01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜਿਸ ਸੂਬੇ ’ਚ ਭਾਜਪਾ ਦੀ ਸਰਕਾਰ ਉਸ ਸੂਬੇ ’ਚ ਵਿਕਾਸ ਦੀ ਬਹਾਰ - ਚਰਨਜੀਤ ਬਰਾੜ

ਰਾਜਪੁਰਾ, 1 ਨਵੰਬਰ (ਰਣਜੀਤ ਸਿੰਘ)-ਦੇਸ਼ ਦੇ ਜਿਸ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਵਿਕਾਸ ਦੀ ਬਹਾਰ ਆਈ ਪਈ ਹੈ ਲੋਕ ਦੇਸ਼ ਵਿਚ ਭਾਜਪਾ ਤੋਂ ਖ਼ੁਸ਼ ਹਨ। ਸੂਬੇ ਵਿਚ ਨਸ਼ੇ ਦੀਆਂ ਜੜ੍ਹਾਂ ਪਤਾਲ ਤੋਂ ਵੀ ਡੂੰਘੀਆਂ ਚਲੀਆਂ ਗਈਆਂ ਹਨ ਜਿਸ ਕਾਰਨ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 02-11-2026
ਰਾਜਪੁਰਾ, 1 ਨਵੰਬਰ (ਰਣਜੀਤ ਸਿੰਘ)-ਦੇਸ਼ ਦੇ ਜਿਸ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਵਿਕਾਸ ਦੀ ਬਹਾਰ ਆਈ ਪਈ ਹੈ ਲੋਕ ਦੇਸ਼ ਵਿਚ ਭਾਜਪਾ ਤੋਂ ਖ਼ੁਸ਼ ਹਨ। ਸੂਬੇ ਵਿਚ ਨਸ਼ੇ ਦੀਆਂ ਜੜ੍ਹਾਂ ਪਤਾਲ ਤੋਂ ਵੀ ਡੂੰਘੀਆਂ ਚਲੀਆਂ ਗਈਆਂ ਹਨ ਜਿਸ ਕਾਰਨ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਭਾਜਪਾ ਦੇ ਸੀਨੀਅਰ ਆਗੂ ਪਵਨ ਮੁਖੀਜਾ ਦੇ ਘਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਭਾਵੇਂ ਕਿ ਹਾਲੇ ਚੋਣ ਬਿਗਲ ਨਹੀਂ ਵੱਜਿਆ ਪਰ ਚਰਨਜੀਤ ਸਿੰਘ ਬਰਾੜ ਹੁਣੇ ਤੋਂ ਹੀ ਐਕਸ਼ਨ ਮੋਡ ਵਿਚ ਨਜ਼ਰ ਆਉਣ ਲੱਗ ਪਏ ਹਨ। ਚਰਨਜੀਤ ਸਿੰਘ ਬਰਾੜ ਪਾਰਟੀ ਦੀਆਂ ਨੀਤੀਆਂ ਘਰ-ਘਰ ਜਾ ਕੇ ਪਹੁੰਚਾ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ ਅਤੇ ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਇਕ ਮੌਕਾ ਭਾਜਪਾ ਨੂੰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਪਹਿਲਾਂ ਜਿੰਨੀਆਂ ਵੀ ਪਾਰਟੀਆਂ ਨੇ ਸੂਬੇ ਵਿਚ ਰਾਜ ਕੀਤਾ ਹੈ ਉਨ੍ਹਾਂ ਦੀ ਕਹਿਣੀ ਅਤੇ ਕਥਨੀ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਹਰ ਪਾਰਟੀ ਨੇ ਕਿਹਾ ਕਿ ਚੁਟਕੀ ਵਿਚ ਨਸ਼ਾ ਖ਼ਤਮ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ 2029 ਤੱਕ ਨਸ਼ੇ ਦਾ ਮੁਕੰਮਲ ਖ਼ਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸੂਬਾ ਸਰਕਾਰ ’ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਹਾਲੇ ਲੋਕ ਚੁੱਪ ਬੈਠੇ ਹਨ ਜਿਸ ਦਿਨ ਚੋਣ ਦਾ ਬਿਗਲ ਵੱਜ ਗਿਆ ਅਤੇ ਕੋਡ ਲੱਗ ਗਿਆ ਤਾਂ ਲੋਕਾਂ ਨੇ ‘ਆਪ’ ਆਗੂਆਂ ਦਾ ਘਰੋਂ ਵਿਚ ਨਿਕਲਣਾ ਬੰਦ ਕਰ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹਰ ਪਾਸੇ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਪਿਆ ਹੈ। ਇਸ ਮੌਕੇ ਭਾਜਪਾ ਆਗੂ ਪਵਨ ਮੁਖੀਜਾ, ਡਾ. ਲਾਜਪਤ ਰਾਏ ਚੱਪੂ, ਰੰਜਨ ਹੰਸ, ਰਜਿੰਦਰ ਬਿੱਟੂ, ਅਸ਼ੋਕ ਬਗਈ, ਵੇਦ ਪ੍ਰਕਾਸ਼ ਬਗਈ, ਅਨਿਲ ਕੁਮਾਰ ਰਾਜੂ, ਐਡਵੋਕੇਟ ਧਰੁਵ ਮੁਖੀਜਾ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਸਖੀਆਂ ਮਿਲਣੀ ਸਮਾਗਮ ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਨਾਭਾ ਵਿਖੇ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਰਗਰਮ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ...
Ad Position 24