ਕਾਰ ਦਾ ਸ਼ੀਸ਼ਾ ਭੰਨ ਕੇ 6 ਲੱਖ ਚੋਰੀ
ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)- ਸਨੌਰ ਰੋਡ ’ਤੇ ਸਬਜ਼ੀ ਮੰਡੀ ਲਾਗੇ ਕਾਰ ਦਾ ਸ਼ੀਸ਼ਾ ਭੰਨ ਕੇ ਕੋਈ 6 ਲੱਖ ਰੁਪਏ ਚੋਰੀ ਕਰ ਕੇ ਲੈ ਗਿਆ ਹੈ। ਉਕਤ ਸ਼ਿਕਾਇਤ ਕਿ੍ਸ਼ਨ ਕੁਮਾਰ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਸ ਨੇ ਸਵੇਰੇ 6 ਵਜੇ ਆਪਣੀ ਕਾਰ ਸਨੌਰ ਸਬਜ਼ੀ ਮੰਡੀ ਲਾਗੇ ਖੜ੍ਹੀ ਕੀਤੀ ਸੀ ਤੇ ਜਿਸ ਵਿਚ ਪੈਸਿਆਂ ਦਾ ਬੈਗ ਪਿਆ ਸੀ।
ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)- ਸਨੌਰ ਰੋਡ ’ਤੇ ਸਬਜ਼ੀ ਮੰਡੀ ਲਾਗੇ ਕਾਰ ਦਾ ਸ਼ੀਸ਼ਾ ਭੰਨ ਕੇ ਕੋਈ 6 ਲੱਖ ਰੁਪਏ ਚੋਰੀ ਕਰ ਕੇ ਲੈ ਗਿਆ ਹੈ। ਉਕਤ ਸ਼ਿਕਾਇਤ ਕਿ੍ਸ਼ਨ ਕੁਮਾਰ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਸ ਨੇ ਸਵੇਰੇ 6 ਵਜੇ ਆਪਣੀ ਕਾਰ ਸਨੌਰ ਸਬਜ਼ੀ ਮੰਡੀ ਲਾਗੇ ਖੜ੍ਹੀ ਕੀਤੀ ਸੀ ਤੇ ਜਿਸ ਵਿਚ ਪੈਸਿਆਂ ਦਾ ਬੈਗ ਪਿਆ ਸੀ। ਜਦੋਂ ਉਹ ਕੁੱਝ ਦੇਰ ਬਾਅਦ ਵਾਪਸ ਆਇਆ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਿਆ ਪਿਆ ਸੀ ਅਤੇ ਪੈਸਿਆਂ ਵਾਲਾ ਬੈਗ ਗ਼ਾਇਬ ਸੀ, ਜਿਸ ’ਚ 6 ਲੱਖ 9 ਹਜ਼ਾਰ ਰੁਪਏ ਸਨ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।