21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗ਼ਾਇਬ ਹੋਈਆਂ ਦੋ ਨਾਬਾਲਗ ਲੜਕੀਆਂ ਨਾ ਮਿਲਣ ਕਾਰਨ ਲੋਕਾਂ ’ਚ ਸਹਿਮ ਕੰਜ਼ਕਾਂ ਮਨਾਉਣ ਵਾਲਿਆਂ ਦੇ ਘਰ ਗਈਆਂ ਨਹੀਂ ਮੁੜੀਆਂ ਘਰ ਵਾਪਸ

ਪਾਤੜਾਂ, 20 ਅਕਤਬੂਰ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੇ ਚੁਨਾਗਰਾ ਰੋਡ ’ਤੇ ਸਥਿਤ ਹਰਮਨ ਨਗਰ ਦੀਆਂ ਦੋ ਨਾਬਾਲਗ ਲੜਕੀਆਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈਆਂ ਹਨ। ਘਟਨਾ ਨੂੰ ਲੈ ਕੇ ਮਾਪਿਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਪਰ 30 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਲਾਪਤਾ ਹੋਈਆਂ ਲੜਕੀਆਂ ਦਾ ਪਤਾ ਲਗਾਉਣ ਵਿਚ ਅਸਫਲ ਹੈ।

Ad Position 21
No active advertisement
ਅਜੀਤ ਡੈਸਕ 21-10-2026
ਪਾਤੜਾਂ, 20 ਅਕਤਬੂਰ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੇ ਚੁਨਾਗਰਾ ਰੋਡ ’ਤੇ ਸਥਿਤ ਹਰਮਨ ਨਗਰ ਦੀਆਂ ਦੋ ਨਾਬਾਲਗ ਲੜਕੀਆਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈਆਂ ਹਨ। ਘਟਨਾ ਨੂੰ ਲੈ ਕੇ ਮਾਪਿਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਪਰ 30 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਲਾਪਤਾ ਹੋਈਆਂ ਲੜਕੀਆਂ ਦਾ ਪਤਾ ਲਗਾਉਣ ਵਿਚ ਅਸਫਲ ਹੈ। ਪੁਲਿਸ ਵਲੋਂ ਲਾਪਤਾ ਹੋਈਆਂ ਲੜਕੀਆਂ ਦੀ ਭਾਲ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਮੁਹੱਲੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ। ਘਟਨਾ ਸੰਬੰਧੀ ਪੁਲਿਸ ਵਲੋਂ ਕੇਸ ਦਰਜ ਕਰਕੇ ਲੜਕੀਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਹਰਮਨ ਨਗਰ ਦੇ ਰਹਿਣ ਵਾਲੀਆਂ ਦੋ ਨਾਬਾਲਗ ਲੜਕੀਆਂ ਐਤਵਾਰ ਨੂੰ ਕੰਜ਼ਕਾਂ ਦਾ ਤਿਉਹਾਰ ਹੋਣ ਕਰਕੇ ਮੁਹੱਲੇ ਦੇ ਦੋ ਘਰਾਂ ਵਿਚ ਕੰਜ਼ਕਾਂ ਦੇ ਤੌਰ ’ਤੇ ਗਈਆਂ ਸਨ, ਪਰ ਉਸ ਤੋਂ ਬਾਅਦ 11 ਵਜੇ ਦੇ ਕਰੀਬ ਜਦੋਂ ਉਹ ਇਕ ਹੋਰ ਘਰ ਜਾਣ ਦਾ ਕਹਿ ਕੇ ਗਈਆਂ ਤਾਂ ਅਚਾਨਕ ਕਿਧਰੇ ਗਾਇਬ ਹੋ ਗਈਆਂ। ਮਾਪਿਆਂ ਦੇ ਦੱਸਣ ਮੁਤਾਬਕ ਉਨ੍ਹਾਂ ਲਾਪਤਾ ਹੋਈਆਂ ਲੜਕੀਆਂ ਦੀ ਕਾਫੀ ਦੇਰ ਤੱਕ ਭਾਲ ਕੀਤੀ ਪਰ ਲੜਕੀਆਂ ਨਾ ਮਿਲਣ ਕਾਰਨ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ’ਤੇ ਪੁਲਿਸ ਨੇ ਮੁਹੱਲੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੜਤਾਲ ਸ਼ੁਰੂ ਕੀਤੀ, ਜਿਸ ਦੌਰਾਨ ਲੜਕੀਆਂ ਜੋਰਾ ਬਸਤੀ ਵਾਲੇ ਪਾਸੇ ਜਾਂਦੀਆਂ ਦਿਖਾਈ ਦਿੱਤੀਆਂ ਪਰ ਉਸ ਤੋਂ ਬਾਅਦ ਲੜਕੀਆਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ ਲਾਪਤਾ ਹੋਣ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵਲੋਂ ਬਾਰੀਕੀ ਨਾਲ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਮਰਨ ਵਾਲਿਆਂ ਦੇ ਪ੍ਰਤੀ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜਾ, ਇਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਮੰਗ ਅਗਲੀ ਖ਼ਬਰ ਕਾਰ ਦਾ ਸ਼ੀਸ਼ਾ ਭੰਨ ਕੇ 6 ਲੱਖ ਚੋਰੀ
Ad Position 24