ਵਿਅਕਤੀ ਦੇ ਕੱਪੜੇ ਪਾੜੇ ਤੇ ਕੁੱਟ ਕੇ ਕੀਤਾ ਪਿੰਜਰੇ ’ ਚ ਬੰਦ , ਮਾਰਕੁਟਾਈ ਦੀ ਵੀਡੀਓ ਕੀਤੀ ਵਾਇਰਲ
ਪਟਿਆਲਾ, 2 ਅਕਤੂਬਰ (ਮਨਦੀਪ ਸਿੰਘ ਖਰੌੜ)- ਇੱਥੋਂ ਦੇ ਰਹਿਣ ਵਾਲੇ ਵਿਅਕਤੀ ਨੂੰ ਜ਼ਬਰਦਸਤੀ ਗੱਡੀ ’ਚ ਚੁੱਕ ਕੇ ਅਤੇ ਬਾਅਦ ’ਚ ਉਸ ਨੂੰ ਪਿੰਜਰੇ ’ਚ ਬੰਦ ਕਰ ਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਬਹਾਦਰਗੜ੍ਹ ਨੇੜੇ ਜਾ ਰਿਹਾ ਸੀ ਤਾਂ ਇਕ ਸਕਾਰਪੀਓ ਗੱਡੀ ’ਚ 4-5 ਵਿਅਕਤੀ ਆਏ ਤੇ ਉਸ ਨੂੰ ਜ਼ਬਰਦਸਤੀ ਗੱਡੀ ’ਚ ਚੁੱਕ ਕੇ ਸਰਹਿੰਦ ਰੋਡ ’ਤੇ ਕਿਸੇ ਫਾਰਮ ਹਾਊਸ ’ਚ ਲੈ ਕੇ ਜਾ ਕੇ ਉਸ ਦੀ ਕੁੱਟਮਾਰ ਕੀਤੀ।
ਪਟਿਆਲਾ, 2 ਅਕਤੂਬਰ (ਮਨਦੀਪ ਸਿੰਘ ਖਰੌੜ)- ਇੱਥੋਂ ਦੇ ਰਹਿਣ ਵਾਲੇ ਵਿਅਕਤੀ ਨੂੰ ਜ਼ਬਰਦਸਤੀ ਗੱਡੀ ’ਚ ਚੁੱਕ ਕੇ ਅਤੇ ਬਾਅਦ ’ਚ ਉਸ ਨੂੰ ਪਿੰਜਰੇ ’ਚ ਬੰਦ ਕਰ ਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਬਹਾਦਰਗੜ੍ਹ ਨੇੜੇ ਜਾ ਰਿਹਾ ਸੀ ਤਾਂ ਇਕ ਸਕਾਰਪੀਓ ਗੱਡੀ ’ਚ 4-5 ਵਿਅਕਤੀ ਆਏ ਤੇ ਉਸ ਨੂੰ ਜ਼ਬਰਦਸਤੀ ਗੱਡੀ ’ਚ ਚੁੱਕ ਕੇ ਸਰਹਿੰਦ ਰੋਡ ’ਤੇ ਕਿਸੇ ਫਾਰਮ ਹਾਊਸ ’ਚ ਲੈ ਕੇ ਜਾ ਕੇ ਉਸ ਦੀ ਕੁੱਟਮਾਰ ਕੀਤੀ। ਬਾਅਦ ’ਚ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਪਿੰਜਰੇ ’ਚ ਬੰਦ ਕਰ ਦਿੱਤਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੂੰ ਡਰਾ ਕੇ ਉਸ ਤੋਂ ਕਾਗ਼ਜ਼ ’ਤੇ ਦਸਤਖ਼ਤ ਕਰਵਾਏ ਗਏ ਅਤੇ ਉਸ ਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਉਸ ਨੂੰ ਅਲੀਪੁਰ ਚੌਂਕ ’ਚ ਛੱਡ ਦਿੱਤਾ। ਕੁੱਝ ਸਮੇਂ ਬਾਅਦ ਮੁਲਜ਼ਮਾਂ ਨੇ ਕੁੱਟਮਾਰ ਦੀ ਵੀਡੀਓ ਵਾਇਰਲ ਕਰ ਦਿੱਤੀ। ਜਿਸ ਆਧਾਰ ’ਤੇ ਪੁਲਿਸ ਨੇ ਰਜੇਸ਼ ਕੁਮਾਰ, ਬਲਬੀਰ ਸਿੰਘ, ਅਭਿਸ਼ੇਕ, ਲਾਡੀ ਅਤੇ 5 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਐਸ. ਪੀ. (ਸਿਟੀ) ਮੋਹਿਤ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਉਨ੍ਹਾਂ ਨੂੰ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ ਜਿਸ ਤਹਿਤ ਉਨ੍ਹਾਂ ਨੂੰ ਪੀੜਤ ਨੂੰ ਲੱਭ ਕੇ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਾ ਕਿ ਇਹ ਘਟਨਾ 24 ਸਤੰਬਰ ਦੀ ਹੈ। ਇਸ ਸੰਬੰਧੀ ਪੀੜਤ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਮਾਮਲੇ ਨੂੰ ਲੈ ਕੇ ਰੋਪੜ ’ਚ ਖੁੰਧਕ ਹੋ ਗਈ ਸੀ ਤੇ ਇਸੇ ਮਾਮਲੇ ਦੇ ਚੱਲਦਿਆਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।