06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗਾਂਜੇ ਸਮੇਤ ਔਰਤ ਗ੍ਰਿਫ਼ਤਾਰ

ਰਾਜਪੁਰਾ, 5 ਅਕਤੂਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 06-10-2026
ਰਾਜਪੁਰਾ, 5 ਅਕਤੂਬਰ (ਜੀ.ਪੀ. ਸਿੰਘ)- ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਔਰਤ ਨੂੰ 3 ਕਿੱਲੋ 200 ਗਰਾਮ ਗਾਂਜੇ ਸਮੇਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਰਾਮ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜਦੋਂ ਅਨਾਜ ਮੰਡੀ ਰਾਜਪੁਰਾ ਤੋਂ ਪਿੰਡ ਸੈਦਖੇੜੀ ਵੱਲ ਜਾ ਰਹੇ ਸਨ ਤਾਂ ਇਕ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਕੀਤੀ ਤਾਂ ਉਕਤ ਔਰਤ ਦੇ ਕਬਜ਼ੇ ਵਿਚੋਂ 3 ਕਿੱਲੋ 200 ਗਰਾਮ ਗਾਂਜਾ ਬਰਾਮਦ ਹੋਇਆ। ਪੁਲਿਸ ਪਾਰਟੀ ਨੇ ਉਕਤ ਔਰਤ ਨੂੰ ਗਿ੍ਫ਼ਤਾਰ ਕਰਕੇ ਜਦੋਂ ਮੁੱਢਲੀ ਪੁੱਛਗਿੱਛ ਕੀਤੀ ਤਾਂ ਔਰਤ ਨੇ ਆਪਣੀ ਪਹਿਚਾਣ ਗੀਤਾ ਰਾਣੀ ਪਤਨੀ ਕੁੰਦਨ ਸਿੰਘ ਵਾਸੀ ਪਿੰਡ ਸੈਰੋ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਹਾਲ ਵਾਸੀ ਨਵੀਂ ਅਨਾਜ ਮੰਡੀ ਰਾਜਪੁਰਾ ਵਜੋਂ ਦੱਸੀ। ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਗੀਤਾ ਰਾਣੀ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜਿੱਤੇ 6 ਸੋਨੇ ਤੇ 2 ਚਾਂਦੀ ਦੇ ਤਗਮੇ ਅਗਲੀ ਖ਼ਬਰ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਹੋਈ ਮੀਟਿੰਗ
Ad Position 24