03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਕਰਵਾਇਆ ਵਿਦਿਆਰਥੀਆਂ ਦਾ ਰਾਸ਼ਟਰੀ ਸਮੂਹ ਗਾਨ ਮੁਕਾਬਲਾ

ਨਾਭਾ, 3 ਅਕਤੂਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਪ੍ਰਧਾਨ ਓਮ ਪ੍ਰਕਾਸ਼ ਠੇਕੇਦਾਰ ਅਤੇ ਜਰਨਲ ਸਕੱਤਰ ਵਿਕਾਸ ਮਿੱਤਲ ਦੀ ਅਗਵਾਈ ਹੇਠ ਰਾਸ਼ਟਰੀ ਸਮੂਹ ਗਾਣ ਮੁਕਾਬਲਾ ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ, ਦੁਲੱਦੀ ਗੇਟ ਨਾਭਾ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਾਈਸ ਪ੍ਰਿੰਸੀਪਲ ਨਵਨੀਤ ਕੌਰ ਨੇ ਦੀਪਕ ਜਲਾ ਕੇ ਕੀਤੀ।

Ad Position 21
No active advertisement
ਡਾ. ਸੰਜੇ ਗੋਇਲ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ, ਨਾਲ ਹਨ ਓਮ ਪ੍ਰਕਾਸ਼ ਗਰਗ, ਲਲਿਤ ਸ਼ਰਮਾ, ਵਿਕਾਸ ਮਿੱਤਲ, ਸ਼ੀਤਲ ਜੈਨ ਅਤੇ ਹੋਰ। ਤਸਵੀਰ : ਵਰਿੰਦਰ ਵਰਮਾ 04-10-2026
ਨਾਭਾ, 3 ਅਕਤੂਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਪ੍ਰਧਾਨ ਓਮ ਪ੍ਰਕਾਸ਼ ਠੇਕੇਦਾਰ ਅਤੇ ਜਰਨਲ ਸਕੱਤਰ ਵਿਕਾਸ ਮਿੱਤਲ ਦੀ ਅਗਵਾਈ ਹੇਠ ਰਾਸ਼ਟਰੀ ਸਮੂਹ ਗਾਣ ਮੁਕਾਬਲਾ ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ, ਦੁਲੱਦੀ ਗੇਟ ਨਾਭਾ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਾਈਸ ਪ੍ਰਿੰਸੀਪਲ ਨਵਨੀਤ ਕੌਰ ਨੇ ਦੀਪਕ ਜਲਾ ਕੇ ਕੀਤੀ। ਇਸ ਪ੍ਰੋਗਰਾਮ ਵਿਚ ਬਤੌਰ ਪਹੁੰਚੇ ਜੱਜ ਜਿਨਾਂ ਵਲੋਂ ਆਪਣਾ ਫੈਸਲਾ ਸੁਣਾਉਂਦੇ ਹੋਏ ਨੀਰਜ ਕੁਮਾਰ, ਡੀ.ਡੀ. ਬਿਆਸ ਅਤੇ ਰਚਨਾ ਰਾਣੀ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਨ ਵਾਲੇ ਸਕੂਲਾਂ ਦਾ ਐਲਾਨ ਕੀਤਾ। ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ 40 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਦੇ ਤਹਿਤ ਹਿੰਦੀ ਗੀਤ, ਸੰਸਕ੍ਰਿਤ ਗੀਤ ਅਤੇ ਪੰਜਾਬੀ ਲੋਕ ਗੀਤ ਵਿਚੋਂ ਨਾਭਾ ਪ੍ਰੀਪੈਰਟਰੀ ਸਕੂਲ ਨੇ ਪਹਿਲਾ ਸਥਾਨ, ਨਿਊ ਇੰਡੀਅਨ ਸਕੂਲ ਨੇ ਦੂਜਾ ਸਥਾਨ ਅਤੇ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾਕਟਰ ਸੰਜੇ ਗੋਇਲ, ਸਾਬਕਾ ਸਿਵਲ ਸਰਜਨ, ਮਲੇਰਕੋਟਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਵਿਦਿਆਰਥੀਆਂ ਵਿਚ ਜੋ ਮੁਕਾਬਲਾ ਕਰਵਾਇਆ ਗਿਆ ਹੈ, ਬਹੁਤ ਹੀ ਵਧੀਆ ਉਪਰਾਲਾ ਹੈ, ਇਸ ਮੁਕਾਬਲੇ ਨਾਲ ਵਿਦਿਆਰਥੀਆਂ ਨੂੰ ਸੇਧ ਮਿਲੇਗੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵਲੋਂ ਵਿਦਿਆਰਥੀਆਂ ਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਜ ਸੇਵੀ ਲੇਖਰਾਜ ਰਾਣਾ ਵਲੋਂ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਵਿਚ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਟੇਟ ਅਡੀਟਰ ਲਲਿਤ ਸ਼ਰਮਾ, ਸੂਬਾ ਕੈਸ਼ੀਅਰ ਅਸ਼ਵਨੀ ਮਦਾਨ, ਓਮ ਪ੍ਰਕਾਸ਼ ਗਰਗ ਪ੍ਰਧਾਨ, ਵਿਕਾਸ ਮਿੱਤਲ ਜਰਨਲ ਸਕੱਤਰ, ਵਿਜੇ ਕੁਮਾਰ ਖਜ਼ਾਨਚੀ, ਹੀਨਾ ਸਿੰਗਲਾ ਮਹਿਲਾ ਪ੍ਰਮੁੱਖ, ਆਸ਼ਾ ਜੈਨ ਸੰਸਕਾਰ ਪ੍ਰਮੁੱਖ, ਸ਼ੀਤਲ ਜੈਨ, ਸਾਬਕਾ ਪ੍ਰਧਾਨ ਨਰਿੰਦਰ ਵਰਮਾ, ਮੈਡਮ ਸੁਸ਼ਮਾ ਗਰਗ ਨਵੀ, ਲਲਿਤਾ ਵਰਮਾ, ਸੰਜੇ ਢਿੰਗਰਾ, ਦਰਸ਼ਨ ਬਾਂਸਲ, ਮੈਡਮ ਊਸ਼ਾ ਢਿੰਗਰਾ ਆਦਿ ਹਾਜ਼ਰ ਸਨ।­
Ad Position 22
No active advertisement
ਪਿਛਲੀ ਖ਼ਬਰ ਲਵਲੀ ਯੂਨੀਵਰਸਿਟੀ ਮਾਮਲਾ ਪੁਲਿਸ ਵਲੋਂ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਮਾਰਕੀਟ ਕਮੇਟੀ ਘਨੌਰ ਅਧੀਨ ਆਉਂਦੀ ਲੋਹਸਿੰਬਲੀ ਅਨਾਜ ਮੰਡੀ ’ਚ ਸਹੂਲਤ ਦੀ ਘਾਟ, ਕਿਸਾਨ ਪ੍ਰੇਸ਼ਾਨ, ਕੱਚੇ ਫੜ੍ਹਾਂ ਕਾਰਨ ਫ...
Ad Position 24