03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡਾ . ਜਗਦੀਪ ਸਿੰਘ ਭੰਗੂ ਨੇ ਮੀਰਾਂਪੁਰ ਕਾਲਜ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ

ਦੇਵੀਗੜ੍ਹ, 2 ਸਤੰਬਰ (ਰਾਜਿੰਦਰ ਸਿੰਘ ਮੌਜੀ)- ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਬਤੌਰ ਸਹਾਇਕ ਪ੍ਰੋਫੈਸਰ (ਇਤਿਹਾਸ) ਸੇਵਾਵਾਂ ਨਿਭਾਅ ਰਹੇ ਡਾ. ਜਗਦੀਪ ਸਿੰਘ ਭੰਗੂ ਨੇ ਕਾਲਜ ਦੇ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ।

Ad Position 21
No active advertisement
ਗੁਰਮਿਹਤਾਬ ਸਿੰਘ ਪਿਤਾ : ਅਮਨਦੀਪ ਸਿੰਘ ਮਾਤਾ : ਮਨਪ੍ਰੀਤ ਕੌਰ ਮੈਲਬੋਰਨ (ਆਸਟ੍ਰੇਲੀਆ) 03-10-2026
ਦੇਵੀਗੜ੍ਹ, 2 ਸਤੰਬਰ (ਰਾਜਿੰਦਰ ਸਿੰਘ ਮੌਜੀ)- ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਬਤੌਰ ਸਹਾਇਕ ਪ੍ਰੋਫੈਸਰ (ਇਤਿਹਾਸ) ਸੇਵਾਵਾਂ ਨਿਭਾਅ ਰਹੇ ਡਾ. ਜਗਦੀਪ ਸਿੰਘ ਭੰਗੂ ਨੇ ਕਾਲਜ ਦੇ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ। ਕਾਲਜ ਵਿਖੇ ਇਕ ਸਾਦਾ ਸਮਾਗਮ ਦੌਰਾਨ ਉਨ੍ਹਾਂ ਸਟਾਫ਼ ਦੀ ਹਾਜ਼ਰੀ ਵਿਚ ਰਸਮੀ ਤੌਰ ’ਤੇ ਅਹੁਦਾ ਸੰਭਾਲਿਆ। ਉਪਰੰਤ ਗੱਲਬਾਤ ਕਰਦਿਆਂ ਡਾ. ਭੰਗੂ ਨੇ ਕਿਹਾ ਕਿ ਨਵੀਂ ਮਿਲੀ ਇਸ ਜ਼ੁੰਮੇਵਾਰੀ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਸਰਕਾਰ ਨੇ ਪਛੜੇ ਤੇ ਪੇਂਡੂ ਇਲਾਕਿਆਂ ਵਿਚ ਉੱਚ ਸਿੱਖਿਆ ਦੇ ਪ੍ਰਸਾਰ ਦੇ ਜਿਸ ਮਕਸਦ ਲਈ ਇਹ ਕਾਂਸਟੀਚੂਐਂਟ ਕਾਲਜ ਖੋਲ੍ਹੇ ਹਨ, ਉਸ ਆਸ਼ੇ ਮੁਤਾਬਕ ਉਹ ਪਿੰਡ ਪੱਧਰ ਦੇ ਹਰੇਕ ਵਿਦਿਆਰਥੀ ਨੂੰ ਉਚ ਸਿੱਖਿਆ ਨਾਲ ਜੋੜਨ ਦਾ ਯਤਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਾਲਜ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਸਮੂਹ ਸਟਾਫ ਤੋਂ ਸਹਿਯੋਗ ਦੀ ਮੰਗ ਕੀਤੀ। ਕਾਲਜ ਦੇ ਸਟਾਫ਼ ਵਲੋਂ ਬੁਕੇ ਭੇਟ ਕਰਕੇ ਡਾ. ਭੰਗੂ ਦਾ ਇੰਚਾਰਜ ਵਜੋਂ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਦੇ ਕੱਪੜੇ ਪਾੜੇ ਤੇ ਕੁੱਟ ਕੇ ਕੀਤਾ ਪਿੰਜਰੇ ’ ਚ ਬੰਦ , ਮਾਰਕੁਟਾਈ ਦੀ ਵੀਡੀਓ ਕੀਤੀ ਵਾਇਰਲ ਅਗਲੀ ਖ਼ਬਰ ਪਹਿਲਾਂ ਜਬਤ ਕੀਤੇ ਅਸੁਰੱਖਿਅਤ 547 ਕਿੱਲੋ ਪਨੀਰ ਨੂੰ ਨਸ਼ਟ ਕਰਵਾਇਆ - ਡਾ . ਗੁਰਪ੍ਰੀਤ ਕੌਰ
Ad Position 24