06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲੁਟੇਰੇ ਕਟਰ ਨਾਲ ਏ.ਟੀ.ਐੱਮ. ਕੱਟ ਕੇ 5 ਲੱਖ ਤੋਂ ਵੱਧ ਦੀ ਨਕਦੀ ਲੈ ਕੇ ਹੋਏ ਫ਼ਰਾਰ

ਰਾਜਪੁਰਾ, 6 ਅਕਤੂਬਰ (ਜੀ. ਪੀ.

Ad Position 21
No active advertisement
ਰਾਜਪੁਰਾ ਦੇ ਮੁੱਖ ਰਾਜਪੁਰਾ-ਪਟਿਆਲਾ ਰੋਡ ’ਤੇ ਸਥਿਤ ਕੇਨਰਾ ਬੈਂਕ ਦਾ ਲੁਟੇਰਿਆਂ ਵਲੋਂ ਕਟਰ ਨਾਲ ਕੱਟੇ ਹੋਏ ਏ.ਟੀ.ਐੱਮ. ਦਾ ਦ੍ਰਿਸ਼। ਤਸਵੀਰ : ਗੁਰਵਿੰਦਰ ਪਾਲ ਸਿੰਘ 07-10-2026
ਰਾਜਪੁਰਾ, 6 ਅਕਤੂਬਰ (ਜੀ.ਪੀ. ਸਿੰਘ)- ਰਾਜਪੁਰਾ ਦੀ ਮੁੱਖ ਰਾਜਪੁਰਾ-ਪਟਿਆਲਾ ਸੜਕ ’ਤੇ ਪੈਂਦੀ ਕੈਲੀਬਰ ਮਾਰਕੀਟ, ਜਿੱਥੇ ਦਿਨ-ਰਾਤ ਵਾਹਨ ਲੰਘਦੇ ਰਹਿੰਦੇ ਹਨ ਤੇ ਬਿਲਕੁਲ ਪਿੱਛੇ ਪੋਸ਼ ਕਾਲੋਨੀ ਡਾਲੀਮਾ ਵਿਹਾਰ ਹੈ, ਵਿਖੇ ਸਥਿਤ ਕੈਨਰਾ ਬੈਂਕ ਦੇ ਏ.ਟੀ.ਐਮ. ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦਿਆਂ ਸਿਰਫ਼ 5 ਮਿੰਟ ’ਚ 5 ਲੱਖ ਤੋਂ ਵੱਧ ਦੀ ਨਗਦੀ ਏ.ਟੀ.ਐਮ. ਕੱਟ ਕੇ ਲੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵਾਰਦਾਤ ਸਵੇਰੇ ਤਕਰੀਬਨ 4.55 ਤੋਂ 5 ਵਜੇ ਦੇ ਦਰਮਿਆਨ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਚੋਰ ਕਾਲੇ ਰੰਗ ਦੀ ਥਾਰ ਗੱਡੀ ਵਿਚ ਸਵਾਰ ਹੋ ਕੇ ਆਏ ਸਨ। ਲੁਟੇਰਿਆਂ ਨੇ ਕਟਰ ਦੀ ਮਦਦ ਨਾਲ ਏ.ਟੀ.ਐਮ. ਦੀ ਮਸ਼ੀਨ ਨੂੰ ਕੱਟਿਆ ਅਤੇ ਅੰਦਰ ਮੌਜੂਦ ਲਗਭਗ 5 ਲੱਖ ਤੋਂ ਵੱਧ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮੰਚ ਗਿਆ। ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਸੁਮਿਤ ਮੋਰ ਅਤੇ ਡੀ.ਐੱਸ.ਪੀ. ਮਨਜੀਤ ਸਿੰਘ ਸਮੇਤ ਉੱਚ ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਕਰੀਬ ਦੋ-ਤਿੰਨ ਮਹੀਨੇ ਪਹਿਲਾਂ ਵੀ ਰਾਜਪੁਰਾ ਵਿਖੇ ਇਸੇ ਤਰਜ਼ ’ਤੇ ਸ਼ਟਰ ਤੋੜ ਕੇ ਏ.ਟੀ.ਐਮ. ਵਿਚੋਂ ਨਕਦੀ ਚੋਰੀ ਕਰਨ ਦੀ ਵਾਰਦਾਤ ਵਾਪਰੀ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਤੈਅ- ਕ੍ਰਿਸ਼ਨ ਸਿੰਘ ਸਨੌਰ ਅਗਲੀ ਖ਼ਬਰ ਚੋਰੀ ਦੀਆਂ ਦੀ ਘਟਨਾਵਾਂ ਨੇ ਸਮਾਣਾ ਦੇ ਲੋਕਾਂ ਦੀ ਨੀਂਦ ਉਡਾਈ- ਜੌੜਾਮਾਜਰਾ
Ad Position 24