ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਹਰ ਮੋਰਚੇ ’ਤੇ ਲੜੇਗੀ- ਅਭਿਨਵ ਸ਼ਰਮਾ
ਪਟਿਆਲਾ, 6 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਪਟਿਆਲਾ ਸ਼ਹਿਰੀ ਵਿਚ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਿਲ੍ਹਾ ਚੌਕ ਵਿਖੇ ਐਡ.
ਪਟਿਆਲਾ, 6 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਪਟਿਆਲਾ ਸ਼ਹਿਰੀ ਵਿਚ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਿਲ੍ਹਾ ਚੌਕ ਵਿਖੇ ਐਡ. ਅਭਿਨਵ ਸ਼ਰਮਾ, ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਸ਼ਹਿਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਜਸ਼ਨ ਮਨਾਇਆ। ਇਸ ਮੌਕੇ ਲੱਡੂ ਵੰਡ ਕੇ ਕਾਂਗਰਸ ਪਾਰਟੀ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਐਡ. ਅਭਿਨਵ ਸ਼ਰਮਾ ਨੇ ਕਿਹਾ ਕਿ ਪਰਗਟ ਸਿੰਘ ਦੀ ਅਗਵਾਈ ਪੰਜਾਬ ਕਾਂਗਰਸ ਲਈ ਇਕ ਨਵੇਂ ਦੌਰ ਦੀ ਸ਼ੁਰੂਆਤ ਹੈ। ਪੰਜਾਬ ਦੇ ਲੋਕ ਬਦਲਾਅ ਦੀ ਉਡੀਕ ਕਰ ਰਹੇ ਹਨ ਅਤੇ ਕਾਂਗਰਸ ਹੁਣ ਹੋਰ ਤਾਕਤ, ਹੋਰ ਜ਼ਿੰਮੇਵਾਰੀ ਤੇ ਹੋਰ ਹਮਲਾਵਰ ਢੰਗ ਨਾਲ ਲੋਕਾਂ ਦੇ ਮੁੱਦੇ ਉਠਾਏਗੀ। ਅਭਿਨਵ ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਚੁੱਪ ਬੈਠਣ ਵਾਲੀ ਨਹੀਂ—ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਮੀਤ ਪ੍ਰਧਾਨ ਮਾਧਵ ਸਿੰਗਲਾ, ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਰੇਖਾ ਅਗਰਵਾਲ, ਓ.ਬੀ.ਸੀ. ਸੈੱਲ ਕੋਆਰਡੀਨੇਟਰ ਗੁਰਮੀਤ ਸਿੰਘ ਚੌਹਾਨ, ਸੀਨੀਅਰ ਕਾਂਗਰਸੀ ਆਗੂ ਕੇ.ਕੇ. ਸਹਿਗਲ, ਰਕੇਸ਼ ਮੋਦੀ, ਅਨਿਲ ਮਹਿਤਾ, ਕ੍ਰਿਸ਼ਨ ਸਿੰਗਲਾ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ, ਗੁਰਮੀਤ ਕੌਰ, ਰੇਣੂ ਯਾਦਵ, ਡਿੰਪਲ ਗਿੱਲ, ਹਰਬੰਸ ਕੌਰ, ਪ੍ਰਧਾਨ ਹੇਮੰਤ ਪਾਠਕ, ਗੁਰਦੇਵ ਕੌਰ, ਬਿਮਲਾ ਸਕਸੈਨਾ, ਰਾਣੀ ਕੌਰ, ਜੋਤ ਕੌਰ, ਤਨੁਜ ਮੋਦੀ, ਅਰਸ਼ ਬਾਜਵਾ, ਨੀਰਜ ਵਰਮਾ, ਅਨੁਜ ਮੋਦੀ, ਪਰੇਮ ਨਾਇਕ, ਸੌਰਵ ਨਾਇਕ, ਧਰਮ ਪਾਲ, ਐਲਬਰਟ, ਟੋਨੀ ਬਾਵਾ, ਰਾਜੂ ਨਾਥ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਰਹੇ।