07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ’ਤੇ ਪ੍ਰਸ਼ਾਸਨ ਨਾਲ ਬਣੀ ਸਹਿਮਤੀ

ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਟਿਆਲਾ ਸਕੱਤਰੇਤ ਦਾ ਲਗਾਤਾਰ ਦੂਜੇ ਦਿਨ ਘਿਰਾਓ ਕਰਦਿਆਂ ਅੱਜ ਸਵੇਰੇ ਸਕੱਤਰੇਤ ਦੇ ਸਾਰੇ ਗੇਟ ਪੂਰਨ ਤੌਰ ’ਤੇ ਬੰਦ ਰੱਖੇ ਗਏ। ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 07-10-2026
ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਟਿਆਲਾ ਸਕੱਤਰੇਤ ਦਾ ਲਗਾਤਾਰ ਦੂਜੇ ਦਿਨ ਘਿਰਾਓ ਕਰਦਿਆਂ ਅੱਜ ਸਵੇਰੇ ਸਕੱਤਰੇਤ ਦੇ ਸਾਰੇ ਗੇਟ ਪੂਰਨ ਤੌਰ ’ਤੇ ਬੰਦ ਰੱਖੇ ਗਏ। ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਜਥੇਬੰਦੀ ਦੇ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਸਰਕਟ ਹਾਊਸ ਵਿਖੇ ਕਰੀਬ ਦੋ ਘੰਟੇ ਮੀਟਿੰਗ ਹੋਈ। ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਬੌਣੇ ਬੂਟੇ ਦੇ ਮੁਆਵਜ਼ੇ ਸਬੰਧੀ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨਾਲ 8 ਅਕਤੂਬਰ ਨੂੰ ਮੀਟਿੰਗ ਤੈਅ ਕੀਤੀ ਗਈ ਹੈ। ਪਿੰਡ ਰੀਠ ਖੇੜੀ ਤੇ ਨੰਦਪੁਰ ਕੇਸ਼ੋ ਵਿਚ ਅੱਗ ਦੇ ਮਾਮਲੇ ਇਕ ਹਫ਼ਤੇ ਅੰਦਰ ਹੱਲ ਕਰਨ ਅਤੇ ਬਿਠੋਈ ਕਲਾਂ ਪਿੰਡ ਦੀ ਜ਼ਮੀਨ ਦੇ ਮਾਮਲੇ ਦੇ ਹੱਲ ਲਈ ਕਮੇਟੀ ਬਣਾਉਣ ’ਤੇ ਵੀ ਸਹਿਮਤੀ ਬਣੀ। ਉਨ੍ਹਾਂ ਦੱਸਿਆ ਕਿ ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਸਬੰਧੀ ਸਾਰੀਆਂ ਫ਼ਾਈਲਾਂ 20 ਅਕਤੂਬਰ ਤੱਕ ਸਰਕਾਰ ਕੋਲ ਭੇਜੀਆਂ ਜਾਣਗੀਆਂ। ਕਿਸਾਨਾਂ ਅਤੇ ਵੱਖ-ਵੱਖ ਸੰਘਰਸ਼ਾਂ ਦੌਰਾਨ ਦਰਜ ਕੀਤੇ ਗਏ ਕੇਸ ਰੱਦ ਕਰਨ ਸਬੰਧੀ ਵੀ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ। ਪਿੰਡ ਚੁਬਕੀ ਦੀ ਇਕ ਔਰਤ ਕਾਰਕੁਨ ਦਾ ਗਿੱਟਾ ਟੁੱਟ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਉਸ ਦੇ ਇਲਾਜ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਅਵਤਾਰ ਸਿੰਘ ਬੁਰੜ, ਗੁਰਮੁਖ ਸਿੰਘ ਕਲਵਾਣੁ, ਭਰਪੂਰ ਸਿੰਘ ਗਾਜੇਵਾਸ, ਹਰਦੀਪ ਸਿੰਘ ਡਰੌਲੀ, ਬਲਜੀਤ ਸਿੰਘ ਕੁਲੇਮਾਜਰਾ, ਪ੍ਰੇਮ ਲਲੌਛੀ, ਅਵਤਾਰ ਸਿੰਘ ਫੱਗਣਮਾਜਰਾ, ਦਵਿੰਦਰ ਸਿੰਘ ਸੀਲ ਤੇ ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਵਿਖੇ ਲਾਈਫ ਸਕਿੱਲਜ਼ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਮਨੀਸ਼ ਸਿਸੋਦੀਆ ਵਲੋਂ ਹਲਕਾ ਸਨੌਰ ਦੇ ਬਲਾਕ ਪ੍ਰਧਾਨਾਂ ਤੇ ਇੰਚਾਰਜ ਨਾਲ ਮੀਟਿੰਗ
Ad Position 24