27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਿਸਾਨ ਜਥੇਬੰਦੀਆਂ ਨੇ ਨਾਭਾ ਅਨਾਜ ਮੰਡੀ ’ਚ ਚੁਕਾਈ ਨਾ ਹੋਣ ਕਰਕੇ ਕੀਤੀ ਮੀਟਿੰਗ

ਨਾਭਾ, 27 ਅਕਤੂਬਰ (ਵਰਿੰਦਰ ਵਰਮਾ)-ਨਾਭਾ ਦੀ ਨਵੀ ਅਨਾਜ ਮੰਡੀ ਸਮੇਤ ਸੈਂਟਰਾਂ ਦੇ ਬਾਰਦਾਨੇ ਨਾਲ ਨੱਕੋ- ਨੱਕ ਭਰ ਚੁੱਕੀ ਹੈ, ਸਹੀ ਤਰੀਕੇ ਨਾਲ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਟਰਾਲੀਆਂ ਖਾਲੀ ਕਰਨ ਲਈ ਬਿਲਕੁਲ ਵੀ ਜਗ੍ਹਾ ਨਹੀਂ ਬਚੀ, ਕਿਸਾਨ ਲਗਾਤਾਰ ਖੱਜਲ- ਖੁਆਰ ਹੋ ਰਹੇ ਹਨ। ਇਸ ਸਬੰਧ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿੱਚ ਹੋਈ।

Ad Position 21
No active advertisement
ਅਜੀਤ ਡੈਸਕ 28-10-2026
ਨਾਭਾ, 27 ਅਕਤੂਬਰ (ਵਰਿੰਦਰ ਵਰਮਾ)-ਨਾਭਾ ਦੀ ਨਵੀ ਅਨਾਜ ਮੰਡੀ ਸਮੇਤ ਸੈਂਟਰਾਂ ਦੇ ਬਾਰਦਾਨੇ ਨਾਲ ਨੱਕੋ- ਨੱਕ ਭਰ ਚੁੱਕੀ ਹੈ, ਸਹੀ ਤਰੀਕੇ ਨਾਲ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਟਰਾਲੀਆਂ ਖਾਲੀ ਕਰਨ ਲਈ ਬਿਲਕੁਲ ਵੀ ਜਗ੍ਹਾ ਨਹੀਂ ਬਚੀ, ਕਿਸਾਨ ਲਗਾਤਾਰ ਖੱਜਲ- ਖੁਆਰ ਹੋ ਰਹੇ ਹਨ। ਇਸ ਸਬੰਧ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਮੀਤ ਸਿੰਘ ਛੱਜੂ ਭੱਟ ਨੇ ਕੀਤੀ। ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਲਿਫਟਿੰਗ ਦੇ ਮਾਮਲੇ ਤੇ ਅੱਜ ਉਹਨਾਂ ਨੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਵੀ ਮੰਡੀ ਦੇ ਕੰਮਕਾਰ ਦਾ ਜਾਇਜ਼ਾ ਲਿਆ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਲਿਫਟਿੰਗ ਲਈ ਜਿੰਨੇ ਟਰੱਕ ਚਾਹੀਦੇ ਹਨ ਉਹ ਉਪਲੱਬਧ ਨਹੀਂ ਕਰਵਾਏ ਜਾ ਰਹੇ। ਇਸੇ ਲਈ ਮੰਡੀਆਂ ਵਿੱਚ ਬਾਰਦਾਨੇ ਦਾ ਸਟਾਕ ਜਮਾ ਹੋ ਰਿਹਾ ਹੈ। ਉਹਨਾਂ ਨੇ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਕਿਸਾਨ ਆਪਣੀ ਫਸਲ ਨੂੰ ਆਸਾਨੀ ਨਾਲ ਅਨਾਜ ਮੰਡੀ ਵਿੱਚ ਉਤਾਰ ਸਕਣ। ਇਸ ਮੌਕੇ ਅੱਜ ਦੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਹਰਦੀਪ ਸਿੰਘ ਘਨੁੜਕੀ ਅਤੇ ਅੱਛਰ ਸਿੰਘ ਭੋਜੋ ਮਾਜਰੀ, ਬੀਕੇਯੂ ਡਕੌਂਦਾ ਤੋਂ ਸਵਰਨਜੀਤ ਸਿੰਘ ਛੀਟਾਂਵਾਲਾ, ਬੀਕੇਯੂ ਕ੍ਰਾਂਤੀਕਾਰੀ (ਬੁੱਟਰ) ਤੋਂ ਹਰਜੀਤ ਸਿੰਘ ਅਗੌਲ ਅਤੇ ਹਰਵਿੰਦਰ ਸਿੰਘ, ਬੀਕੇਯੂ ਲੱਖੋਵਾਲ ਤੋਂ ਜਰਨੈਲ ਸਿੰਘ ਦੋਦਾ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਤੋਂ ਜਗਪਾਲ ਸਿੰਘ ਊਧਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਨੇ ਸੜਕ ਦੇ ਵਿਕਾਸ ਕਾਰਜਾਂ ’ਚ ਲਿਆਂਦੀ ਤੇਜ਼ੀ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਆਪਣੀ...
Ad Position 24