੰਘ ਬਟਾਲਾ ਦੇ ਹਜ਼ੂਰੀ ਰਾਗੀ ਜਥੇ ਅਤੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪਹੁੰਚੇ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਕਿਹਾ ਗਿਆ ਕਿ ਸਾਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਵਲੋਂ ਬਖ਼ਸ਼ੇ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਹੀ ਮਨੁੱਖਾ ਜੀਵਨ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਮੈਨੇਜਰ ਭਾਈ ਅਮਰੀਕ ਸਿੰਘ ਰੋਹਟਾ ਵਲੋਂ ਨਿਭਾਈ ਗਈ। ਇਸ ਮੌਕੇ ਸਮੁੱਚੇ ਮਲਕੀਤ ਕੰਬਾਈਨ ਗਰੁੱਪ ਵਲੋਂ ਇਕੋ ਚੌਂਕੜੇ ਵਿਚ ਬੈਠ ਕੇ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਉਣ ਵਾਲੇ ਬਾਬਾ ਰਾਜਾ ਸਿੰਘ ਕਾਲਝਰਾਣੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ ਦਾ ਐਮ.ਡੀ. ਮਲਕੀਤ ਕੰਬਾਈਨ ਮਲਕੀਤ ਸਿੰਘ ਅਤੇ ਚਰਨ ਸਿੰਘ ਰਲਹਨ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਜਥੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਸਿੱਧਸਰ ਵਾਲੇ, ਬਾਬਾ ਦਰਸ਼ਨ ਸਿੰਘ ਵਾਲੀਆਂ ਵਾਲੇ, ਬਾਬਾ ਨਰਿੰਦਰ ਸਿੰਘ ਅਲੌਹਰਾਂ ਸਾਹਿਬ, ਬਾਬਾ ਬਲਬੀਰ ਸਿੰਘ ਸੁਰਾਜਪੁਰ ਵਾਲੇ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਹਰੀ ਸਿੰਘ ਐਮ.ਡੀ. ਪ੍ਰੀਤ ਕੰਬਾਈਨ, ਮੱਖਣ ਸਿੰਘ ਲਾਲਕਾ, ਕੁੰਵਰ ਅਭੀਉਦੈ ਪ੍ਰਤਾਪ ਸਿੰਘ, ਭਗਵੰਤ ਸਿੰਘ ਮਣਕੂ, ਮਨਪ੍ਰੀਤ ਸਿੰਘ ਐਮ.ਡੀ. ਕਰਤਾਰ ਕੰਬਾਈਨ, ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਪਰਮਜੀਤ ਸਿੰਘ ਕੈਂਥ, ਭਗਵੰਤ ਸਿੰਘ ਧੰਗੇੜਾ ਸਕੱਤਰ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਸਪਾਲ ਸਿੰਘ ਕਲਿਆਣ, ਬਲਵਿੰਦਰ ਸਿੰਘ ਬਰਸਟ, ਪਾਖਰ ਸਿੰਘ ਸਹੋਲੀ, ਬਲਜੀਤ ਸਿੰਘ ਖਹਿਰਾ ਪ੍ਰਧਾਨ ਅਮਲ ਸੋਸਾਇਟੀ ਨਾਭਾ, ਸੁਖਚੈਨ ਸਿੰਘ ਗੁਰਦਿਆਲ ਕੰਬਾਈਨ, ਅਮਨ ਗੁਪਤਾ, ਧਨੰਜੇ ਵਾਲੀਆ, ਅਮਰੀਕ ਸਿੰਘ ਗੁਰਦਿਆਲ ਕੰਬਾਈਨ, ਭਗਵੰਤ ਸਿੰਘ ਰਾਮਗੜ੍ਹੀਆ, ਇੰਦਰਜੀਤ ਸਿੰਘ ਰੱਖੜਾ, ਤੇਜਿੰਦਰ ਸਿੰਘ ਤੇਜੀ, ਕੁਲਦੀਪ ਸਿੰਘ ਬੁੱਟਰ, ਡਾ. ਪਵਨ ਪੱਪੀ, ਗੁਰਬਖਸ਼ੀਸ਼ ਸਿੰਘ ਭੱਟੀ, ਹਰਜੀਤ ਸਿੰਘ ਰੂਪਰਾਏ, ਕੁਲਵੰਤ ਸਿੰਘ ਸਿਆਣ, ਸੰਦੀਪ ਸਿੰਘ ਹਿੰਦ ਕੰਬਾਈਨ, ਜੋਰਾ ਸਿੰਘ ਧੰਮੂ, ਕੁਲਦੀਪ ਸਿੰਘ ਸਿਆਣ ਕੰਬਾਈਨ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।