04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਸਮਾਣਾ ਦੇ ਪਿੰਗਲਵਾੜਾ ’ਚ ਮਰੀਜ਼ਾਂ ਲਈ ਡਾਕਟਰੀ ਜਾਂਚ ਦਾ ਕੈਂਪ ਲਗਾਇਆ

ਸਮਾਣਾ, 3 ਅਕਤੂਬਰ (ਸਾਹਿਬ ਸਿੰਘ)-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਮਾਨਯੋਗ ਜੱਜ ਅਸੋ਼ਕ ਕੁਮਾਰ ਚੌਹਾਨ ਸੀਜੀਐਮ ਕਮ ਸਕੱਤਰ (ਐਡੀਸ਼ਨਲ ਚਾਰਜ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਮਨਦੀਪ ਸਿੰਘ ਐਸ. ਡੀ.

Ad Position 21
No active advertisement
ਅਜੀਤ ਡੈਸਕ 04-10-2026
ਸਮਾਣਾ, 3 ਅਕਤੂਬਰ (ਸਾਹਿਬ ਸਿੰਘ)-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਮਾਨਯੋਗ ਜੱਜ ਅਸੋ਼ਕ ਕੁਮਾਰ ਚੌਹਾਨ ਸੀਜੀਐਮ ਕਮ ਸਕੱਤਰ (ਐਡੀਸ਼ਨਲ ਚਾਰਜ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਮਨਦੀਪ ਸਿੰਘ ਐਸ.ਡੀ.ਜੀ.ਐਮ ਸਮਾਣਾ ਦੀ ਅਗਵਾਈ ਹੇਠ ਹਰੀ ਚੰਦ ਪਿੰਗਲਾ ਆਸ਼ਰਮ ਸਮਾਣਾ ਵਿਚ ਇੰਟਰਨੈਸ਼ਨਲ-ਡੇ ਆਫ ਓਲਡਰ ਪਰਸਨ ਦੇ ਸੰਬੰਧ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਚੈੱਕਅਪ ਕੈਂਪ ਵਿਚ ਪਿੰਗਲਵਾੜਾ ਦੇ ਇੰਚਾਰਜ ਡਾ, ਸ਼ਾਮ ਲਾਲ, ਡਾ. ਜਿਤੇਨ ਡਾਹਰਾ ਅਤੇ ਉਨ੍ਹਾਂ ਦੇ ਸਟਾਫ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਐਡਵੋਕੇਟ ਗੁਰਵਿੰਦਰ ਸਿੰਘ ਗੋਲਨ, ਲੀਗਲ ਵਲੰਟੀਅਰ ਰਿਸ਼ੀ ਪਾਲ, ਵਕੀਲ ਚੰਦ ਤੇ ਮੋਨਿਕਾ ਪਹੂਜਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਇਸ ਆਸ਼ਰਮ ਵਿਚ 200 ਦੇ ਕਰੀਬ ਮੰਦਬੁੱਧੀ ਰਹਿੰਦੇ ਹਨ।ਇਸ ਕੈਂਪ ਵਿਚ 27 ਦੇ ਕਰੀਬ ਮੰਦ ਬੁੱਧੀ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਤੇ ਮੌਕੇ ’ਤੇ ਹੀ ਦਵਾਈਆਂ ਅਤੇ ਇਲਾਜ ਮੁੱਹਈਆ ਕਰਵਾਇਆ ਗਿਆ। ਪਿੰਗਲਵਾੜਾ ਸਮਾਣਾ ਦੇ ਮੁਖੀ ਡਾ. ਸ਼ਾਮ ਲਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਇਸ ਮੌਕੇ ਡਾਕਟਰ ਜਿਤੇਨ ਡਾਹਰਾ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਵੰਡੇ ਅਗਲੀ ਖ਼ਬਰ ਮਹਾਨ ਸੁਤੰਤਰਤਾ ਸੈਨਾਨੀ ਮਾ. ਸੁੰਦਰ ਸਿੰਘ ਲਾਇਲਪੁਰੀ ਦਾ ਜਨਮ ਦਿਨ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਨਾਇਆ ਜਾਵੇਗਾ
Ad Position 24