18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਰਤੀ ਵਿਕਾਸ ਪ੍ਰੀਸ਼ਦ ਵਲੋਂ ‘ਕੰਨਿਆ ਪੂਜਨ ਮੌਕੇ ਵੰਡੀ ਬੱਚਿਆਂ ਨੂੰ ਸਟੇਸ਼ਨਰੀ

ਨਾਭਾ, 17 ਅਕਤੂਬਰ (ਵਰਿੰਦਰ ਵਰਮਾ)-ਭਾਰਤੀ ਵਿਕਾਸ ਪਰਿਸ਼ਦ ਇਕਾਈ ਨਾਭਾ ਵੱਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੰਨਿਆ ਪੂਜਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਿਸ਼ਦ ਦੇ ਅਹੁਦੇਦਾਰ ਸੁਬਾ ਐਡੀਟਰ ਲਲਿਤ ਸ਼ਰਮਾ ਅਤੇ ਸੂਬਾ ਕੈਸ਼ੀਅਰ ਅਸ਼ਵਨੀ ਮਦਾਨ, ਜਨਰਲ ਸਕੱਤਰ ਵਿਕਾਸ ਮਿੱਤਲ ਅਤੇ ਸਮਾਜ ਸੇਵੀ ਸ਼ੀਤਲ ਜੈਨ ਨੇ ਕਿਹਾ ਕਿ ਸੰਸਥਾ ਦੇ ਮੈਂਬਰ ਨੀਲਮ ਵਰਮਾ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-10-2026
ਨਾਭਾ, 17 ਅਕਤੂਬਰ (ਵਰਿੰਦਰ ਵਰਮਾ)-ਭਾਰਤੀ ਵਿਕਾਸ ਪਰਿਸ਼ਦ ਇਕਾਈ ਨਾਭਾ ਵੱਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੰਨਿਆ ਪੂਜਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਿਸ਼ਦ ਦੇ ਅਹੁਦੇਦਾਰ ਸੁਬਾ ਐਡੀਟਰ ਲਲਿਤ ਸ਼ਰਮਾ ਅਤੇ ਸੂਬਾ ਕੈਸ਼ੀਅਰ ਅਸ਼ਵਨੀ ਮਦਾਨ, ਜਨਰਲ ਸਕੱਤਰ ਵਿਕਾਸ ਮਿੱਤਲ ਅਤੇ ਸਮਾਜ ਸੇਵੀ ਸ਼ੀਤਲ ਜੈਨ ਨੇ ਕਿਹਾ ਕਿ ਸੰਸਥਾ ਦੇ ਮੈਂਬਰ ਨੀਲਮ ਵਰਮਾ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ ਹੈ। ਜਿਸ ਦੇ ਤਹਿਤ ਅੱਜ ਐਸ ਡੀ ਰਾਮ ਲੀਲਾ ਸਕੂਲ ਭਿੱਖੀ ਮੋੜ ਵਿਖੇ 80 ਬੱਚਿਆਂ ਨੂੰ ਸਟੇਸ਼ਨਰੀ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ ਹੈ। ਉਹਨਾਂ ਨੇ ਸਮਾਜ ਵਿੱਚ ਧੀਆਂ ਦੇ ਸਤਿਕਾਰ ਅਤੇ ਉਨ੍ਹਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੰਨਿਆਵਾਂ ਦੇਵੀ ਦਾ ਰੂਪ ਹੁੰਦੀਆਂ ਹਨ ਅਤੇ ਧੀਆਂ ਨੂੰ ਪੜ੍ਹਾਉਣਾ-ਲਿਖਾਉਣਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰੀ ਦੇ ਅਧਿਕਾਰ ਦੇਣਾ ਸਾਡਾ ਸਭ ਦਾ ਮੁਢਲਾ ਫ਼ਰਜ਼ ਹੈ। ਇਸ ਮੌਕੇ ਸਕੂਲ ਦੇ ਸਟਾਫ ਵੱਲੋਂ ਭਾਰਤੀ ਵਿਕਾਸ ਪਰਿਸ਼ਦ ਨਾਭਾ ਇਕਾਈ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਮਹਿਲਾ ਪ੍ਰਮੁੱਖ ਹੀਨਾ ਸਿੰਗਲਾ, ਕੈਸ਼ੀਅਰ ਵਿਜੇ ਗਰਗ, ਸਾਬਕਾ ਪ੍ਰਧਾਨ ਨਰਿੰਦਰ ਵਰਮਾ, ਦਰਸ਼ਨ ਬਾਂਸਲ, ਸੰਜੇ ਢੀਂਗਰਾ, ਰਜਨੀ ਮਿੱਤਲ ਆਦਿ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ, ਅਧਿਆਪਕ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਨੇਪਰਾਂ ਸ਼੍ਰੋਮਣੀ ਅਕਾਲੀ ਦੇ ਮੈਂਬਰ ਜਨਰਲ ਕੌਂਸਲ ਨਿਯੁਕਤ ਅਗਲੀ ਖ਼ਬਰ ਰੋਟਰੀ ਕਲੱਬ ਨੇ ਇੰਜੀਨੀਅਰਜ਼ ਡੇਅ ਮਨਾਇਆ
Ad Position 24