ਸਵ. ਅਮਰੀਕ ਸਿੰਘ ਹੀਰਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ
ਖਮਾਣੋਂ, 17 ਅਕਤੂਬਰ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਖਮਾਣੋਂ ਦੇ ਯੂਥ ਵਿੰਗ ਪ੍ਰਧਾਨ ਗੁਰਮੇਹਰ ਸਿੰਘ ਹੀਰਾ ਦੇ ਦਾਦਾ ਜੀ ਸਵ. ਅਮਰੀਕ ਸਿੰਘ ਹੀਰਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਹਵਾਰਾ ਕਲਾਂ ਵਿਖੇ ਹੋਇਆ।
ਖਮਾਣੋਂ, 17 ਅਕਤੂਬਰ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਖਮਾਣੋਂ ਦੇ ਯੂਥ ਵਿੰਗ ਪ੍ਰਧਾਨ ਗੁਰਮੇਹਰ ਸਿੰਘ ਹੀਰਾ ਦੇ ਦਾਦਾ ਜੀ ਸਵ. ਅਮਰੀਕ ਸਿੰਘ ਹੀਰਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਹਵਾਰਾ ਕਲਾਂ ਵਿਖੇ ਹੋਇਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਵ. ਅਮਰੀਕ ਸਿੰਘ ਹੀਰਾ ਨੂੰ ਕੁਲਦੀਪ ਸਿੰਘ ਸਿੱਧੂਪੁਰ ਭਾਜਪਾ ਆਗੂ, ਬਾਬਾ ਰਘਵੀਰ ਸਿੰਘ (ਮੁਖੀ ਤਰਨਾ ਦਲ ਮਿਸਲ ਗੁਰੂ ਹਰਕ੍ਰਿਸ਼ਨ ਜੀ ਅੰਮ੍ਰਿਤਸਰ), ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਜਥੇਦਾਰ ਬਾਬਾ ਧੰਨਾ ਸਿੰਘ ਅੰਮ੍ਰਿਤਸਰ, ਹਰਬੰਸ ਸਿੰਘ ਕੰਧੋਲਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਵਿਧਾਇਕ ਤੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੁਰਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਦੀਦਾਰ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਭਾਜਪਾ, ਕਿਸਾਨ ਆਗੂ ਬਲਦੇਵ ਸਿੰਘ ਦਮਹੇੜੀ, ਧਰਮ ਸਿੰਘ ਕਲੌੜ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਬਸੀ ਪਠਾਣਾਂ, ਮਹੰਤ ਜੋਬਨ ਦਾਸ ਸ਼ਿਵ ਮੰਦਿਰ ਹਵਾਰਾ, ਸ਼ਿਆਮ ਲਾਲ ਨਰੂਲਾ ਮੰਡਲ ਪ੍ਰਧਾਨ ਸੰਘੋਲ ਭਾਜਪਾ, ਗੁਰਚਰਨ ਸਿੰਘ ਰਾਏਪੁਰ, ਚੌਧਰੀ ਮਦਨ ਲਾਲ ਨੰਗਲਾਂ, ਛੱਜੂ ਸਿੰਘ ਸੰਘੋਲ, ਦੀਪਕ ਰਾਜੂ ਮੰਡਲ ਪ੍ਰਧਾਨ ਖਮਾਣੋਂ, ਗੁਰਚਰਨ ਸਿੰਘ ਚੰਨੀ ਪ੍ਰਧਾਨ ਐਸ.ਸੀ ਵਿੰਗ ਕਾਂਗਰਸ, ਕੌਂਸਲਰ ਗੁਰਿੰਦਰ ਸੋਨੀ, ਜੋਰਾ ਸਿੰਘ ਮਕਾਰੋਂਪੁਰ, ਕਿਸਾਨ ਆਗੂ ਕਿਰਪਾਲ ਸਿੰਘ ਬਦੇਸ਼ਾ, ਨਾਜ਼ਰ ਸਿੰਘ ਰੁੱਤੋਂ, ਸਾਬਕਾ ਸਰਪੰਚ ਨੱਥੂ ਰਾਮ ਨੰਗਲਾਂ ਆਦਿ ਤੋਂ ਇਲਾਵਾ ਅਨੇਕਾਂ ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਅਤੇ ਕੇਵਲ ਸਿੰਘ ਢਿੱਲੋਂ ਸੂਬਾ ਪ੍ਰਧਾਨ ਭਾਜਪਾ ਵਲੋਂ ਸ਼ੌਕ ਸੰਦੇਸ਼ ਭੇਜੇ ਗਏ।