03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿਛਲੇ 15 ਵਰ੍ਹਿਆਂ ਤੋਂ ਪਰਾਲੀ ਨਾ ਸਾੜਨ ਵਾਲਾ ਕਿਸਾਨ ਬੁੱਧ ਸਿੰਘ ਦਿਆਗੜ੍ਹ

ਭਾਦਸੋਂ, 1 ਨਵੰਬਰ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਦੇ ਪਿੰਡ ਦਿਆਗੜ ਦੇ ਕਿਸਾਨ ਬੁੱਧ ਸਿੰਘ ਨੇ ਪਿਛਲੇ 15 ਸਾਲਾਂ ਤੋਂ ਕਣਕ ਦੇ ਨਾੜ ਅਤੇ ਪਰਾਲੀ ਨੂੰ ਨਾ ਸਾੜ ਕੇ ਸਮਾਜ ਲਈ ਰਾਹ ਦਸੇਰੇ ਦਾ ਕੰਮ ਕਰਦਿਆਂ ਮਿਸਾਲ ਪੇਸ਼ ਕੀਤੀ ਹੈ। ਬੁੱਧ ਸਿੰਘ ਦਿਆਗੜ ਜਿਸਨੇ ਤਕਰੀਬਨ 12 ਏਕੜ ਜਮੀਨ ਦੇ ਸਾਰੇ ਮਲਬੇ ਨੂੰ ਧਰਤੀ ਵਿਚਲੀ ਮਿੱਟੀ ਵਿਚ ਮਲਚ ਕਰਦੇ ਹੋਏ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਹੈ।

Ad Position 21
No active advertisement
ਅਜੀਤ ਡੈਸਕ 02-11-2026
ਭਾਦਸੋਂ, 1 ਨਵੰਬਰ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਦੇ ਪਿੰਡ ਦਿਆਗੜ ਦੇ ਕਿਸਾਨ ਬੁੱਧ ਸਿੰਘ ਨੇ ਪਿਛਲੇ 15 ਸਾਲਾਂ ਤੋਂ ਕਣਕ ਦੇ ਨਾੜ ਅਤੇ ਪਰਾਲੀ ਨੂੰ ਨਾ ਸਾੜ ਕੇ ਸਮਾਜ ਲਈ ਰਾਹ ਦਸੇਰੇ ਦਾ ਕੰਮ ਕਰਦਿਆਂ ਮਿਸਾਲ ਪੇਸ਼ ਕੀਤੀ ਹੈ। ਬੁੱਧ ਸਿੰਘ ਦਿਆਗੜ ਜਿਸਨੇ ਤਕਰੀਬਨ 12 ਏਕੜ ਜਮੀਨ ਦੇ ਸਾਰੇ ਮਲਬੇ ਨੂੰ ਧਰਤੀ ਵਿਚਲੀ ਮਿੱਟੀ ਵਿਚ ਮਲਚ ਕਰਦੇ ਹੋਏ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਫਸਲਾਂ ਦਾ ਝਾੜ ਵੀ ਵੱਧ ਨਿਕਲਦਾ ਹੈ ਅਤੇ ਭੂਮੀ ਦੀ ਸਿਹਤ ਵੀ ਨਿਰੋਗ ਰਹਿੰਦੀ ਹੈ। ਇਸ ਤੋਂ ਇਲਾਵਾ ਸ. ਦਿਆਗੜ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਖੇਤਾਂ ਵਿਚ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਜਿੱਥੇ ਵਾਤਾਵਰਨ ਸੁਰੱਖਿਅਤ ਰਹਿੰਦਾ ਹੈ ਉੱਥੇ ਹੀ ਦੂਸਰਾ ਧਰਤੀ ਦੀ ਪੈਦਾਵਾਰ ਸ਼ਕਤੀ ਵੀ ਕਾਇਮ ਰਹਿੰਦੀ ਹੈ। ਇਸ ਤੋਂ ਇਲਾਵਾ ਬੁੱਧ ਸਿੰਘ ਦਿਆਗੜ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਅੱਗ ਨਾ ਲਾਉਣ ਦੇ ਹੋਰ ਵੀ ਬਹੁਤ ਸਾਰੇ ਲਾਭ ਹਨ ਜਿਵੇਂ ਆਲੂ, ਕਣਕ, ਝੋਨੇ ਮੱਕੀ ਦੇ ਮੁਕਾਬਲੇ ਖੇਤਾਂ ਵਿਚੋਂ ਝਾੜ ਜਿਆਦਾ ਮਿਲਦਾ ਹੈ, ਫਸਲਾਂ ’ਚ ਨਦੀਨ ਘੱਟ ਜੰਮਦੇ ਹਨ ਤੇ ਛਿੜਕਾਅ ਬਹੁਤ ਹੀ ਘੱਟ ਕਰਨੇ ਪੈਂਦੇ ਹਨ ਅਤੇ ਜੋ ਕਿਸਾਨਾਂ ਲਈ ਜਮੀਨ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਫਾਇਦੇਮੰਦ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਅਨੁਪ੍ਰਿਤਾ ਜੌਹਲ ਏ.ਡੀ.ਸੀ. ਜਨਰਲ ਪਟਿਆਲਾ ਵਲੋਂ ਸਨਮਾਨਿਤ ਕੀਤਾ ਗਿਆ ਹੈ। ਦਿਆਂਗੜ ਨੂੰ ਸਮੇਂ-ਸਮੇਂ ’ਤੇ ਖੇਤੀਬਾੜੀ ਵਿਭਾਗ ਵਲੋਂ ਵੀ ਸਨਮਾਨਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬੁੱਧ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਉਹ ਨਿੱਜੀ ਤੌਰ ’ਤੇ ਵੀ ਕਈ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ ਕਿ ਉਹ ਆਪਣੇ ਖੇਤਾਂ ਵਿਚ ਅੱਗ ਨਾ ਲਗਾਉਣ ਜਿਸ ’ਤੇ ਇਲਾਕੇ ਦੇ ਕਿਸਾਨਾਂ ਨੇ ਅਮਲ ਵੀ ਕੀਤਾ ਹੈ। ਉਨ੍ਹਾਂ ਮੁਤਾਬਕ ਦਿਆਗੜ ਪਿੰਡ ਵਿਚ 100 ਤੋਂ 150 ਏਕੜ ਵਿਚ ਕਿਸਾਨਾਂ ਨੇ ਅੱਗ ਲਾਉਣੀ ਛੱਡ ਦਿੱਤੀ ਹੈ ਜੋ ਸਾਡੇ ਸਾਰਿਆਂ ਲਈ ਇੱਕ ਚੰਗਾ ਸੰਦੇਸ਼ ਹੈ। ਇਸ ਤੋਂ ਇਲਾਵਾ ਬੁੱਧ ਸਿੰਘ ਆਪਣੇ ਪਰਿਵਾਰ ਨਾਲ ਮਿਲ ਕੇ ਕੁਦਰਤੀ ਖੇਤੀ ’ਚ ਮੌਸਮੀ ਸਬਜ਼ੀ ਮੌਸਮੀ ਦਾਲਾਂ ਦੀ ਖੇਤੀ ਨੂੰ ਤਰਜੀਹ ਦਿੰਦੇ ਹਨ, ਜੋ ਕਿ ਹੋਰਨਾਂ ਲਈ ਮਿਸਾਲ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪੰਜਾਬ ਵਾਸੀ ਖੁਸ਼-ਬੱਬੂ ਬਾਂਸਲ ਅਗਲੀ ਖ਼ਬਰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਪਾਰਟੀ ਨੇ ਚੋਣ ਤਿਆਰੀ ਦਾ ਮੁੱਢ ਬੰਨਿਆਂ-ਸੰਧੂ
Ad Position 24