17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਲੰਟੀਅਰ ਪਾਰਟੀ ਦੀ ਅਹਿਮ ਤਾਕਤ - ਹਰਚੰਦ ਸਿੰਘ ਬਰਸਟ

ਸਮਾਣਾ, 17 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਹਲਕਾ ਸਮਾਣਾ ਦੇ ਗੁਰੂ ਤੇਗ ਬਹਾਦਰ ਨਗਰ ਡੇਰਾ ਵਿਖੇ ਸਰਪੰਚ ਜਗਸੀਰ ਸਿੰਘ ਵਲੋਂ ਵਲੰਟੀਅਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਵਲੰਟੀਅਰ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ, ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 18-10-2026
ਸਮਾਣਾ, 17 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਹਲਕਾ ਸਮਾਣਾ ਦੇ ਗੁਰੂ ਤੇਗ ਬਹਾਦਰ ਨਗਰ ਡੇਰਾ ਵਿਖੇ ਸਰਪੰਚ ਜਗਸੀਰ ਸਿੰਘ ਵਲੋਂ ਵਲੰਟੀਅਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਵਲੰਟੀਅਰ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ, ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵਲੰਟੀਅਰਾਂ ਨਾਲ ਮੁਲਾਕਾਤ ਕਰਦਿਆਂ ਪਾਰਟੀ ਦੇ ਕੰਮਕਾਜ, ਲੋਕਾਂ ਨਾਲ ਤਾਲਮੇਲ ਅਤੇ ਹਲਕਾ ਸਮਾਣਾ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਵਲੰਟੀਅਰ ਮਿਲਣੀ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਲੰਟੀਅਰਾਂ ਦੀ ਸਰਗਰਮ ਭੂਮਿਕਾ ਅਤੇ ਪਾਰਟੀ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਲੰਟੀਅਰਾਂ ਦੀ ਮਿਹਨਤ ਸਦਕਾ ਹੀ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜ ਕੇ ਕੰਮ ਕਰਨ ਨਾਲ ਹੀ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਨੇ ਵਲੰਟੀਅਰਾਂ ਨੂੰ ਲੋਕ-ਹਿੱਤ ਦੇ ਮੁੱਦਿਆਂ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਗਸੀਰ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਰਾਮ ਸਿੰਘ ਸਰਪੰਚ ਫਤਿਹਪੁਰ, ਸਰਪੰਚ ਜਤਿੰਦਰ ਸਿੰਘ ਸੋਨੂੰ ਗੁਰੂ ਨਾਨਕ ਨਗਰ, ਰਵਿੰਦਰ ਸੋਹਲ ਹਲਕਾ ਇੰਚਾਰਜ ਬੀ.ਸੀ. ਵਿੰਗ, ਗਿੰਨੀ ਖੰਗੂੜਾ ਹਲਕਾ ਵਾਇਸ ਕੁਆਰਡੀਨੇਟਰ ਯੁੱਥ ਨਸ਼ਿਆਂ ਵਿਰੁੱਧ, ਜੱਸੀ ਫਤਿਹਪੁਰ ਬਲਾਕ ਪ੍ਰਧਾਨ, ਬਿੰਦਰ ਨਾਗਰ ਬਲਾਕ ਪ੍ਰਧਾਨ, ਅੰਗਰੇਜ਼ ਭੁੱਲਰ ਬਲਾਕ ਪ੍ਰਧਾਨ, ਪੰਚ ਬਲਵੀਰ ਸਿੰਘ, ਪੰਚ ਬਲਜਿੰਦਰ ਸਿੰਘ, ਪੰਚ ਜਰਨੈਲ ਸਿੰਘ, ਪੰਚ ਬਲਵਿੰਦਰ ਕੌਰ, ਪੰਚ ਚਰਨਜੀਤ ਕੌਰ, ਸ਼ਾਮ ਲਾਲ ਦੱਤ, ਜਸਪਾਲ ਸਿੰਘ ਬੀਬੀਪੁਰ, ਡਾ. ਹਰਮੇਸ਼ ਆਲਮਪੁਰ, ਸਾਬਕਾ ਸਰਪੰਚ ਦਲੇਰ ਸਿੰਘ, ਸਾਬਕਾ ਸਰਪੰਚ ਮੋਹਰ ਸਿੰਘ, ਸਾਬਕਾ ਸਰਪੰਚ ਲਾਭ ਸਿੰਘ, ਨਿਰਮਲ ਸਿੰਘ, ਕਸ਼ਮੀਰ ਸਿੰਘ ਬੰਮਣਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਡਾ. ਗਾਂਧੀ ਵਲੋਂ ਨਾਭਾ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਇੱਕਤਰਤਾ ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਭੈਣੀ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੱਦਾ
Ad Position 24