28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕਾਂਗਰਸੀ ਆਗੂ ਗੁਰਿੰਦਰ ਸਿੰਘ ਢਿੱਲੋਂ ਵਾਹਵਾ ਖੱਟਣ ਦੇ ਚੱਕਰ ’ ਚ ਵਿਰੋਧੀ ਧਿਰ ਦੇ ਉਮੀਦਵਾਰਾਂ ਨਾਲ ਦਿਸੇ ਭਿੜਦੇ

ਪਟਿਆਲਾ, 28 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਤੋਂ ਕਾਂਗਰਸੀ ਆਗੂ ਸਾਬਕਾ ਏ. ਡੀ.

Ad Position 21
No active advertisement
ਅਜੀਤ ਡੈਸਕ 29-11-2026
ਪਟਿਆਲਾ, 28 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਤੋਂ ਕਾਂਗਰਸੀ ਆਗੂ ਸਾਬਕਾ ਏ.ਡੀ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ ਸੰਬੰਧੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਗੱਲ ਤੋਂ ਸਵੇਰ ਤੋਂ ਹੀ ਆਪਣੀ ਰਾਜਸੀ ਵਾਹਵਾ ਖੱਟਣ ਲਈ ਵੱਖ ਵੱਖ ਬੂਥਾਂ ’ਚ ਘੁੰਮਦੇ ਰਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ. ਢਿਲੋਂ ਬਹੁਤੀਆਂ ਥਾਵਾਂ ’ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਬਹਿਸ ਕਰਦੇ ਦਿਖੇ ਜਦੋਂ ਕਿ ਉਨ੍ਹਾਂ ਨਾਲ ਉਸ ਬੂਥ ਦੇ ਕਾਂਗਰਸੀ ਉਮੀਦਵਾਰ ਵੀ ਨਜ਼ਰ ਨਹੀਂ ਆਉਂਦੇ ਸਨ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਸ. ਢਿੱਲੋਂ ਵਲੋਂ ਕੁਝ ਬੂਥਾਂ ’ਤੇ ਚੱਲ ਰਹੀ ਸ਼ਾਂਤਮਈ ਵੋਟਿੰਗ ਪ੍ਰਕ੍ਰਿਆ ਵਿਚ ਪਹੁੰਚ ਕੇ ਆਪ ਮੁਹਾਰੇ ਹੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੰਟੈਂਟ ਬਣਾਉਣ ਦੇ ਚੱਕਰ ਵਿਚ ਵਿਰੋਧੀ ਧਿਰਾਂ ’ਤੇ ਧੱਕੇ ਦਾ ਦੋਸ਼ ਲਗਾ ਕੇ ਬਹਿਸ ਕਰਦੇ ਰਹੇ ਅਤੇ ਇਸ ਦੌਰਾਨ ਉਹ ਵਿਰੋਧੀ ਉਮੀਦਵਾਰ ਦੇ ਪਿੱਛੇ ਜਾ ਕੇ ਵਾਰ ਵਾਰ ਬਹਿਸ ਨੂੰ ਹੋਰ ਲੰਬਾ ਖਿੱਚ ਰਹੇ ਸਨ। ਇਕਾ ਦੁਕਾ ਬੂਥਾਂ ਤੇ ਤਾਂ ਹੋਰਨਾਂ ਸਾਰੀਆਂ ਪਾਰਟੀਆਂ ਦੇ ਲਾਈਨ ਵਿਚ ਖੜੇ ਸਮਰਥਕਾਂ ਵਲੋਂ ਰੌਲਾ ਪਾਉਣ ਤੋਂ ਰੋਕਣ ਲਈ ਸ. ਢਿੱਲੋਂ ਨੂੰ ਉਥੋਂ ਚਲੇ ਜਾਣ ਬਾਰੇ ਕਹਿੰਦਿਆਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਅਤੇ ਕੁਝ ਬੂਥਾਂ ਤੇ ਭਖਦੇ ਮਾਮਲੇ ਤੋਂ ਬਾਅਦ ਉਹ ਆਪ ਉਥੋਂ ਤੁਰੰਤ ਜਾਂਦੇ ਦਿਖਾਈ ਦਿੱਤੇ। ਸ. ਢਿੱਲੋਂ ਬਾਰੇ ਵਿਰੋਧੀਆਂ ਨੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਕੋਲ ਅੱਜ ਵੋਟਾਂ ਵੇਲੇ ਕੋਈ ਹੋਰ ਮੁਦਾ ਤਾਂ ਨਹੀਂ ਸੀ ਅਤੇ ਆਪਣਾ ਕੰਟੈਂਟ ਬਣਾਉਣ ਲਈ ਬਿਨਾਂ ਕਿਸੇ ਝਗੜੇ ਤੋਂ ਅਤੇ ਸ਼ਾਂਤਮਈ ਚੱਲ ਰਹੀ ਵੋਟਿੰਗ ਪ੍ਰਕ੍ਰਿਆ ਵਿਚ 2024 ਦੀਆਂ ਵੇਰਵਾ ਦੇ ਕੇ ਮਾਹੌਲ ਖਰਾਬ ਕਰ ਰਹੇ ਸਨ। ਇਥੇ ਹੀ ਬੱਸ ਨਹੀਂ ਗੁਰਿੰਦਰ ਸਿੰਘ ਢਿਲੋਂ ਕਾਂਗਰਸ ਪਾਰਟੀ ਦੇ ਬੂਥਾਂ ’ਤੇ ਪਹੁੰਚ ਕੇ ਸਭ ਨੂੰ ਪਿਛਲੇ ਕਾਂਗਰਸੀ ਬੂਥਾਂ ਬਾਰੇ ਜਾਣਕਾਰੀ ਦਿੰਦੇ ਅਤੇ ਦੱਸਦੇ ਕਿ ਫਲਾਣੇ-ਫਲਾਣੇ ਬੂਥਾਂ ਉਤੇ ਇਹ ਸਮੱਸਿਆ ਆ ਰਹੀ ਹੈ ਤੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਕੇ ਆਉਣ ਦਾ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਦਾਅਵਾ ਵੀ ਕਰਦੇ ਨਜ਼ਰ ਆਏ। ਗੁਰਿੰਦਰ ਸਿੰਘ ਢਿੱਲੋਂ ਨਾਲ ਹਾਸੋਹੀਣਾ ਮਾਹੌਲ ਉਸ ਸਮੇਂ ਬਣਦਾ ਰਿਹਾ ਜਦੋਂ ਕਈ ਥਾਵਾਂ ਤੇ ਉਨ੍ਹਾਂ ਦੇ ਪੀਏ ਜਾਂ ਨੇੜਲੇ ਸਾਥੀ ਨੂੰ ਕਾਂਗਰਸੀ ਵਰਕਰਾਂ ਨੂੰ ਇਹ ਦੱਸਣਾ ਪੈ ਰਿਹਾ ਸੀ ਕੀ ਇਹ ਕੌਣ ਹਨ। ਜਦੋਂ ਕਿ ਉਹ ਕਾਂਗਰਸੀ ਵਰਕਰਾਂ ਦੀ ਹਮਾਇਤ ਵਿਚ ਜਿਸ ਬੂਥ ਵਿਚ ਪਹੁੰਚਦੇ ਉਥੇ ਹੀ ਲਾਇਵ ਹੋ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਭਾਦਸੋਂ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਕਰਵਾਇਆ ਅਗਲੀ ਖ਼ਬਰ ਵੋਟਾਂ ਦੀ ਗਿਣਤੀ ਰਾਜ ਚੋਣ ਕਮਿਸ਼ਨ ਵਲੋਂ ਮਾਣਯੋਗ ਹਾਈ ਕੋਰਟ ਦੀ ਮਨਜ਼ੂਰੀ ਤੋਂ ਬਾਅਦ ਹੀ ਐਲਾਨੀ ਜਾਵੇਗੀ - ਹਿਮਾਂਸ਼ੂ ਜੈ...
Ad Position 24