ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਾਇਕਵਾਂਡੋ ’ਚ ਅੰਡਰ-14 ’ਚ ਪਟਿਆਲਾ ਬਣਿਆ ਓਵਰਆਲ ਚੈਂਪੀਅਨ
ਪਟਿਆਲਾ, 1 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਪਟਿਆਲੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਤਾਇਕਵਾਂਡੋ ‘ਚ ਖੇਡ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-14 ਲੜਕੇ ਤੇ ਲੜਕੀਆਂ ਦੇ ਵਿਚ ਓਵਰਆਲ ਚੈਂਪੀਅਨਸ਼ਿਪ ਜਿੱਤੀ।
ਪਟਿਆਲਾ, 1 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਪਟਿਆਲੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਤਾਇਕਵਾਂਡੋ ‘ਚ ਖੇਡ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-14 ਲੜਕੇ ਤੇ ਲੜਕੀਆਂ ਦੇ ਵਿਚ ਓਵਰਆਲ ਚੈਂਪੀਅਨਸ਼ਿਪ ਜਿੱਤੀ। ਉਨ੍ਹਾਂ ਨੇ ਪਟਿਆਲੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਅਤੇ ਕੋਚਾਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਵੀ ਦਿੱਤੀ। ਇਹ ਮੁਕਾਬਲੇ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕਰਵਾਏ ਗਏ। ਲੜਕਿਆਂ ਦੇ ਮੁਕਾਬਲਿਆਂ ਵਿਚ ਪਟਿਆਲੇ ਜ਼ਿਲ੍ਹੇ ਨੇ ਸੋਨ-8, ਚਾਂਦੀ-2 ਤੇ ਕਾਂਸੇ ਦਾ 1 ਤਗਮਾ ਜਿੱਤ ਕੇ ਓਵਰਆਲ ਟਰਾਫੀ ਜਿੱਤੀ। ਜਲੰਧਰ ਨੇ ਸੋਨ-3, ਚਾਂਦੀ-3 ਤਗਮੇ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਠਾਨਕੋਟ ਨੇ ਸੋਨ-1, ਚਾਂਦੀ-3, ਕਾਂਸੇ-1 ਤਗਮਾ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿਚ ਪਟਿਆਲੇ ਜ਼ਿਲ੍ਹੇ ਨੇ ਸੋਨ-8, ਚਾਂਦੀ ਦਾ 1, ਕਾਂਸੇ-1 ਤਗਮੇ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਸੋਨ-1, ਚਾਂਦੀ-3, ਕਾਂਸੇ-2 ਦੇ ਤਗਮੇ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮਾਨਸਾ ਨੇ ਸੋਨ-1 ਚਾਂਦੀ-2, ਕਾਂਸੇ-2 ਤਗਮੇ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਦੇ ਤੌਰ ’ਤੇ ਡੀ.ਐਸ.ਸੀ. ਡਾ. ਦਲਜੀਤ ਸਿੰਘ ਤੇ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਅਤੇ ਡਾ. ਰਾਜਦੀਪ ਸਿੰਘ ਚੇਅਰਮੈਨ ਪਲੇਅਵੇਜ਼ ਸੀਨੀਅਰ ਸੈਕੰਡਰੀ ਸਕੂਲ ਉਚੇਚੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਤਗਮੇ ਪਾ ਕੇ ਤੇ ਓਵਰਆਲ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ’ਤੇ ਅਬਜਰਵਰ ਨਿਖਿਲ ਹੰਸ, ਰਵੀ ਸਿੰਘ-ਟੈਕਨੀਕਲ ਕਮੇਟੀ ਮੈਂਬਰ, ਸ਼ਸ਼ੀ ਮਾਨ, ਬਲਵਿੰਦਰ ਸਿੰਘ ਜੱਸਲ, ਗੁਰਪ੍ਰੀਤ ਸਿੰਘ ਟਿਵਾਣਾ, ਡਾ. ਆਸਾ ਸਿੰਘ, ਸਤਵਿੰਦਰ ਸਿੰਘ ਤਾਇਕਵਾਂਡੋ ਕੋਚ, ਸੁਰਿੰਦਰਪਾਲ ਸਿੰਘ ਐਸ.ਪੀ., ਹਰਜੀਤ ਸਿੰਘ, ਗੁਰਪਿਆਰ ਸਿੰਘ, ਮੋਹਿਤ ਕੁਮਾਰ, ਅਜਮੇਰ ਸਿੰਘ, ਬੁੱਧਰਾਮ, ਗੁਰਪ੍ਰੀਤ ਸਿੰਘ ਰੈਫ਼ਰੀ, ਚਿਰਾਗ਼ ਕੁਮਾਰ, ਜੈਤਸ਼ਾਹੂਦੀਪ ਸਿੰਘ ਗਰੇਵਾਲ, ਮਮਤਾ ਰਾਣੀ, ਪਵਨ ਸਿੰਗਲਾ, ਅਮਨਦੀਪ ਕੌਰ ਕੋਚ, ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।