01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਮਾਣਾ-ਚੀਕਾ ਰੋਡ ’ਤੇ ਹੋਟਲਾਂ ਦੀ ਆੜ ’ਚ ਚਲ ਰਿਹੈ ਕਥਿਤ ਦੇਹ ਵਪਾਰ ਦਾ ਧੰਦਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਸਮਾਣਾ, 31 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਸਮਾਣਾ-ਚੀਕਾ ਰੋਡ ’ਤੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦਾ ਫਾਇਦਾ ਚੁੱਕ ਹਰਿਆਣਾ ਖੇਤਰ ਵਿਚ ਖੋਲ੍ਹੇ ਗਏ ਕਰੀਬ ਇਕ ਦਰਜਨ ਛੋਟੇ ਹੋਟਲ ਇਨ੍ਹੀਂ ਦਿਨੀਂ ਕਥਿਤ ਤੌਰ ’ਤੇ ਦੇਹ ਵਪਾਰ ਤੇ ਹੋਰ ਗੈਰ-ਕਾਨੂੰਨੀ ਸਰਗਰਮੀਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ’ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਰੁਜ਼ਗਾਰ ਦੀ ਭਾਲ ਵਿਚ ਆਈਆਂ ਮਹਿਲਾਵਾਂ ਤੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਵੱਡੇ ਵੱਡੇ ਸਜ਼ਵਬਾਗ ਦਿਖਾ ਕੇ ਇਸ ਧੰਦੇ ਵਿਚ ਲਗਾਇਆ ਜਾਂਦੈ।

Ad Position 21
No active advertisement
ਅਜੀਤ ਡੈਸਕ 01-11-2026
ਸਮਾਣਾ, 31 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਸਮਾਣਾ-ਚੀਕਾ ਰੋਡ ’ਤੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦਾ ਫਾਇਦਾ ਚੁੱਕ ਹਰਿਆਣਾ ਖੇਤਰ ਵਿਚ ਖੋਲ੍ਹੇ ਗਏ ਕਰੀਬ ਇਕ ਦਰਜਨ ਛੋਟੇ ਹੋਟਲ ਇਨ੍ਹੀਂ ਦਿਨੀਂ ਕਥਿਤ ਤੌਰ ’ਤੇ ਦੇਹ ਵਪਾਰ ਤੇ ਹੋਰ ਗੈਰ-ਕਾਨੂੰਨੀ ਸਰਗਰਮੀਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ’ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਰੁਜ਼ਗਾਰ ਦੀ ਭਾਲ ਵਿਚ ਆਈਆਂ ਮਹਿਲਾਵਾਂ ਤੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਵੱਡੇ ਵੱਡੇ ਸਜ਼ਵਬਾਗ ਦਿਖਾ ਕੇ ਇਸ ਧੰਦੇ ਵਿਚ ਲਗਾਇਆ ਜਾਂਦੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਹੋਟਲਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹਰਿਆਣਾ ਪੁਲਿਸ ਦੀ ਚੌਕੀ ਸਥਿਤ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਹੋਟਲਾਂ ਵਿਚ ਕਥਿਤ ਦੇਹ ਵਪਾਰ ਤੇ ਹੋਰ ਗੈਰ ਕਾਨੂੰਨੀ ਸਰਗਰਮੀਆਂ ਦਾ ਚਲਣਾ ਪੁਲਿਸ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੈ। ਕਿਸੇ ਤਰ੍ਹਾਂ ਦੀ ਪੁਲਿਸ ਕਾਰਵਾਈ ਤੋਂ ਬੈਖੋਫ਼ ਕੁਝ ਹੋਟਲ ਸੰਚਾਲਕਾਂ ਵਲੋਂ ਬਕਾਇਦਾ ਬੋਰਡ ਲਗਾ ਕੇ 600 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਕਮਰੇ ਕਿਰਾਏ ’ਤੇ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਕ ਹੋਟਲ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਨ੍ਹਾਂ ਹੋਟਲਾਂ ਦੇ ਕੁਝ ਸੰਚਾਲਕਾਂ ਵਲੋਂ ਪੁਲਿਸ ਨੂੰ ਕਥਿਤ ਤੌਰ ’ਤੇ ਹਰ ਮਹੀਨੇ ਵੱਡੀ ਰਕਮ ਦਿੱਤੀ ਜਾਂਦੀ ਹੈ, ਜਿਸ ਕਾਰਨ ਉੱਥੇ ਚੱਲ ਰਹੇ ਇਸ ਧੰਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਉਸ ਨੇ ਇਹ ਵੀ ਦੱਸਿਆ ਕਿ ਜਦੋਂ ਕਦੇ ਛਾਪੇਮਾਰੀ ਦੀ ਸੰਭਾਵਨਾ ਬਣਦੀ ਹੈ ਤਾਂ ਹੋਟਲ ਸੰਚਾਲਕਾਂ ਨੂੰ ਪਹਿਲਾਂ ਹੀ ਸੂਚਨਾ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਹੋਟਲਾਂ ਦੇ ਪਿਛਲੇ ਪਾਸੇ ਨਿੱਕਲਣ ਲਈ ਰਸਤੇ ਤੇ ਬੈਕ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ। ਸਥਾਨਕ ਵਾਸੀ ਸੰਤੋਖ ਸਿੰਘ ਤੇ ਹਰਜੀਤ ਸਿੰਘ ਨੇ ਦੱਸਿਆ ਕਿ ਇੱਥੇ ਹੁੰਦੇ ਦੇਹ ਵਪਾਰ ਤੇ ਦੂਜੇ ਗਲਤ ਕੰਮਾਂ ਦੀ ਸ਼ਿਕਾਇਤ ਉਨ੍ਹਾਂ ਪੁਲੀਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੁੰ ਕਈ ਵਾਰ ਕੀਤੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਲੈ ਕੇ ਇੱਥੋਂ ਸਮਾਣਾ ਸ਼ਹਿਰ ਵਿਚ ਸਿਫ਼ਟ ਹੋਣਾ ਪਿਆ। ਇਸ ਸੰਬੰਧੀ ਜਦੋਂ ਕੈਥਲ ਦੇ ਐਸ.ਪੀ. ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਉੱਥੇ ਅਜਿਹੀਆਂ ਗਤੀਵਿਧੀਆਂ ਚੱਲ ਰਹੀਆਂ ਹਨ ਤਾਂ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਦੀ ਕਥਿਤ ਮਿਲੀਭੁਗਤ ਦੇ ਦੋਸ਼ਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਉਹ ਖੁਦ ਅਚਨਚੇਤ ਛਾਪੇਮਾਰੀ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਆਪਣੇ ਭਰੋਸੇ ਨੂੰ ਅਮਲੀ ਰੂਪ ਕਦੋਂ ਦਿੰਦਾ ਹੈ ਤੇ ਇਨ੍ਹਾਂ ਹੋਟਲਾਂ ਵਿਚ ਚਲਦੇ ਇਸ ਗੋਰਖ ਧੰਦੇ ਨੂੰ ਨੱਥ ਪੈਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਭੁਪਿੰਦਰ ਸਿੰਘ ਮੂੰਡਖੇੜਾ ਦੇ ਘਰ ਚੋਰੀ ਅਗਲੀ ਖ਼ਬਰ ਰੋਹਟੀ ਪੁਲਿਸ ਚੌਕੀ ਦੀ ਪੁਲਿਸ ਨੇ ਬਿਨਾਂ ਪੋਸਟਮਾਰਟਮ ਕਰਵਾਏ ਹੀ ਲਾਸ਼ ਪਰਿਵਾਰ ਨੂੰ ਸੌਂਪੀ, ਕੀਤਾ ਅੰਤਿਮ ਸਸਕਾਰ
Ad Position 24